ਦਾਰਾ ਫ਼ਿਲਮ ਦੇ ਕਲਾਕਾਰਾਂ ਨੇ ਆਸਰਾ ਕਾਲਜ ‘ਚ ਲਾਈਆਂ ਰੌਣਕਾਂ
ਪਟਿਆਲਾ, 2 ਸਤੰਬਰ (ਮਧੂਸਾਰ ਬਿਊਰੋ)
ਦੁਨੀਆ ਵਿਚ ਜਾਰੀ ਹੋਈ ਨਾਮਵਰ ਗਾਇਕ ਪਰਮਜੀਤ ਸਿੱਧੂ (ਪੰਮੀ ਬਾਈ) ਦੇ ਬੈਨਰ ਲਾਈਵ ਫੋਕ ਸਟੂਡੀਓ ਦੇ ਬੈਨਰ ਹੇਠ ਬਣੀ ਪੰਜਾਬੀ ਫ਼ਿਲਮ ਦਾਰਾ ਦੀ ਪੂਰੀ ਟੀਮ ਪਟਿਆਲਾ ਭਵਾਨੀਗੜ੍ਹ ਸੜਕ ਤੇ ਸਥਿਤ ਆਸਰਾ ਗਰੁੱਪ ਆਫ਼ ਕਾਲਜ਼ਿਸ ਵਿਖੇ ਪੁੱਜੀ।
ਇਸ ਫ਼ਿਲਮ ਦੇ ਕਲਾਕਾਰਾਂ ਨੇ ਗੀਤਾਂ ‘ਤੇ ਨਾਚਾਂ ਰਾਹੀਂ ਕਾਲਜ ਦੇ ਵਿਦਿਆਰਥੀਆਂ ਦਾ ਖ਼ੂਬ ਮਨੋਰੰਜਨ ਕੀਤਾ। ਇਸ ਫ਼ਿਲਮ ਦੀ ਟੀਮ ਵਿਚ ਪੰਮੀ ਬਾਈ, ਬਲਕਰਨ ਬਰਾੜ, ਜਸ਼ਨਜੋਤ ਗੋਸ਼ਾ, ਗਾਇਕ ਸਤਨਾਮ ਸਿੰਘ, ਮਨਵੀਰ ਰਾਏ, ਪ੍ਰੀਤ ਸਿਮਰਨ, ਮਨਪ੍ਰੀਤ ਸੱਗੂ, ਤੇ ਨਿਰਦੇਸ਼ਕ ਪ੍ਰਵੀਨ ਕੁਮਾਰ ਸ਼ਾਮਲ ਸਨ। ਕਾਲਜ ਦੇ ਸੰਚਾਲਕਾਂ ਡਾ: ਆਰ.ਕੇ.ਗੋਇਲ, ਕੇਸ਼ਵ ਗੋਇਲ ਤੇ ਪ੍ਰੋ: ਜੀ.ਪੀ. ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ।
ਇਸ ਮੌਕੇ ਪੰਮੀ ਬਾਈ ਨੇ ਕਿਹਾ ਕਿ ਉਨ੍ਹਾਂ ਦੀ ਫ਼ਿਲਮ ਨੂੰ ਪਹਿਲੇ ਹੀ ਦਿਨ ਹਾਊਸ ਫੁੱਲ ਵਾਲਾ ਜੋ ਹੁੰਗਾਰਾ ਮਿਲਿਆ ਹੈ। ਉਸ ਨੂੰ ਦੇਖ ਕੇ ਜਾਪਦਾ ਹੈ ਕਿ ਪੰਜਾਬੀ ਫ਼ਿਲਮਾਂ ਦੇ ਪ੍ਰੇਮੀ ਸੰਜੀਦਾ ਅਦਾਕਾਰੀ, ਪੰਜਾਬੀਅਤ ਦੀ ਖ਼ੁਸ਼ਬੂ ਵਾਲੀ ਕਹਾਣੀ ਤੇ ਵਿਸ਼ੇ ਨੂੰ ਪਸੰਦ ਕਰਦੇ ਹਨ। ਉਨ੍ਹਾਂ ਕਿਹਾ ਕਿ ਫ਼ਿਲਮ ਪੂਰੀ ਤਰ੍ਹਾਂ ਪੰਜਾਬੀ ਸਭਿਆਚਾਰ ਤੇ ਵਿਰਾਸਤ ਦੀ ਪੇਸ਼ਕਾਰੀ ਕਰਦੀ ਹੈ। ਨਿਰਦੇਸ਼ਕ ਪ੍ਰਵੀਨ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਉਹ ਬਤੌਰ ਨਿਰਦੇਸ਼ਕ ਇਕ ਅਜਿਹੀ ਫ਼ਿਲਮ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕਰ ਰਹੇ ਹਨ ਜੋ ਪੰਜਾਬੀ ਸਿਨੇਮੇ ‘ਚ ਮੀਲ ਪੱਥਰ ਸਾਬਤ ਹੋਵੇਗੀ। ਉਨ੍ਹਾਂ ਨੌਜਵਾਨ ਪੀੜੀ ਨੂੰ ਅਪੀਲ ਕੀਤੀ ਕਿ ਉਹ ਆਪਣੀ ਮਾਂ ਬੋਲੀ ਅਤੇ ਮਿੱਟੀ ਨਾਲ ਜੁੜੀਆਂ ਫ਼ਿਲਮਾਂ ਨੂੰ ਜ਼ਰੂਰ ਹੁੰਗਾਰਾ ਦੇਣ। ਅਖੀਰ ਵਿਚ ਕਾਲਜ ਪ੍ਰਬੰਧਕਾਂ ਵੱਲੋਂ ਫ਼ਿਲਮ ਦੀ ਟੀਮ ਨੂੰ ਸਨਮਾਨਿਤ ਵੀ ਕੀਤਾ ਗਿਆ। .

