ਪਟਿਆਲਾ

ਹਰਪਾਲ ਜੁਨੇਜਾ ਨੇ ਆਟਾ ਦਾਲ ਸਕੀਮ ਤਹਿਤ ਲਾਭਪਾਤਰੀਆਂ ਨੂੰ ਕਣਕ ਵੰਡੀ

ਪਟਿਆਲਾ, 3 ਸਤੰਬਰ (ਮਧੂਸਾਰ ਬਿਊਰੋ)
ਯੂਥ ਅਕਾਲੀ ਦਲ ਮਾਲਵਾ ਜ਼ੋਨ 2 ਦੇ ਪ੍ਰਧਾਨ ਸ੍ਰੀ ਹਰਪਾਲ ਜੁਨੇਜਾ ਨੇ ਅੱਜ ਸ਼ਹਿਰ ਦੇ ਵਾਰਡ ਨੰ. 27 ਵਿਚ ਪੈਂਦੀ ਤੇਜ ਬਾਗ ਕਲੌਨੀ ਵਿਚ ਪੰਜਾਬ ਸਰਕਾਰ ਦੀ ਆਟਾ ਦਾਲ ਯੋਜਨਾ ਦੇ ਲਾਭਪਾਤਰੀਆਂ ਨੂੰ ਕਣਕ ਵੰਡਣ ਦੇ ਕੰਮ ਦੀ ਸ਼ੁਰੂਆਤ ਕਰਵਾਈ।

ਇਸ ਮੌਕੇ ਉਹਨਾਂ ਦੇ ਨਾਲ ਮੁਨੀਸ਼ ਸਿੰਘੀ, ਮੋਹਿਤ ਗੁਪਤਾ, ਸਰਬਜੀਤ ਸਿੰਘ, ਗੌਰਵ ਗੁਪਤਾ, ਮੁਹੰਮਦ ਇਰਫਾਨ, ਰਾਕੇਸ਼ ਗੂਹਲਾ, ਜਸਵਿੰਦਰ ਲੱਕੀ, ਬਲਜਿੰਦਰ ਕੰਬੋਜ, ਨਿਸ਼ਚਨ, ਬਿੰਦਰ ਭਾਰਤ ਕੰਬਾਈਨ, ਰਾਜਿੰਦਰ ਕੁਮਾਰ ਕਾਲਾ, ਰੁਪਾਨੀ, ਰਮੇਸ਼ ਨਾਨੀ ਅਤੇ ਗਗਨ ਪਾਂਧੀ ਵੀ ਮੌਜੂਦ ਸਨ।
ਇਸ ਮੌਕੇ ਹਰਪਾਨ ਜੁਨੇਜਾ ਨੇ ਕਿਹਾ ਕਿ ਕਾਂਗਰਸ ਤੇ ਹੋਰ ਰਾਜਸੀ ਪਾਰਟੀਆਂ ਨੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗ ਨੂੰ ਹਮੇਸ਼ਾ ਝੂਠੇ ਲਾਅਰੇ ਤੇ ਗੁੰਮਰਾਹਕੁੰਨ ਨਾਅਰੇ ਦੇ ਕੇ ਆਪਣੇ ਵੋਟ ਬੈਂਕ ਵਜੋਂ ਵਰਤਿਆ ਹੈ ਪਰ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਦੇਸ਼ ਦੇ ਇਕਲੌਤੇ ਅਜਿਹੇ ਦਰਵੇਸ਼ ਸਿਆਸਤਦਾਨ ਹਨ ਜਿਹਨਾਂ ਨੇ ਇਸ ਵਰਗ ਦੀ ਬਾਂਹ ਫੜੀ ਤੇ ਇਹਨਾਂ ਦੀ ਦੋ ਵਕਤ ਦੀ ਰੋਟੀ ਯਕੀਨੀ ਬਣਾਉਣ ਵਾਲਾ ਆਟਾ ਦਾਲ ਯੋਜਨਾ ਸ਼ੁਰੂ ਕੀਤੀ ਸੀ।
ਉਹਨਾਂ ਕਿਹਾ ਕਿ ਪਿਛਲੇ 9 ਸਾਲਾਂ ਤੋਂ ਇਹ ਯੋਜਨਾ ਸਫਲਤਾ ਪੂਰਵਕ ਚਲਾਈ ਜਾ ਰਹੀ ਹੈ ਜਿਸਦੀ ਬਦੌਲਤ ਆਰਥਿਕ ਤੌਰ ‘ਤੇ ਕਮਜ਼ੋਰ 30 ਲੱਖ ਪਰਿਵਾਰਾਂ ਨੂੰ ਪੰਜਾਬ ਵਿਚ ਇਸ ਸਕੀਮ ਤਹਿਤ ਕਣਕ ਤੇ ਦਾਲ ਪ੍ਰਦਾਨ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸਿਰਫ ਇਹੀ ਯੋਜਨਾ ਹੀ ਨਹੀਂ ਬਲਕਿ ਪੰਜਾਬ ਸਰਕਾਰ ਨੇ ਸ਼ਗਨ ਸਕੀਮ, ਮਾਈ ਭਾਗੋ ਸਾਈਕਲ ਯੋਜਨਾ, ਸਿਹਤ ਬੀਮਾ ਯੋਜਨਾ ਸਮੇਤ ਹੋਰ ਕਈ ਯੋਜਨਾਵਾਂ ਲਾਗੂ ਕਰ ਕੇ ਕਮਜ਼ੋਰ ਤੇ ਲੋੜਵੰਦ ਵਰਗ ਦੇ ਹਿਤਾਂ ਦੀ ਸੁਰੱਖਿਆ ਯਕੀਨੀ ਬਣਾਈ ਹੈ ਤੇ ਉਹਨਾਂ ਦੀ ਤਰੱਕੀ ਤੇ ਖੁਸ਼ਹਾਲੀ ਵਾਸਤੇ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਇਹ ਵਰਗ ਅੱਜ ਪੂਰੀ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹਾ ਹੈ ਅਤੇ ਹਮੇਸ਼ਾ ਖੜ੍ਹਾ ਰਹੇਗਾ।

Leave a Reply

Your email address will not be published. Required fields are marked *