ਪਟਿਆਲਾ

ਹਰਿੰਦਰਪਾਲ ਸਿੰਘ ਚੰਦੂਮਾਜਰਾ ਹਲਕਾ ਸਨੋਰ ਦੀਆਂ ਸਮੁੱਚੀਆਂ ਸੰਗਤਾਂ ਨਾਲ ਹੋਏ ਸ੍ਰੀ ਹਜ਼ੂਰ ਸਾਹਿਬ ਵਿਖੇ ਨਤਮਸਤਕ

ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ, ਜਗਜੀਤ ਸਿੰਘ ਕੋਹਲੀ, ਜਗਤਾਰ ਸਿੰਘ ਮੰਜਾਲ ਕਲਾਂ, ਪ੍ਰਦੀਪ ਨਨਾਨਸੂੰ ਨੇ ਵੀ ਸੱਚਖੰਡ ਸ਼੍ਰੀ ਹਜੂਰ ਸਾਹਿਬ ਵਿਖੇ ਲਿਆ ਆਸ਼ੀਰਵਾਦ
ਸੱਚਖੰਡ ਸ੍ਰੀ ਹਜੂਰ ਸਾਹਿਬ ਜੀ ਦੇ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਨੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਹਲਕਾ ਇੰਚਾਰਜ਼ ਸਨੋਰ ਨੂੰ ਕੀਤਾ ਸਨਮਾਨਤ
ਪਟਿਆਲਾ, 3 ਸਤੰਬਰ (ਕੰਵਰ ਬੇਦੀ)
ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਤੀਰਥ ਯਾਤਰਾ ਦੇ ਤਹਿਤ ਹਲਕਾ ਸਨੌਰ ਦੀ ਸੰਗਤ ਅੱਜ ਸਵੇਰੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਪਹੁੰਚ ਗਈ ਅਤੇ ਹਲਕਾ ਇੰਚਾਰਜ਼ ਹਰਿੰਦਰਪਾਲ ਸਿੰਘ ਚੰਦੂਮਾਜ਼ਰਾ ਨੇ ਹਲਕੇ ਦੇ ਇੱਕ ਹਜ਼ਾਰ ਤੀਰਥ ਯਾਤਰੀਆਂ ਸਮੇਤ ਸਮੁੱਚੇ ਹਲਕੇ ਵੱਲੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਨਤਮਸਤਕ ਹੋਏ।
ਉਹਨਾਂ ਦੇ ਨਾਲ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ, ਪ੍ਰੋ .ਚੰਦੂਮਾਜਰਾ ਦੇ ਸਿਆਸੀ ਸਕੱਤਰ ਜਗਜੀਤ ਸਿੰਘ ਕੋਹਲੀ, ਐਚ.ਆਰ. ਗਰੁੱਪ ਦੇ ਚੇਅਰਮੈਨ ਜਗਤਾਰ ਸਿੰਘ ਮੰਜਾਲ ਕਲਾਂ, ਐਮ.ਡੀ. ਪ੍ਰਦੀਪ ਨਨਾਨਸੂੰ ਨੇ ਵੀ ਸੱਚਖੰਡ ਸ਼੍ਰੀ ਹਜੂਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਲਿਆ। ਇਥੇ ਸੱਚਖੰਡ ਸ੍ਰੀ ਹਜੂਰ ਸਾਹਿਬ ਜੀ ਦੇ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਨੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਹਲਕਾ ਇੰਚਾਰਜ਼ ਸਨੋਰ ਨੂੰ ਸਨਮਾਨਤ ਕੀਤਾ। ਹਲਕਾ ਸਨੋਰ ਦੀ ਯਾਤਰਾ ਦਾ ਵਿਸ਼ੇਸ਼ ਮਹੱਤਵ ਇਹ ਵੀ ਰਿਹਾ ਕਿ ਕੱਲ੍ਹ ਜਦੋਂ ਜਥਾ ਪਹੁੰਚਿਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਸੀ ਅਤੇ ਅੱਜ ਜਦੋਂ ਹਰਿੰਦਰਪਾਲ ਸਿੰਘ ਚੰਦੂਮਾਜਰਾ ਜਦੋਂ ਸੰਗਤੀ ਰੂਪ ਵਿਚ ਸੱਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਨਤਮਸਤਕ ਹੋਏ ਤਾਂ ਅੱਜ ਉਹ ਸ਼ੁਭ ਦਿਹਾੜਾ ਹੈ ਕਿ ਅੱਜ ਦੇ ਦਿਨ ਬੰਦਾ ਸਿੰਘ ਬਹਾਦਰ ਅਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇਥੇ ਪਹਿਲੀ ਵਾਰ ਮੇਲ ਹੋਇਆ ਸੀ। ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਇਨ੍ਹਾਂ ਸ਼ੁਭ ਦਿਹਾੜਿਆਂ ‘ਤੇ ਸ਼੍ਰੀ ਹਜੂਰ ਸਾਹਿਬ ਵਿਖੇ ਨਤਮਸਤਕ ਹੋਣ ‘ਤੇ ਮਾਣ ਮਹਿਸੂਸ ਕੀਤਾ। ਇਸ ਮੌਕੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਮੁੱਚੇ ਪੰਜਾਬ ਦੇ ਲੋਕਾਂ ਦੇ ਸਮੁੱਚੇ ਧਰਮਾਂ ਦੇ ਲੋਕਾਂ ਲਈ ਜਿਹੜੀ ਤੀਰਥ ਯਾਤਰਾਵਾਂ ਸ਼ੁਰੂ ਕੀਤੀਆ ਹਨ, ਉਸ ਨਾਲ ਸਮੁੱਚੇ ਪੰਜਾਬ ਦੇ ਲੋਕ ਆਪਣੇ ਆਪਣੇ ਧਰਮ ਦੇ ਧਾਰਮਿਕ ਸਥਾਨਾ ‘ਤੇ ਜਾ ਕੇ ਆਸ਼ੀਰਵਾਦ ਪ੍ਰਾਪਤ ਕਰ ਰਹੇ ਹਨ।
ਨਤਮਸਤਕ ਹੋਣ ਤੋਂ ਬਾਅਦ ਹਜ਼ੂਰ ਸਾਹਿਬ ਸੱਚ ਖੰਡ ਬੋਰਡ ਦੇ ਸੁਪਰਡੈਂਟ ਡੀ.ਪੀ. ਸਿੰਘ ਅਤੇ ਐਸੀਸਟੈਂਟ ਸੁਪਰਡੈਂਟ ਥਾਨ ਸਿੰਘ ਨੇ ਵੀ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ ਵਿਸ਼ੇਸ਼ ਤੌਰ ਸਨਮਾਨਤ ਕੀਤਾ। ਇਸ ਮੌਕੇ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ, ਜਗਜੀਤ ਸਿੰਘ ਕੋਹਲੀ ਸਿਆਸੀ ਸਕੱਤਰ, ਐਚ.ਆਰ. ਦੇ ਚੇਅਰਮੈਨ ਜਗਤਾਰ ਸਿੰਘ ਮੰਜਾਲ ਕਲਾਂ ਅਤੇ ਐਮ.ਡੀ. ਪ੍ਰਦੀਪ ਸਿੰਘ ਨਨਾਨਸੁੰ, ਗੁਰਜੀਤ ਸਿੰਘ ਉਪਲੀ, ਤਰਸੇਮ ਸਿੰਘ ਕੋਟਲਾ, ਗੁਰਦੀਪ ਸਿੰਘ ਸੇਖੂਪੁਰ, ਸੁਰਮੁੱਖ ਦੌਣ ਖੁਰਦ, ਜਸਵਿੰਦਰ ਸਿੰਘ ਚੱਢਾ, ਗੁਰਮਿੰਦਰ ਸਿੰਘ ਲਾਡੀ ਪੰਜੌਲਾ, ਬਾਬਾ ਬਲਵਿੰਦਰ ਸਿੰਘ ਜੀ ਹੈਡ ਗ੍ਰੰਥੀ ਗੁਰਦੁਆਰਾ ਸ੍ਰੀ ਗੁਪਤਸਰ ਸਾਹਿਬ ਪੰਜੌਲਾ, ਨੰਬਰਦਾਰ ਜਰਨੈਲ ਸਿੰਘ, ਸੋਮ ਨਾਥ ਰਾਜ ਆਦਿ ਵਿਸ਼ੇਸ਼ ਤੌਰ ‘ਤੇ ਤੀਰਥ ਯਾਤਰੀਆਂ ਵਿਚ ਸ਼ਾਮਲ ਸਨ।

Leave a Reply

Your email address will not be published. Required fields are marked *