ਅਕਾਲੀ ਹਮੇਸਾਂ ਵਿਰੋਧੀ ਅਕਾਲੀ ਨੂੰ ਕਦੇ ਕਾਂਗਰਸ ਦਾ ਤੇ ਕਦੇ ਆਰ ਐਸ ਐਸ ਦਾ ਏਜੰਟ ਦੱਸਦੇ ਹਨ-ਬਾਸਰਕੇ
ਅੰਮ੍ਰਿਤਸਰ 14 ਅਪ੍ਰੈਲ (ਮਧੂਸਾਰ ਬਿਊਰੋ) ਅਕਾਲੀ ਦਲ ਬਾਦਲ ਵਲੋ ਸ੍ਰੀ ਅਕਾਲ ਤਖਤ ਸਾਹਿਬ ਨਾਲ ਮਥਾ ਲਗਾਉਣਾ ਬੇਹੱਦ ਮੰਦਭਾਗਾ ਹੈ ਅਕਾਲੀ ਦਲ ਵਲੋ ਇਨਾਂ ਬਜਰ ਗਲਤੀਆਂ ਨਾਲ ਹਰੇਕ ਪੰਜਾਬੀ ਅਤੇ ਖਾਸ ਕਰ ਕੇ ਸਿਖ ਕੌਮ ਦੇ ਮਨਾਂ ਤੇ ਡੂੰਘੀ ਠੇਸ ਲੱਗੀ ਹੈ ਇਹ ਵਿਚਾਰ ਅੱਜ ਇਥੇ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਇੰਦਰਜੀਤ ਸਿੰਘ ਬਾਸਰਕੇ ਚੇਅਰਮੈਨ ਪੰਜਾਬ ਸਟੇਟ ਸਮਾਲ ਇੰਡਸਟ੍ਰੀਜ ਫੈਡਰੇਸ਼ਨ ਆਫ ਐਸੋਸੀਏਸ਼ਨ ਭਾਰਤ ਸਰਕਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਪ੍ਰਗਟ ਕੀਤੇ ਉਨਾਂ ਕਿਹਾ ਕਿ ਅਕਾਲੀ ਦਲ ਬਾਦਲ ਦੇ ਲੀਡਰਾਂ ਨੂੰ ਭਾਰਤੀ ਜਨਤਾ ਪਾਰਟੀ ਤੇ ਉਂਗਲ ਚੁੱਕਣ ਤੋ ਪਹਿਲਾਂ ਆਪਣੀ ਪੀੜੀ ਥੱਲੇ ਸੁੱਟਾ ਫੇਰ ਲੋਣਾਂ ਚਾਹੀਦਾ ਸੀ ਅਕਾਲੀ ਦਲ ਬਾਦਲ ਦੇ ਜਾਅਲੀ ਨਵ ਨਿਯੁਕਤ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਜਿਨਾਂ ਕੋਲ ਗ੍ਰਿਹ ਵਿਭਾਗ ਵੀ ਸੀ ਨੇ ਰਾਜਨੀਤਕ ਗਲਤੀਆਂ ਹੀ ਨਹੀ ਕੀਤੀਆ, ਧਾਰਮਿਕ ਤੇ ਸਮਾਜਿਕ ਗਲਤੀਆਂ ਵੀ ਕੀਤੀਆ ਸਨ ਜਿਨਾਂ ਕਾਰਣ ਅਕਾਲੀ ਦਲ ਬਾਦਲ ਨੇ ਸਿਆਸੀ ਖੁਦਕਸ਼ੀ ਕਰ ਲਈ ਹੈ ੳਨਾਂ ਕਿਹਾ ਕਿ ਅਕਾਲੀਆਂ ਦਾ ਹਮੇਸ਼ਾ ਇਹ ਕਲਚਰ ਰਿਹਾ ਹੈ ਕਿ ਜਦੋ ਵੀ ਅਕਾਲੀ ਆਪਸੀ ਲੜਦੇ ਹਨ ਤਾਂ ਵਿਰੋਧੀ ਅਕਾਲੀ ਨੂੰ ਜੇਕਰ ਕੇਂਦਰ ਵਿਚ ਕਾਂਗਰਸ ਸਰਕਾਰ ਹੋਵੇ ਤਾ ਕਾਂਗਰਸ ਦਾ ਏਜੰਟ ਤੇ ਜੇਕਰ ਕੇਂਦਰ ਵਿਚ ਭਾਜਪਾ ਸਰਕਾਰ ਹੋਵੇ ਤਾਂ ਆਰ ਐਸ ਐਸ ਦਾ ਏਜੰਟ ਕਹਿਕੇ ਪ੍ਰਚਾਰਦੇ ਹਨ ਬਾਸਰਕੇ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਾਅਲੀ ਪ੍ਰਧਾਨ ਚੁਨਣ ਲਈ ਜੋ ਸਮੁੰਦਰੀ ਹਾਲ ਵਿਖੇ ਡਰਾਮਾ ਹੋਇਆ ਹੈ ਉਹ ਪੰਥ ਦੀਆਂ ਸਿਰਮੌਰ ਸੰਸਥਾਵਾਂ ਦੀ ਮਰਿਯਾਦਾ ਨੁੰ ਢਾਹ ਲਾਉਣ ਵਾਲਾ ਹੈ ਜਦੋ ਕੇ ਅਕਾਲੀ ਆਗੂ ਆਪਣੇ ਗੁਨਾਹ ਤੇ ਪਰਦਾ ਪਾਉਣ ਲਈ ਭਾਰਤੀ ਜਨਤਾ ਪਾਰਟੀ ਤੇ ਬੇਬੁਨਿਆਦ ਦੋਸ਼ ਲਾ ਰਹੇ ਹਨ ੳਨਾਂ ਕਿਹਾ ਕਿ ਹਾਲੇ ਤਕ ਤਾਂ ਇਨਾਂ ਨੇ ਆਪਣੇ ਪਿਛਲੇ ਗੁਨਾਹਾਂ ਤੋ ਮੁਕਤੀ ਵੀ ਨਹੀ ਪਾਈ ਸੀ ਤੇ ਹੋਰ ਗੁਨਾਹ ਤੇ ਗੁਨਾਹ ਕਰੀ ਜਾ ਰਹੇ ਹਨ ਬਾਸਰਕੇ ਨੇ ਕਿਹਾ ਕਿ ਸ਼੍ਰੋਮਣੀ ਆਕਾਲੀ ਦਲ ਪੰਥਕ ਹਿੱਤਾਂ ਲਈ ਬਣੀ ਪਾਰਟੀ ਸੀ ਪਰ ਅੱਜ ਇਸ ਦੇ ਆਗੂਆਂ ਨੇ ਆਪਣੇ ਸੌੜੇ ਨਿਜੀ ਹਿੱਤਾਂ ਲਈ ਸ਼੍ਰੋਮਣੀ ਆਕਾਲੀ ਦਲ ਨੁੰ ਕੁਰਬਾਨ ਕਰ ਦਿੱਤਾ ਹੈ ੳਨਾਂ ਕਿਹਾ ਕਿ ਪਹਿਲਾਂ ਅਕਾਲੀ ਦਲ ਬਾਦਲ ਆਪਣੇ ਤੇ ੳਠ ਰਹੇ ਸਵਾਲਾਂ ਦਾ ਜੁਆਬ ਸਿਖ ਕੌਮ ਨੂੰ ਦੇਵੇ ਕੇ ਰਾਮ ਰਹੀਮ ਨੂੰ ਬਿਨਾਂ ਮੰਗੇ ਮਾਅਫੀ ਕਿਸ ਦੇ ਕਹਿਣ ਤੇ ਮਾਫ ਕੀਤਾ ਸੀ ,ਸ੍ਰੀ ਗੁਰੂ ਗ੍ਰੰਥ ਸਹਿਬ ਦੇ ਅੰਗ ਗਲੀਆਂ ਵਿੱਚ ਰੁਲਣ ਵਾਲਿਆ ਖਿਲਾਫ ਪੰਥਕ ਸਰਕਾਰ ਨੇ ਕਾਰਵਾਈ ਕਿੳ ਨਹੀ ਕੀਤੀ ਅਤੇ ਰੋਸ ਪ੍ਰਦਰਸ਼ਨ ਦੌਰਾਨ ਸਤਿਨਾਮ ਵਾਹਿਗੁਰੂ ਦਾ ਜਾਪ ਕਰ ਰਹੀ ਸੰਗਤ ਤੇ ਗੋਲੀ ਚਲਾਕੇ ਤੇ ਦੋ ਸਿਖ ਨੌਜਵਾਨ ਸਹੀਦ ਕਰ ਦਿਤੇ ਪੰਥਕ ਸਰਕਾਰ ਨੇ ਦੋਸ਼ੀਆ ਖਿਲਾਫ ਕਾਰਵਾਈ ਕਿੳ ਨਹੀ ਕੀਤੀ ਅਖੀਰ ਬਾਸਰਕੇ ਨੇ ਕਿਹਾ ਕਿ ਅਕਾਲੀਆਂ ਨੂੰ ਆਪਣੀਆਂ ਆਦਤਾਂ ਸੁਧਾਰ ਲੈਣੀਆਂ ਚਾਹੀਦੀਆਂ ਹਨ ਨਹੀ ਤਾਂ ਸਿਖ ਕੌਮ ਨੇ ਇਨਾਂ ਅਖੌਤੀ ਅਕਾਲੀਆ ਨੂੰ ਮੁੰਹ ਲਗਾਉਣਾ ਤਾਂ ਇਕ ਪਾਸੇ ਰਿਹਾ ਇਨਾਂ ਨੂੰ ਪਿੰਡਾਂ ਵਿੱਚ ਵੀ ਵੜਣ ਨਹੀ ਦੇਣਾ ਇਸ ਮੋਕੇ ਬਾਸਰਕੇ ਤੋਂ ਇਲਾਵਾ ਅਸ਼ੋਕ ਸ਼ਰਮਾ, ਕਰਮਜੀਤ ਸਿੰਘ ਬਾਸਰਕੇ,ਡਾ ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ

