ਪਟਿਆਲਾ

ਕੇਵਲ ਸਥਾਨਕ ਲੋਕਾਂ ਦੀ ਮਦਦ ਨਾਲ ਬਚ ਸਕਦੀਆਂ ਜਾਨਾਂ।

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) 6 ਫਰਵਰੀ 2023 ਨੂੰ ਤੁਰਕੀ ਵਿਖੇ ਭਿਆਨਕ ਭੁਚਾਲ ਆਉਣ ਕਾਰਨ, 3,00,000 ਤੋਂ ਵੱਧ ਲੋਕਾਂ ਦੇ ਘਰ, ਦੁਕਾਨਾਂ ਅਤੇ ਇਮਾਰਤਾਂ ਮੱਲਵੇ ਵਿੱਚ ਤਬਦੀਲ ਹੋ ਗਈਆ ਸਨ। ਖ਼ਬਰਾਂ ਸੁਣਕੇ ਭਾਰਤ ਸਰਕਾਰ ਵੱਲੋਂ ਤੁਰੰਤ, N.D.R.F. ਅਧਿਕਾਰੀਆਂ ਦੀ ਅਗਵਾਈ ਹੇਠ, ਵਿਪਤਾ ਮਾਰੇ ਲੋਕਾਂ ਦੇ ਸੱਚੇ ਮਦਦਗਾਰ ਦੋਸਤ ਵਜੋਂ ਮਦਦ ਕਰਨ ਲਈ ਟੀਮਾਂ ਭੇਜੀਆਂ। ਇਸ ਕੁਦਰਤੀ ਆਫ਼ਤ ਕਾਰਨ, 50,000 ਲੋਕਾਂ ਬੱਚਿਆਂ, ਬਜ਼ੁਰਗਾਂ ਆਦਿ ਦੀਆਂ ਮੌਤਾਂ ਹੋਈਆਂ ਸਨ। ਐਨ ਡੀ ਆਰ ਐਸ ਟੀਮਾਂ ਵੱਲੋਂ, 8 ਪ੍ਰਕਾਰ ਦੀਆਂ ਰਾਹਤ ਟੀਮਾਂ ਬਣਾਕੇ, ਪੀੜਤਾਂ ਨੂੰ ਰੈਸਕਿਯੂ ਕਰਨਾ, ਤੁਰੰਤ ਠੀਕ ਫਸਟ ਏਡ ਕਰਨਾ, ਹਸਪਤਾਲਾਂ ਜਾਂ ਨੇੜੇ ਦੇ ਟੈਟਾ ਆਦਿ ਵਿਖੇ ਟਰਾਂਸਪੋਰਟ ਕਰਨਾ। ਫਾਇਰ ਸੇਫਟੀ ਟੀਮਾਂ ਵਲੋਂ ਅੱਗਾਂ ਬੁਝਾਉਣ, ਗੈਸਾਂ ਲੀਕ ਹੋਣ ਅਤੇ ਬਿਜਲੀ ਸ਼ਾਟ ਸਰਕਟ ਤੋਂ ਬਚਾਉਣਾ। ਠੀਕ ਲੋਕਾਂ ਨੂੰ ਅਸੈਂਬਲੀ ਪੁਆਇੰਟ ਤੇ ਇਕਠੇ ਕਰਕੇ, ਗਿਣਤੀ ਕਰਕੇ ਰਾਹਤ ਥਾਵਾਂ ਤੇ ਪਹੁੰਚਾਉਣਾ ਆਦਿ ਵਿਸ਼ੇਸ਼ ਕਾਰਜ ਕੀਤੇ। ਭਾਰਤੀ ਐਨ ਡੀ ਆਰ ਐਫ ਟੀਮਾਂ ਨੇ ਹਫ਼ਤੇ ਬਾਅਦ ਭਾਰਤ ਆਕੇ ਪ੍ਰਧਾਨ ਮੰਤਰੀ ਜੀ ਨੂੰ ਰਿਪੋਰਟ ਦਿੱਤੀ ਕਿ ਉਨ੍ਹਾਂ ਦੇ ਜਾਣ ਨਾਲ, ਪੀੜਤਾਂ ਨੂੰ ਕੋਈ ਵਿਸ਼ੇਸ਼ ਲਾਭ ਨਹੀਂ ਹੋਏ, ਕਿਉਂਕਿ ਉਨ੍ਹਾਂ ਨੇ ਦਿਨ ਰਾਤ ਰਾਹਤ ਕਾਰਜ ਕਰਕੇ, 2500 ਤੋਂ ਵੱਧ ਲਾਸ਼ਾਂ ਮੱਲਵੇ ਵਿਚੋਂ ਕਢੀਆਂ ਕੇਵਲ 20 ਜਿਉਂਦੇ ਲੋਕਾਂ ਨੂੰ ਰੈਸਕਿਯੂ ਕੀਤਾ। ਜਦਕਿ ਇਸ ਕੁਦਰਤੀ ਆਫ਼ਤ ਕਾਰਨ , 50,000 ਲੋਕਾਂ ਦੀ ਮੌਤਾਂ ਹੋਈਆਂ ਅਤੇ 3,00,000 ਲੋਕ ਬੇਘਰ ਹੋਏ। ,

ਉਨ੍ਹਾਂ ਨੇ ਦੱਸਿਆ ਕਿ ਤੁਰਕੀ ਦੇ ਲੋਕਾਂ ਨੇ ਭਾਰਤੀ ਪੀੜਤਾਂ ਦੇ ਦੋਸਤਾਂ ਦਾ ਦਿਲੋਂ ਧੰਨਵਾਦ ਕੀਤਾ ਪਰ ਅਫਸੋਸ ਇਹ ਰਹੇ ਕਿ ਰਾਹਤ ਟੀਮਾਂ ਕਾਫ਼ੀ ਦੇਰ ਬਾਅਦ ਘਟਨਾ ਵਾਲੀਆਂ ਥਾਵਾਂ ਤੇ ਪਹੁੰਚੀਆਂ ਸਨ। ਪ੍ਰਧਾਨ ਮੰਤਰੀ ਜੀ ਦੇ ਪੁੱਛਣ ਤੇ ਅਧਿਕਾਰੀਆਂ ਨੇ ਦੱਸਿਆ ਕਿ ਕੁਦਰਤੀ ਜਾਂ ਮਨੁੱਖੀ ਆਫਤਾਵਾਂ ਸਮੇਂ, ਜੇਕਰ ਪੀੜਤਾਂ ਨੂੰ ਤੁਰੰਤ ਕੁੱਝ ਮਿੰਟਾਂ ਵਿੱਚ ਠੀਕ ਢੰਗ ਤਰੀਕਿਆਂ ਨਾਲ ਰੈਸਕਿਯੂ ਨਾ ਕੀਤਾ ਜਾਵੇ ਅਤੇ ਫਸਟ ਏਡ, ਸੀ ਪੀ ਆਰ, ਰਿਕਵਰੀ ਪੁਜੀਸ਼ਨ, ਵੈਟੀਲੈਟਰ ਬਣਾਉਟੀ ਸਾਹ ਕਿਰਿਆ, ਵਗਦੇ ਖੂਨ ਨੂੰ ਬੰਦ ਕਰਨ, ਬੇਹੋਸ਼ੀ ਸਮੇਂ ਏ ਬੀ ਸੀ ਡੀ ਨਾ ਕੀਤੀ ਜਾਵੇ ਤਾਂ 60/70 ਪ੍ਰਤੀਸ਼ਤ ਜ਼ਿੰਦਗੀਆਂ ਜ਼ੋ ਬਚ ਸਕਦੀਆਂ ਹਨ, ਨਹੀਂ ਬਚਦੀਆਂ। ਕਿਉਂਕਿ ਕਿਸੇ ਦਾ ਸਾਹ ਬੰਦ ਹੋਣ, ਦਿਲ ਦੀ ਧੜਕਣ ਰੁਕਣ, ਦਿਮਾਗ ਨੂੰ ਆਕਸੀਜਨ ਗੁਲੂਕੋਜ਼ ਦੀ ਸਪਲਾਈ ਬੰਦ ਹੋਣ, ਜਾ ਵੱਧ ਖੂਨ ਨਿਕਲਣ, ਸਾਹ ਨਾਲੀ ਵਿੱਚ ਖੂਨ, ਉਲਟੀ, ਝੰਗ, ਦੰਦ, ਜੀਭ ਆਦਿ ਜਾਣ ਕਾਰਨ, ਸਾਹ ਬੰਦ ਹੋਣ ਕਾਰਨ ਪੀੜਤਾਂ ਦੀ 5 ਤੋਂ 30 ਮਿੰਟਾਂ ਵਿੱਚ ਮੌਤਾਂ ਹੋ ਸਕਦੀਆਂ ਹਨ। ਜਿਸ ਹਿੱਤ, ਸਥਾਨਕ ਲੋਕਾਂ, ਨੋਜਵਾਨਾਂ, ਵਿਦਿਆਰਥੀਆਂ, ਅਧਿਆਪਕਾਂ, ਪੁਲਿਸ ਫੈਕਟਰੀ ਕਰਮਚਾਰੀਆਂ, ਐਨ ਐਸ ਐਸ ਵੰਲਟੀਅਰਾਂ, ਐਨ ਸੀ ਸੀ ਕੇਡਿਟਜ ਦਾ ਸਿਖਿਅਤ ਅਤੇ ਤਿਆਰ ਹੋਣਾ ਹੀ ਪੀੜਤਾਂ ਨੂੰ ਮਰਨ ਤੋਂ ਬਚਾਉਣ ਲਈ ਲਾਭਦਾਇਕ ਸਿੱਧ ਹੋ ਸਕਦਾ ਹੈ। ਭਾਰਤ ਸਰਕਾਰ ਵੱਲੋਂ ਹਰੇਕ ਜ਼ਿਲ੍ਹੇ ਵਿੱਚ ਹੋਮ ਗਾਰਡ ਸਿਵਲ ਡਿਫੈਂਸ, ਫਾਇਰ ਬ੍ਰਿਗੇਡ, ਰੈੱਡ ਕਰਾਸ ਸੈਂਟ ਜੋਹਨ ਐਂਬੂਲੈਂਸ ਆਸੋਸੀਏਸਨ, ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ ਤਾਂ ਜ਼ੋ ਜ਼ਿਲੇ ਵਿੱਚ ਵਿਦਿਆਰਥੀਆਂ ਅਤੇ ਨੋਜਵਾਨਾਂ ਨੂੰ ਸਾਲ ਵਿੱਚ ਦੋ ਵਾਰ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਫਸਟ ਏਡ ਫਾਇਰ ਸੇਫਟੀ ਦੀ ਟ੍ਰੇਨਿੰਗ ਅਤੇ ਅਭਿਆਸ ਕਰਵਾਏ ਜਾਣ। ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵਲੋਂ ਰਾਜ ਸਰਕਾਰਾਂ ਨੂੰ ਟ੍ਰੇਨਿੰਗ ਕਰਵਾਉਣ ਲਈ ਫੰਡਜ ਅਤੇ ਟ੍ਰੇਨਿੰਗ ਇੰਸਟਰਕਟਰ ਵੀ ਦਿਤੇ ਜਾਂਦੇ ਹਨ।

ਭਾਰਤ ਸਰਕਾਰ ਵੱਲੋਂ ਵਿਦਿਆਰਥੀਆਂ ਅਤੇ ਪਿੰਡਾਂ ਦੇ ਨੋਜਵਾਨਾਂ ਨੂੰ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਫਸਟ ਏਡ ਫਾਇਰ ਸੇਫਟੀ ਦੀ ਟ੍ਰੇਨਿੰਗ ਕਰਵਾਉਣ ਲਈ, ਐਨ ਐਸ ਐਸ ਸਿਖਿਆ ਸੰਸਥਾਵਾਂ ਅਤੇ ਨੈਹਰੂ ਯੂਵਕ ਸੇਵਾਵਾਂ ਨੂੰ ਫੰਡਜ ਦਿਤੇ ਜਾਂਦੇ ਹਨ ਕਿ ਕੈਂਪਾਂ ਦੌਰਾਨ ਨੋਜਵਾਨਾਂ ਨੂੰ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ ਦੀ, ਵਿਸ਼ਾ ਮਾਹਿਰਾਂ ਰਾਹੀਂ ਟ੍ਰੇਨਿੰਗ ਕਰਵਾਈ ਜਾਵੇ। ਜਿਸ ਹਿੱਤ ਵਿਸ਼ਾ ਮਾਹਿਰਾਂ ਨੂੰ ਦੇਣ ਲਈ ਭੱਤੇ ਵੀ ਦਿੱਤੇ ਜਾਂਦੇ ਹਨ ਪਰ ਬਹੁਤ ਹੀ ਘੱਟ, ਕੈਂਪਾਂ ਦੌਰਾਨ ਵੰਲਟੀਅਰਾਂ, ਕੇਡਿਟਜ, ਨੈਹਰੂ ਯੂਵਕ ਸੇਵਾਵਾਂ ਦੇ ਵਰਕਰਾਂ ਨੂੰ ਆਫ਼ਤ ਪ੍ਰਬੰਧਨ, ਫਸਟ ਏਡ, ਫਾਇਰ ਸੇਫਟੀ, ਦੀ ਟ੍ਰੇਨਿੰਗ ਕੈਂਪ ਪ੍ਰਬੰਧਕਾਂ ਵਲੋ ਇਮਾਨਦਾਰੀ ਨਾਲ ਕਰਵਾਈ ਜਾਂਦੀ ਹੈ। ਜਿਸ ਸਦਕਾ ਕਿਸੇ ਵੀ ਕੁਦਰਤੀ ਜਾਂ ਮਨੁੱਖੀ ਆਫਤਾ, ਆਵਾਜਾਈ ਹਾਦਸਿਆਂ, ਘਰੇਲੂ ਘਟਨਾਵਾਂ, ਅਚਾਨਕ ਵਾਪਰਨ ਵਾਲੀਆਂ ਘਟਨਾਵਾਂ ਸਮੇਂ ਤੁਰੰਤ ਠੀਕ ਸਹਾਇਤਾ ਕਰਨ ਵਾਲੇ, ਅੱਗਾਂ ਲਗਣ ਗੈਸਾਂ ਲੀਕ ਹੋਣ ਬਿਜਲੀ ਸ਼ਾਟ ਸਰਕਟ ਸਮੇਂ, ਮਦਦ ਕਰਨ ਵਾਲੇ ਨਹੀਂ ਮਿਲ਼ਦੇ ਅਤੇ ਜਦੋਂ ਤੱਕ ਐਂਬੂਲੈਂਸਾਂ ਫਾਇਰ ਬ੍ਰਿਗੇਡ ਅਤੇ ਦੂਸਰੀਆਂ ਰਾਹਤ ਟੀਮਾਂ ਘਟਨਾਵਾਂ ਵਾਲੀਆਂ ਥਾਵਾਂ ਤੇ ਪਹੁੰਚਕੇ ਮਦਦ ਸ਼ੁਰੂ ਕਰਦੀਆਂ ਤਾਂ ਐਨ ਡੀ ਆਰ ਐਫ ਅਨੁਸਾਰ, 60/70 ਪ੍ਰਤੀਸ਼ਤ ਜ਼ਿੰਦਗੀਆਂ ਖ਼ਤਮ ਹੋ ਜਾਂਦੀਆਂ ਹਨ। , ਪਰ ਪੰਜਾਬ ਵਿੱਚ ਵਿਦਿਆਰਥੀਆਂ, ਨੋਜਵਾਨਾਂ, ਨੂੰ ਮਨੋਰੰਜਨ, ਫੈਸ਼ਨਾਂ, ਸੰਵਾਦਾਂ, ਸੈਰ ਸਪਾਟਿਆ, ਨੱਚਣ ਗਾਉਣ, ਭੰਗੜੇ, ਗਿੱਧੇ ਪਾਉਣ, ਧਾਰਮਿਕ ਗਤੀਵਿਧੀਆਂ ਨਾਲ ਜੋੜਕੇ, ਪ੍ਰਮਾਤਮਾ ਨੂੰ ਆਪਣੇ ਕਾਰਜ਼ ਕਰਵਾਉਣ ਲਈ, ਆਪਣੀਆਂ ਗਲਤੀਆਂ ਪਾਪਾ ਤੋਂ ਮਾਫੀ ਦਿਲਵਾਉਣ ਲਈ, ਭਗਤੀਆਂ, ਪੂਜਾ ਪਾਠ, ਦਾਨ ਪੁੰਨ ਕਰਨ ਲਈ ਸਿਖਿਆ ਸੰਸਥਾਵਾਂ ਵਿਖੇ ਲਗਾਤਾਰ ਟ੍ਰੇਨਿੰਗ ਪ੍ਰੋਗਰਾਮ ਕਰਵਾਕੇ ਜਾਂਦੇ ਹਨ ਜਦਕਿ ਅਸੀਂ ਸਾਰਿਆਂ ਨੇ ਦੇਖਿਆ ਕਿ ਕਾਰੋਨਾ ਮਹਾਂਮਾਰੀ ਸਮੇਂ, ਸਿਖਿਆ ਸੰਸਥਾਵਾਂ ਧਾਰਮਿਕ ਅਦਾਰੇ, ਸੱਭ ਸਾਲ ਲਈ ਬੰਦ ਰਹੇ ਪਰ ਕੀਮਤੀ ਜਾਨਾਂ ਬਚਾਉਣ ਲਈ ਫਸਟ ਏਡ, ਡਾਕਟਰ ਨਰਸਾਂ, ਐਨ ਡੀ ਆਰ ਐਫ ਟੀਮਾਂ, ਫਾਇਰ ਬ੍ਰਿਗੇਡ, ਪੁਲਿਸ ਪ੍ਰਸ਼ਾਸਨ ਅਤੇ ਇਨਸਾਨੀਅਤ ਨਾਤੇ ਪੀੜਤਾਂ ਦੀ ਸਹਾਇਤਾ ਕਰਨ ਵਾਲੇ ਅਦਾਰਿਆਂ ਨੇ ਭੋਜਨ, ਪਾਣੀ, ਦਵਾਈਆਂ, ਆਕਸੀਜਨ ਸਿਲੰਡਰਾਂ ਰਾਹੀਂ ਕੀਮਤੀ ਜਾਨਾਂ ਬਚਾਈਆਂ ਹਨ। ਕੁਦਰਤੀ ਅਤੇ ਮਨੁੱਖੀ ਆਫਤਾਵਾਂ, ਜੰਗਾਂ, ਮਹਾਂਮਾਰੀਆਂ, ਆਵਾਜਾਈ ਹਾਦਸਿਆਂ, ਘਰੇਲੂ ਘਟਨਾਵਾਂ, ਅਚਾਨਕ ਪੈਣ ਵਾਲੇ ਦਿਲ ਦੇ ਦੌਰਿਆ, ਬੇਹੋਸ਼ੀ, ਗੈਸਾਂ,ਧੂੰਏਂ, ਪਾਣੀ, ਮੱਲਵੇ ਵਿਚੋਂ ਰੈਸਕਿਯੂ ਕੀਤੇ ਪੀੜਤਾਂ ਦੀਆਂ ਹਜ਼ਾਰਾਂ ਕੀਮਤੀ ਜਾਨਾਂ ਕੁੱਝ ਮਿੰਟਾਂ ਵਿੱਚ ਖ਼ਤਮ ਹੋ ਰਹੀਆਂ ਹਨ। ਸਾਡੇ ਤਾਂ 90 ਪ੍ਰਤੀਸ਼ਤ ਲੋਕਾਂ, ਨੋਜਵਾਨਾਂ ਅਤੇ ਵਿਦਿਆਰਥੀਆਂ ਨੂੰ, ਸੜਕਾਂ ਘਰਾਂ ਗਲੀਆਂ ਮੱਹਲਿਆ ਫੈਕਟਰੀਆਂ ਵਿਖੇ ਸੁਰੱਖਿਅਤ ਰਹਿਣ ਲਈ ਆਵਾਜਾਈ ਸੇਫਟੀ ਨਿਯਮਾਂ, ਕਾਨੂੰਨਾਂ, ਅਸੂਲਾਂ, ਫਰਜ਼ਾਂ, ਅਤੇ ਘਟਨਾਵਾਂ ਰੋਕਣ ਦੀ ਟ੍ਰੇਨਿੰਗ ਹੀ ਨਹੀਂ ਜਦਕਿ ਲਾਪਰਵਾਹੀਆਂ, ਕਾਹਲੀ, ਬੇਧਿਆਨੀ ਕਾਰਨ ਹੀ 90 ਪ੍ਰਤੀਸ਼ਤ ਹਾਦਸੇ ਅਤੇ ਮੌਤਾਂ ਹੋ ਰਹੀਆਂ ਹਨ।

Leave a Reply

Your email address will not be published. Required fields are marked *