ਪੰਜਾਬਪਟਿਆਲਾ

ਥਾਪਰ ਕਾਲਜ ਦੇ ਸਾਫਟਵੇਅਰ ਇੰਜੀਨੀਅਰ ਵਿਦਿਆਰਥੀ ਦੀ ਭਾਖੜਾ ਨਹਿਰ ‘ਚ ਡੁੱਬਣ ਨਾਲ ਮੌਤ ਰਹੱਸ ਬਣੀ

ਪਟਿਆਲਾ 12 ਸਤੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਥਾਪਰ ਕਾਲਜ ਪਟਿਆਲਾ ਵਿਖੇ ਸਾਫਟਵੇਅਰ ਇੰਜੀਨੀਅਰ ਕਰ ਰਹੇ ਅਨਮੋਲ ਰਾਏ ਵਾਸੀ ਜਲੰਧਰ ਦੀ ਨਾਭਾ ਦੀ ਭਾਖੜਾ ਨਹਿਰ ਵਿਚ ਡੁੱਬਣ ਨਾਲ ਮੌਤ ਰਹੱਸ ਬਣੀ ਹੋਈ ਹੈ। ਜਾਣਕਾਰੀ ਮੁਤਾਬਕ ਅਨਮੋਲ ਰਾਏ ਆਪਣੇ ਹੀ ਦੋਸਤਾਂ ਨਾਲ ਥਾਪਰ ਕਾਲਜ ਪਟਿਆਲਾ ਦੀ ਚੋਰੀ ਨਾਲ ਕੰਧ ਟੱਪ ਕੇ ਜੀ.ਡੀ. ਪੈਲੇਸ ਵਿਖੇ ਇਕ ਬਿਨਾਂ ਸੱਦੇ ਤੋਂ ਵਿਆਹ ਵੇਖਿਆ, ਜਿਥੇ ਉਨ੍ਹਾਂ ਨਾਲ ਖੂਬ ਆਨੰਦ ਮਾਣਿਆ ਅਤੇ ਸ਼ਰਾਬ ਵੀ ਪੀਤੀ ਅਤੇ ਜਦੋਂ ਉਹ ਦੋਸਤਾਂ ਨਾਲ ਵਾਪਸ ਥਾਲਜ ਪਰਤ ਰਹੇ ਸਨ ਤਾਂ ਰਸਤੇ ਵਿਚ ਆਉਂਦੀ ਭਾਖੜਾ ਨਹਿਰ ਵਿਚ ਅਨਮੋਲ ਰਾਏ ਦੇ ਰੁੜ ਜਾਣ ਨਾਲ ਮੌਤ ਦੀ ਖ਼ਬਰ ਰਹੱਸ ਬਣੀ ਹੋਈ ਸੀ।

ਅਨਮੋਲ ਰਾਏ ਦੇ ਦੋਸਤਾਂ ਸੁਰੇਸ਼ ਅਰੋੜਾ ਵਾਸੀ ਚੰਡੀਗੜ੍ਹ, ਆਦਰਸ਼ ਖੰਡੇਲਵਾਲ ਵਾਸੀ ਨੋਇਡਾ, ਸ਼ਿਵਾਜ ਗੁਪਤਾ ਵਾਸੀ ਨੋਇਡਾ ਨੇ ਦੱਸਿਆ ਕਿ ਜਦੋਂ ਅਸੀਂ ਵਿਆਹ ਵੇਖ ਕੇ ਕਾਲਜ ਨੂੰ ਪਰਤ ਰਹੇ ਸਾਂ ਤਾਂ ਭਾਖੜਾ ਨਹਿਰ ਕੋਲ ਆ ਕੇ ਅਨਮੋਲ ਰਾਏ ਨੇ ਕਿਹਾ ਕਿ ਆਪਾਂ ਇਥੇ ਆਨੰਦ ਮਾਣਦੇ ਹਾਂ। ਦੋਸਤਾਂ ਦੇ ਦੱਸਣ ਮੁਤਾਬਕ ਅਨਮੋਲ ਰਾਏ ਇੱਛਾ ਪ੍ਰਗਟ ਕੀਤੀ ਕਿ ਉਹ ਨਹਿਰ ਦੇ ਪਾਣੀ ਨੂੰ ਛੂੰਹਣਾ ਚਾਹੁੰਦਾ ਹੈ, ਜਿਸ ਮਗਰੋਂ ਅਨਮੋਲ ਰਾਏ ਦੀ ਆਵਾਜ਼ ਖਾਮੋਸ਼ ਹੋ ਗਈ। ਦੋਸਤਾਂ ਦਾ ਕਹਿਣਾ ਸੀ ਕਿ ਅਸੀਂ ਅਨਮੋਲ ਨੂੰ ਅਜਿਹਾ ਕਰਨ ਤੋਂ ਵਰਜਿਆ ਵੀ, ਪ੍ਰੰਤੂ ਅਨਮੋਲ ਨੇ ਸਾਡੀ ਇਕ ਨਾ ਸੁਣੀ, ਜੋ ਨਹਿਰ ਦੇ ਤੇਜ਼ ਵਹਾਅ ਵਿਚ ਰੁੜ ਗਿਆ। ਦੋਸਤਾਂ ਨੇ ਦੱਸਿਆ ਕਿ ਅਨਮੋਲ ਰਾਏ ਦੇ ਅਚਨਚੇਤ ਗਾਇਬ ਹੋਣ ਨਾਲ ਅਸੀਂ ਘਬਰਾ ਕੇ ਮੁੜ ਥਾਪਰ ਕਾਲਜ ਪੁੱਜੇ, ਜਿਥੇ ਅਸੀਂ ਸਾਰੀ ਘਟਨਾ ਬਾਰੇ ਆਪਣੇ ਦੋਸਤਾਂ ਨੂੰ ਦੱਸਿਆ, ਜਿਨਾਂ ਨੇ ਸਾਨੂੰ ਸਲਾਹ ਦਿੱਤੀ ਕਿ ਤੁਸੀਂ ਫੋਰੀ ਪੁਲਿਸ ਨੂੰ ਸੂਚਿਤ ਕਰਨਾ, ਜਿਸ ਮਗਰੋਂ ਅਸੀਂ ਮੁੜ ਨਹਿਰ ਨੇੜੇ ਬਣੀ ਚੌਂਕੀ ਆਉਣਕੇ ਪੁਲਿਸ ਅਧਿਕਾਰੀਆਂ ਨੂੰ ਸਾਰੀ ਘਟਨਾ ਬਾਰੇ ਜਾਣਕਾਰੀ ਦਿੱਤੀ।
ਅਨਮੋਲ ਰਾਏ ਦੇ ਪਰਿਵਾਰ ਨੂੰ ਘਟਨਾਕ੍ਰਮ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਦਾ ਸਮੁੱਚਾ ਪਰਿਵਾਰ ਪੁਲਿਸ ਚੌਂਕੀ ਸੈਂਚੁਰੀ ਇਨਕਲੇਵ ਵਿਖੇ ਪੁੱਜਿਆ, ਜਿਥੇ ਆਣ ਕੇ ਅਨਮੋਲ ਰਾਏ ਦੇ ਪਿਤਾ ਮਨੋਜ ਕੁਮਾਰ ਰਾਏ ਨੇ ਥਾਣਾ ਇੰਚਾਰਜ ਸ਼ਿਵ ਕ੍ਰਿਪਾਲ ਸਿੰਘ ਬੇਦੀ ਤੋਂ ਸਾਰੀ ਜਾਣਕਾਰੀ ਹਾਸਲ ਕੀਤੀ। ਥਾਣਾ ਇੰਚਾਰਜ ਨੇ ਦੱਸਿਆ ਕਿ ਦੋਸਤਾਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਅਨਮੋਲ ਰਾਏ ਨਹਿਰ ਦੇ ਤੇਜ਼ ਵਹਾਅ ਵਾਲੇ ਪਾਣੀ ਵਿਚ ਰੁੜ ਗਿਆ ਹੈ, ਜਿਸ ਦੀ ਭਾਲ ਲਈ ਗੋਤਾਖੋਰਾਂ ਦੀ ਮਦਦ ਲਈ ਜਾ ਰਹੀ ਹੈ, ਪ੍ਰੰਤੂ ਕਈ ਯਤਨਾਂ ਦੇ ਬਾਵਜੂਦ ਅਨਮੋਲ ਰਾਏ ਦੀ ਲਾਸ਼ ਬਰਾਮਦ ਨਹੀਂ ਹੋਈ। ਉਨ੍ਹਾਂ ਦੱÎਸਿਆ ਕਿ ਦੋਸਤਾਂ ਵਲੋਂ ਪੁਲਿਸ ਨੂੰਦੇਰੀ ਨਾਲ ਕੀਤੀ ਗਈ ਇਤਲਾਹ ਅਨਮੋਲ ਦੀ ਮੌਤ ਦਾ ਕਾਰਨ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਅਨਮੋਲ ਰਾਏ ਦੀ ਲਾਸ਼ ਮਿਲਣ ਤੋਂ ਬਾਅਦ ਹੀ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਸਾਰੀ ਕਾਰਵਾਈ ਨੂੰ ਅੰਜ਼ਾਮ ਦਿੱਤਾ ਜਾਵੇਗਾ।
ਥਾਣਾ ‘ਚ ਮੌਜੂਦ ਅਨਮੋਲ ਰਾਏ ਦੇ ਪਿਤਾ ਮਨੋਜ ਕੁਮਾਰ ਨੇ ਦੱਸਿਆ ਕਿ ਮੇਰਾ ਬੇਟਾ ਥਾਪਰ ਕਾਲਜ ਪਟਿਆਲਾ ਵਿਖੇ ਸਾਫਟਵੇਅਰ ਇੰਜੀਨੀਅਰ ਦਾ ਵਿਦਿਆਰਥੀ ਸੀ, ਜਿਸ ਦੀ ਮੌਤ ਭੇਦਭਰੀ ਹਾਲਾਤਾਂ ਵਿਚ ਹੋਈ, ਜਿਸ ਬਾਰੇ ਪੁਲਿਸ ਨਾਲ ਤਾਲਮੇਲ ਕਰਕੇ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਜਾਵੇਗਾ। ਜ਼ਿਕਰਯੋਗ ਹੈ ਕਿ ਅਨਮੋਲ ਰਾਏ ਦੇ ਪਿਤਾ ਜਲੰਧਰ ਦੇ ਇਕ ਕਾਲਜ ਵਿਚ ਪ੍ਰਿੰਸੀਪਲ ਹਨ।

Leave a Reply

Your email address will not be published. Required fields are marked *