ਪੰਜਾਬ

ਛੋਟੇਪੁਰ ਨੇ ਆਮ ਆਦਮੀ ਪਾਰਟੀ ਅਤੇ ਕੇਜਰੀਵਾਲ ਦੀ ਘਿਨੌਣੀ ਪੰਜਾਬ ਵਿਰੋਧੀ ਸੋਚ ਜੱਗ ਜ਼ਾਹਿਰ : ਤਰੁਣ ਚੁੱਘ

ਚੰਡੀਗੜ੍ਹ 26 ਅਗਸਤ (ਮਧੂਸਾਰ ਬਿਊਰੋ) ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਪ੍ਰੈਸ ਕਾਨਫਰੰਸ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ, ਸੰਜੇ ਸਿੰਘ, ਦੁਰਗੇਸ਼ ਪਾਠਕ ‘ਤੇ ਝੂਠੀ ਰਾਜਨੀਤੀ ਦਾ ਪਰਦਾਫਾਸ਼ ਕਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਦਿੱਲੀ ਟੀਮ ਦਾ ਪੰਜਾਬ ਵਿਰੋਧੀ ਨਜ਼ਰੀਆ ਸਾਹਮਣੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਟਿਕਟ ਵੰਡਣ ਦੇ ਸ਼ਟਿੰਗ ਅਪ੍ਰੇਸ਼ਨ ਵਿਚ ਹੋ ਰਹੀ ਰਿਸ਼ਵਤਖੋਰੀ ਦੇ ਕਾਰਣ ਛੋਟੇਪੁਰ ਅਤੇ ਕੇਜਰੀਵਾਲ ਦੀ ਟੀਮ ਦੀ ਆਪਸੀ ਲੜਾਈ ਦੇ ਕਾਰਣ ਵੀ ਪੰਜਾਬ ਵਿਰੋਧੀ ਸੋਚ ਅਤੇ ਪੰਜਾਬੀਅਤ ਦੇ ਖਿਲਾਫ਼ ਮਾਨਸਿਕਤਾ ਰੱਖਣ ਵਾਲੇ ਕੇਜਰੀਵਾਲ ਦੀ ਟੀਮ ਦਾ ਸੱਚ ਉਜਾਗਰ ਹੋ ਗਿਆ ਹੈ।
ਸ੍ਰੀ ਚੁੱਪ ਨੇ ਕਿਹਾ ਕਿ ਇਮਾਨਦਾਰੀ ਦਾ ਝੂਠਾ ਮਖੌਟਾ ਪਾ ਕੇ ਕੇਜਰੀਵਾਲ ਅਤੇ ਉਨ੍ਹਾਂ ਦੀ ਟੀਮ ਪੰਜਾਬ ਦੀ ਭੋਲੀ ਭਾਲੀ ਜਨਤਾ ਨੂੰ ਧੋਖਾ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜਨੀਤਕ ਖੇਤਰ ਵਿਚ ਸਾਫ ਸੁਥਰੀ ਗੱਲ ਰੱਖਣ ਵਾਲੀ ਆਮ ਆਦਮੀ ਪਾਰਟੀ ਪੰਜਾਬ ਵਿਚ ਭ੍ਰਿਸ਼ਟਾਚਾਰ ਦੀ ਦਲਦਲ ਵਿਚ ਫਸਦੀ ਨਜ਼ਰ ਆ ਰਹੀ ਹੈ।

Leave a Reply

Your email address will not be published. Required fields are marked *