ਸ਼ਿਵ ਸੈਨਾ ਸੈਨਾ ਬਾਲ ਠਾਕਰੇ ਛੱਡ ਕੇ ਅਸ਼ੋਕ ਖੱਤਰੀ ਸ਼ਿਵ ਸੈਨਾ ਹਿੰਦੁਸਤਾਨ ‘ਚ ਹੋਏ ਸ਼ਾਮਲ
ਪਟਿਆਲਾ (ਮਧੂਸਾਰ ਬਿਊਰੋ/ਪਟਿਆਲਾ ਟੀ.ਵੀ.) : ਸ਼ਿਵ ਸੈਨਾ ਬਾਠ ਠਾਕਰੇ ਜ਼ਿਲ੍ਹਾ ਪਟਿਆਲਾ ਦੇ ਪ੍ਰਭਾਰੀ ਅਸ਼ੋਕ ਖੱਤਰੀ ਨੇ ਪਵਨ ਗੁਪਤਾ ਰਾਸ਼ਟਰੀ ਪ੍ਰਮੁੱਖ ਸ਼ਿਵ ਸੈਨਾ ਹਿੰਦੁਸਤਾਨ ਦੇ ਨਿਵਾਸ ‘ਤੇ ਮੁਲਾਕਾਤ ਕਰਕੇ ਸ਼ਿਵ ਸੈਨਾ ਬਾਲ ਠਾਕਰੇ ਛੱਡਣ ਦਾ ਐਲਾਨ ਕਰਕੇ ਪਾਰਟੀ ਨੂੰ ਜ਼ੋਰਦਾਰ ਝਟਕਾ ਦਿੱਤਾ।
ਇਸ ਮੌਕੇ ਪਵਨ ਗੁਪਤਾ ਰਾਸ਼ਟਰੀ ਪ੍ਰਮੁੱਖ ਸ਼ਿਵ ਸੈਨਾ ਹਿੰਦੁਸਤਾਨ ਨੇ ਅਸ਼ੋਕ ਖੱਤਰੀ ਨੂੰ ਜ਼ਿਲ੍ਹਾ ਪ੍ਰਮੁੱਖ ਸਕੱਤਰ ਬਣਾਉਣ ਦੀ ਘੋਸ਼ਣਾ ਵੀ ਕੀਤੀ। ਇਸ ਦੌਰਾਨ ਪਾਰਟੀ ਦੇ ਮਾਲਵਾ ਜ਼ੋਨ ਪ੍ਰਧਾਨ ਪ੍ਰਵੀਤ ਕਥੂਰੀਆ, ਰਵਿੰਦਰ ਸਿੰਗਲਾ, ਵਿਸ਼ਾਲ ਕੰਬੋਜ, ਰਾਕੇਸ਼ ਅਟਵਾਲ ਉਪ ਪ੍ਰਮੁੱਖ ਪੰਜਾਬ ਰਾਜੇਸ਼ ਕੌਸ਼ਿਕ ਗੱਗੀ, ਰਮਾਕਾਂਤ ਪਾਂਡੇ ਜ਼ਿਲ੍ਹਾ ਪ੍ਰਧਾਨ ਪਟਿਆਲਾ ਨੇ ਇਸ ਨਿਯੁਕਤੀ ਦਾ ਸਵਾਗਤ ਕਰਦਿਆਂ ਕਿਹਾ ਕਿ ਸੰਗਠਨ ਨੂੰ ਜ਼ਿਲ੍ਹਾ ਪਟਿਆਲਾ ਵਿਚ ਹੋਰ ਮਜ਼ਬੂਰ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਵਨ ਗੁਪਤਾ ਰਾਸ਼ਟਰੀ ਪ੍ਰਮੁੱਖ ਸ਼ਿਵ ਸੈਨਾ ਹਿੰਦੁਸਤਾਨ ਦੀ ਹਿੰਦੂਤਵਵਾਦੀ ਨੀਤੀਆਂ ਦੇ ਕਾਰਣ ਸਾਰੇ ਸ਼ਿਵ ਸੈਨਾ ਹਿੰਦੁਸਤਾਨ ਵਿਚ ਸ਼ਾਮਲ ਹੋਣ ਦੀ ਇੱਛਾ ਪ੍ਰਗਟਵਾ ਰਹੇ ਹਨ। ਇਸ ਦੌਰਾਨ ਅਸ਼ੋਕ ਖੱਤਰੀ ਨੇ ਕਿਹਾ ਕਿ ਪਟਿਆਲਾ ਸਹਿਰ ਵਿਚ ਜਲਦ ਹੀ ਸ਼ਕਤੀ ਪ੍ਰਦਰਸ਼ਨ ਵੀ ਕੀਤਾ ਜਾਵੇਗਾ।

