ਪੰਜਾਬਪਟਿਆਲਾ

ਆਪ ਵਲੰਟੀਅਰਾਂ ਨੇ ਆਪ ਪਾਰਟੀ ਦਫਤਰ ਦਾ ਘਿਰਾਓ ਕਰਕੇ ਕੀਤੀ ਭੰਨਤੋੜ

ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਚਲਾਉਣ ‘ਚ ਫੇਲ੍ਹ : ਆਪ ਵਲੰਟੀਅਰ
ਆਮ ਆਦਮੀ ਪਾਰਟੀ ਦੇ ਕੇਂਦਰੀ ਅਬਜ਼ਰਵਰ ਪੰਜਾਬ ਛੱਡ ਕੇ ਦਿੱਲੀ ਪਰਤਣ
ਪਟਿਆਲਾ 1 ਸਤੰਬਰ (ਮਧੂਸਾਰ ਬਿਊਰੋ)
ਆਮ ਆਦਮੀ ਪਾਰਟੀ ਵੱਲੋਂ ਸੁੱਚਾ ਸਿੰਘ ਛੋਟੇਪੁਰ ਨੂੰ ਕਨਵੀਨਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਦਿਨ-ਬ-ਦਿਨ ਆਪ ਪਾਰਟੀ ਵਿਰੁੱਧ ਰੋਸ ਦੀ ਲਹਿਰ ਉਠਦੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਅੱਜ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੇ ਵੱਡੀ ਗਿਣਤੀ ਵਿਚ ਇਕੱਠੇ ਕੇ ਆਮ ਆਦਮੀ ਪਾਰਟੀ ਦੇ ਜ਼ੋਨ ਦਫਤਰ ਦਾ ਘਿਰਾਓ ਕਰਕੇ ਅਰਵਿੰਦਰ ਕੇਜਰੀਵਾਲ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਗੁੱਸੇ ‘ਚ ਕੁਝ ਵਲੰਟੀਅਰਾਂ ਨੇ ਆਮ ਆਦਮੀ ਪਾਰਟੀ ਦੇ ਦਫਤਰ ਦੀ ਭੰਨਤੋੜ ਵੀ ਕੀਤੀ।

ਵਲੰਟੀਅਰਾਂ ਦੀ ਅਗਵਾਈ ਕਰ ਰਹੇ ਸੀਨੀਅਰ ਆਗੂਆਂ ਵਿਚ ਬੁੱਧਜੀਵੀ ਵਿੰਗ ਦੇ ਕੋਆਰਡੀਨੇਟਰ ਨਰਿੰਦਰ ਸਿੰਘ ਕਾਲੇਕੇ, ਆਰਟੀਆਈ ਵਿੰਗ ਦੇ ਜੁਆਇੰਟ ਸਕੱਤਰ ਮਨਮੋਹਨ ਸਿੰਘ ਜੋਗੀਪੁਰ, ਜੁਆਇੰਟ ਸਕੱਤਰ ਲੀਗਲ ਸੈਲ ਹਰਮੋਹਨ ਸਿੰਘ ਸਰਕਾਲੀ ਅਤੇ ਅਮਰਿੰਦਰ ਸਿੰਘ ਤੂੜ ਨੇ ਆਮ ਆਦਮੀ ਪਾਰਟੀ ਖਿਲਾਫ ਰੋਸ ਜ਼ਾਹਿਰ ਕਰਦਿਆਂ ਕੇਂਦਰੀ ਅਬਜ਼ਰਵਰਾਂ ਨੂੰ ਦਿੱਲੀ ਵਾਪਸ ਪਰਤ ਜਾਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਿਚ ਅਕਾਲੀ ਦਲ ਅਤੇ ਕਾਂਗਰਸ ਦਲ ਦੇ ਉਨ੍ਹਾਂ ਆਗੂਆਂ ਨੂੰ ਸ਼ਾਮਲ ਕੀਤਾ ਜਾ ਰਿਹਾ, ਜੋ ਲੰਮਾ ਸਮਾਂ ਮਲਾਈ ਛੱਕ ਚੁੱਕੇ ਹਨ, ਜਿਨਾਂ ਨੂੰ ਆਪ ਵੱਲੋਂ ਟਿਕਟਾਂ ਦੇ ਕੇ ਨਿਵਾਜਿਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਪੰਜਾਬ ਵਿਚ ਦੁਰਗੇਸ਼ ਪਾਠਕ ਅਤੇ ਸੰਜੇ ਸਿੰਘ ਪਾਰਟੀ ਨੂੰ ਵੱਡਾ ਨੁਕਸਾਨ ਪਹੁੰਚਾ ਰਹੇ ਹਨ, ਜਿਨਾਂ ਵੱਲੋਂ ਟਿਕਟਾਂ ਆਮ ਵਲੰਟੀਅਰਾਂ ਨੂੰ ਦੇਣ ਦੀ ਬਜਾਏ ਆਯੋਗ ਵਿਅਕਤੀਆਂ ਨੂੰ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਰਵਿੰਦਰ ਕੇਜਰੀਵਾਲ ਆਮ ਆਦਮੀ ਪਾਰਟੀ ਚਲਾਉਣ ਵਿਚ ਫੇਲ੍ਹ ਸਾਬਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸੁੱਚਾ ਸਿੰਘ ਛੋਟੇਪੁਰ ਨੇ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨ ਵਿਚ ਕੋਈ ਨਹੀਂ ਛੱਡੀ, ਹੁਣ ਜਦੋਂ ਆਪ ਪਾਰਟੀ ਮਜ਼ਬੂਤ ਹੋਣ ਲੱਗੀ ਤਾਂ ਛੋਟੇਪੁਰ ਖਿਲਾਫ਼ ਕਾਰਵਾਈ ਕਰਕੇ ਉਨ੍ਹਾਂ ਨੂੰ ਕਨਵੀਨਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸ਼੍ਰਟਿੰਗ ਅਪ੍ਰੇਸ਼ਨ ਦੀ ਅੱਜ ਤੱਕ ਸੱਚਾਈ ਸਾਹਮਣੇ ਨਹੀਂ ਲਿਆ ਸਕੀ। ਉਨ੍ਹਾਂ ਕਿਹਾ ਕਿ ਆਪ ਵਲੰਟੀਅਰਾਂ ਨੇ ਸੁੱਚਾ ਸਿੰਘ ਛੋਟੇਪੁਰ ਦੀ ਅਗਵਾਈ ਵਿਚ ਆਪ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕੀਤਾ ਅਤੇ ਭਵਿੱਖ ਵਿਚ ਉਹ ਛੋਟੇਪੁਰ ਦੀ ਅਗਵਾਈ ਵਿਚ ਕੰਮ ਕਰਦੇ ਰਹਿਣਗੇ।
ਇਸ ਮੌਕੇ ਆਪ ਵਲੰਟੀਅਰਾਂ ਨੇ ਕੇਂਦਰੀ ਆਗੂਆਂ ਦੇ ਪੁਤਲੇ ਵੀ ਸਾੜਕੇ ਜਾਗਰੂਕ ਕੀਤਾ ਆਪ ਆਦਮੀ ਪਾਰਟੀ ਸਰਮਾਏਦਾਰ ਲੋਕਾਂ ਦੇ ਹੱਥਾਂ ਵਿਚ ਖੇਡ ਰਹੀ ਹੈ, ਜਿਸ ਤੋਂ ਪੰਜਾਬ ਦੇ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਜੀਤ ਸਿੰਘ ਐਡਵੋਕੇਟ ਨਾਭਾ ਪ੍ਰਿਕਸਤ ਗੌਤਮ ਐਡਵੋਕੇਟ ਨਾਭਾ, ਦਲਬੀਰ ਸਿੰਘ ਆਦਿ ਸ਼ਾਮਲ ਹੋਏ।

Leave a Reply

Your email address will not be published. Required fields are marked *