ਪਟਿਆਲਾ

ਭਗਵਾਨ ਵਾਲਮੀਕਿ ਪ੍ਰਗਟ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਰੋਹ ਮੌਕੇ ਭਾਜਪਾ ਸੀਨੀਅਰ ਆਗੂ ਰੂਪ ਕੁਮਾਰ ਧਾਰੀਵਾਲ ਦਾ ਹੋਇਆ ਵਿਸ਼ੇਸ਼ ਸਨਮਾਨ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਭਗਵਾਨ ਵਾਲਮੀਕਿ ਜੀ ਦੇ ਪਾਵਨ ਪ੍ਰਗਟ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਰੋਹ ਭਗਵਾਨ ਵਾਲਮੀਕਿ ਮੰਦਿਰ ਕਮੇਟੀ ਵੱਲੋਂ ਪ੍ਰਧਾਨ ਗੁਰਨਾਮ ਸਿੰਘ, ਆਡੀਟਰ ਜੀਤ ਸਿੰਘ ਅਤੇ ਮੀਤ ਪ੍ਰਧਾਨ ਰਾਮ ਭਜਨ ਦੀ ਅਗਵਾਈ ਵਿੱਚ ਨਵੀਂ ਬਸਤੀ ਬਡੂੰਗਰ ਸਥਿਤ ਵਾਲਮੀਕਿ ਜੀ ਦੇ ਮੰਦਿਰ ਵਿਖੇ ਆਯੋਜਿਤ ਕੀਤਾ ਗਿਆ। ਜਿਸ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਰੂਪ ਕੁਮਾਰ ਧਾਰੀਵਾਲ ਵਾਰਡ ਨੰਬਰ 54 ਦੇ ਕੌਂਸਲਰ ਜਗਮੋਹਨ ਚੌਹਾਨ, ਸਾਬਕਾ ਕੌਂਸਲਰ ਸਤਵੰਤ ਰਾਣੀ ਵਲੋਂ ਹਾਜਰੀ ਲਗਵਾਈ ਗਈ। ਜਿਨ੍ਹਾਂ ਨੇ ਪ੍ਰਭੂ ਚਰਨਾ ਵਿੱਚ ਨਤਮਸਤਕ ਹੋ ਕੇ ਸਰਬਤ ਦੇ ਭਲੇ ਦੀ ਅਰਦਾਸ ਵੀ ਕੀਤੀ। ਜਿਸ ਦੌਰਾਨ ਕਮੇਟੀ ਦੇ ਆਹੁਦੇਦਾਰਾਂ ਜੀਤ ਸਿੰਘ, ਗੁਰਨਾਮ ਸਿੰਘ ਸੁੰਦਰ, ਰਾਮ ਭਜਨ ਵਲੋਂ ਇਨ੍ਹਾਂ ਆਗੂਆਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਦੌਰਾਨ ਭਾਜਪਾ ਲੀਡਰ ਰੂਪ ਕੁਮਾਰ ਧਾਰੀਵਾਲ ਨੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀ ਸਮੂੰਹ ਸ਼ਹਿਰ ਵਾਸੀਆਂ ਨੂੰ ਵਧਾਈ ਦਿੰਦਿਆ ਕਿਹਾ ਕਿ ਸਾਨੂੰ ਆਪਣੇ ਗੁਰੂਆਂ, ਰਹਿਬਰਾਂ ਵਲੋਂ ਦਰਸਾਏ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਵਲੋਂ ਰਚੀ ਰਮਾਇਣ ਰਾਹੀਂ ਸਾਨੂੰ ਸਮੁੱਚੀ ਮਾਨਵਤਾ ਨੂੰ ਆਪਸੀ ਭਾਈਚਾਰਕ ਸਾਂਝ ਨਾਲ ਰਹਿਣ, ਉੱਚੀ—ਸੁੱਚੀ ਵਿਦਿਆ ਪ੍ਰਾਪਤ ਕਰਨ ਅਤੇ ਸਭ ਦਾ ਭਲਾ ਕਰਨ ਵਰਗੇ ਉੱਚੇ ਅਤੇ ਸੁੱਚੇ ਗਿਆਨ ਸਬੰਧੀ ਵਿਸਥਾਰ ਨਾਲ ਜ਼ੋ ਮਾਰਗ ਦਰਸ਼ਕ ਮਿਲਿਆ ਹੈ ਉਸ ਰਸਤੇ ਵਿੱਚ ਚਲਦੇ ਸਾਨੂੰ ਜੀਵਨ ਦੀ ਅਸਲ ਖੁਸ਼ੀ, ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਉਨ੍ਹਾਂ ਭਗਵਾਨ ਵਾਲਮੀਕਿ ਮੰਦਿਰ ਕਮੇਟੀ ਦੇ ਸੇਵਾ ਕਾਰਜਾਂ ਦੀ ਸ਼ਲਾਘਾ ਤੇ ਆਸ ਪ੍ਰਗਟ ਕਰਦਿਆਂ ਕਿਹਾ ਕਿ ਪ੍ਰਮਾਤਮਾ ਕਰੇ ਕਿ ਸਮੂੰਹ ਕਮੇਟੀ ਮੈਂਬਰ ਸਮੇਂ—ਸਮੇਂ ਅਨੁਸਾਰ ਭਗਵਾਨ ਵਾਲਮੀਕਿ ਜੀ ਵਲੋਂ ਦਿੱਤੀਆਂ ਸਿੱਖਿਆਵਾਂ ਤੋਂ ਅਜਿਹੇ ਧਾਰਮਿਕ ਸਮਾਰੋਹ ਰਾਹੀਂ ਸਮਾਜ ਨੂੰ ਜਾਣੂ ਕਰਵਾਉਂਦੇ ਰਹਿਣ ਤਾਂ ਜ਼ੋ ਸਮਾਜ ਨੂੰ ਇੱਕ ਚੰਗੀ ਦਿਸ਼ਾ ਮਿਲਦੀ ਰਹੇ। ਇਸ ਸਮਾਰੋਹ ਮੌਕੇ ਸੰਤੋਸ਼ ਕੁਮਾਰ ਸਕੀਰਤਨ ਮੰਡਲੀ ਵਲੋਂ ਪ੍ਰਭੂ ਵਾਲਮੀਕਿ ਜੀ ਦੀ ਮਾਹਿਮਾ ਦਾ ਗੁਣਗਾਨ ਕਰ ਸ਼ਰਧਾਲੂਆਂ ਨੂੰ ਭਗਤੀ ਰੰਗ ਵਿੱਚ ਰੰਗਿਆ। ਇਸ ਮੌਕੇ ਤੇ ਕਮੇਟੀ ਆਗੂ ਰਾਮ ਜੱਸ, ਰਾਜਿੰਦਰ ਸਿੰਘ ਰੋਹਿਤ, ਤੇਜਿੰਦਰ ਸਿੰਘ, ਰਮੇਸ਼ ਕੁਮਾਰ, ਮੈਂਬਰ ਕਾਰਜਕਾਰੀ ਅਸ਼ੋਕ ਗੋਡਿਆਲ, ਸੁਖਵਿੰਦਰ ਸਿੰਘ ਗਿੱਲ, ਅਵਤਾਰ ਸਿੰਘ, ਤੁਸ਼ਾਤ, ਰਿੰਕੂ, ਸੁੰਦਰ, ਕੁਲਦੀਪ, ਮੋਪੀ, ਹਰਜੀਤ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *