ਪਟਿਆਲਾ

ਗੂਰਦੁਆਰਾ ਦੁਖ ਨਿਵਾਰਨ ਸਾਹਿਬ ਦੇ ਸੇਵਾ ਦਲਾ ਨੇ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਲਗਾਏ ਬੂਟੇ

ਪਟਿਆਲਾ 3 ਸਤੰਬਰ (ਮਧੂਸਾਰ ਬਿਊਰੋ)
ਬੰਦੀ ਛੋੜ ਪਾਲੀਸ਼ ਸੇਵਾ ਦਲ,ਗੁ.ਦੂਖਨਿਵਾਰਨ ਸਾਹਿਬ,ਪਟਿਆਲਾ ਅਤੇ ਸਰਬੱਤ ਖਾਲਸਾ ਸੇਵਾ ਦਲ(ਪੰਜਾਬ)ਪਟਿਆਲਾ ਵੱਲੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਪੌਦੇ ਲਗਾਏ ਗਏ।

ਇਸ ਮੋਕੇ ਸੇਵਾ ਦਲਾ ਨੇ ਲੋਕਾ ਨੂੰ ਅਪੀਲ ਕੀਤੀ ਕਿ ਹਵਾ ਵਿੱਚ ਫੈਲ ਰਹੇ ਪ੍ਰਦੂਸ਼ਨ ਤੋ ਬਚਨ ਲਈ ਹਰ ਵਿਅਕਤੀ ਦਾ ਮੁੱਢਲਾ ਫਰਜ ਹੈ ਕਿ ਉਹ ਹਰ ਸਾਲ ਵੱਧ ਤੋ ਵੱਧ ਬੂਟੇ ਲਗਾਏ ਤਾਂ ਜ਼ੋ ਇਸ ਪ੍ਰਦੂਸ਼ਨ ਤੋ ਫੈਲਣ ਵਾਲੀਆ ਬੀਮਾਰੀਆ ਤੋ ਬਚਿਆ ਜਾ ਸਕੇ।ਇਸ ਮੋਕੇ ਸ੍ਰ.ਹਰਸਿਮਰਨ ਸਿੰਘ,ਸੁਖਦੇਵ ਸਿੰਘ,ਬੰਦੀ ਛੋੜ ਸੇਵਾ ਦਲ,ਪਟਿਆਲਾ ਅਤੇ ਸਰਬੱਤ ਖਾਲਸਾ ਸੇਵਾ ਦਲ(ਪੰਜਾਬ)ਪਟਿਆਲਾ ਦੇ ਮੈਂਬਰ ਸ੍ਰ.ਹਾਕਮ ਸਿੰਘ ਥੂਹੀ,ਸ੍ਰ ਬਲਦੇਵ ਸਿੰਘ,ਸ੍ਰ.ਉਪਿਂਦਰ ਸਿੰਘ,ਬੀਬੀ ਹਰਪ੍ਰੀਤ ਕੌਰ,ਬੀਬੀ ਰਮਨਦੀਪ ਕੌਰ ਅਤੇ ਦਲ ਦੇ ਕਈ ਹੋਰ ਮੈਂਬਰ ਵੀ ਸ਼ਾਮਿਲ ਸਨ।

Leave a Reply

Your email address will not be published. Required fields are marked *