ਪੰਜਾਬਪਟਿਆਲਾ

ਗੁਰੂ ਨਾਨਕ ਦੇਵ ਜੀ ਸਰਬ ਧਰਮਾਂ ਦੇ ਸਾਂਝੇ ਗੁਰੂ:- ਡਾ.ਮਨਪ੍ਰੀਤ ਸਿੰਘ ਚੱਢਾ

ਪਟਿਆਲਾ ਸ਼ਹਿਰੀ ਤੋਂ ਹਰਪਾਲ ਜੁਨੇਜਾ ਅਤੇ ਪਟਿਆਲਾ ਦਿਹਾਤੀ ਤੋਂ ਬਿੱਟੂ ਚੱਠਾ ਹੋਏ ਨਤਮਸਤਕ ।

ਪਟਿਆਲਾ19 ਨਵੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ)ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 552 ਵਾਂ ਪ੍ਰਕਾਸ਼ ਦਿਹਾੜਾ ਡਾ.ਮਨਪ੍ਰੀਤ ਸਿੰਘ ਚੱਢਾ ਜਰਨਲ ਸਕੱਤਰ ਸ਼੍ਰੋ.ਅ.ਦਲ ਦੇ ਗ੍ਰਹਿ ਵਿਖੇ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ, ਇਸ ਮੋਕੇ ਅਲਗ ਅਲਗ ਗੁਰਦੁਆਰਾ ਸਾਹਿਬ ਤੋਂ ਪ੍ਰਭਾਤ ਫੇਰੀਆਂ ਨੇ ਗੁਰੂ ਜਸ ਸਰਵਣ ਕਰਵਾਇਆ, ਉਪਰੰਤ ਸੰਗਤੀ ਰੂਪ ਵਿੱਚ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ। ਗੁਰੂ ਕਾ ਲੰਗਰ ਅਤੁੱਟ ਵਰਤਿਆ। ਇਸ ਮੋਕੇ ਪਟਿਆਲਾ ਸ਼ਹਿਰੀ ਤੋਂ ਹਰਪਾਲ ਜੁਨੇਜਾ ਅਤੇ ਪਟਿਆਲਾ ਦਿਹਾਤੀ ਤੋਂ ਜਸਪਾਲ ਸਿੰਘ ਬਿੱਟੂ ਚੱਠਾ ਨੇ ਨਤਮਸਤਕ ਹੋ ਕੇ ਗੁਰੂ ਚਰਨਾ ਦਾ ਅਸ਼ੀਰਵਾਦ ਲਿਆ। ਡਾ ਚੱਢਾ ਨੇ ਬੋਲਦਿਆ ਕਿਹਾ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਸਰਬ ਧਰਮਾਂ ਦੇ ਸਾਂਝੇ ਗੁਰੂ ਹਨ, ਜਿੰਨਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਉਪਦੇਸ਼ ਅਤੇ ਸਭ ਖਲਕਤ ਨੂੰ ਇਕੋ ਕੁਦਰਤ ਦੇ ਬੰਦੇ ਦਸਦਿਆ ਊਚ ਨੀਚ ਤੇ ਵਹਿਮਾਂ ਭਰਮਾਂ ਵਿੱਚੋ ਕਢਿਆ।

ਇਸ ਮੋਕੇ ਅਵਤਾਰ ਸਿੰਘ ਹੈਪੀ ਪ੍ਰਧਾਨ ਯੂ.ਅ.ਦ, ਰਜਿੰਦਰ ਵਿਰਕ ,ਸੰਦੀਪ ਸੰਧੂ,ਪਰਮਜੀਤ ਸਿੰਘ ਪੰਮਾ ਐਮ ਸੀ,ਲਾਲੀ ਪੰਨੂ,ਰਵਿੰਦਰਪਾਲ ਸਿੰਘ ਪ੍ਰਿੰਸ ਲਾਂਭਾ ਪ੍ਰਧਾਨ ਵਪਾਰ ਵਿੰਗ ਸ਼੍ਰੋ.ਅ.ਦਲ,ਸੁਖਮਿੰਦਰ ਸਿੰਘ ਕੌਮੀ ਮੀਤ ਪ੍ਰਧਾਨ, ਅਮਰਜੀਤ ਸਿੰਘ ਭੋਲਾ, ਗੁਰਬਚਨ ਜੀ,ਸੁਰਿੰਦਰਪਾਲ ਸਿੰਘ, ਮਨੀਸ਼ ਸੈਣੀ,ਸ਼੍ਰੀ ਚੰਦ,ਜਗਦੀਸ਼ ਚੰਦ, ਕਰਨ,ਜਸਪਾਲ ਸਿੰਘ ਢਿਲੋਂ ਹਾਜ਼ਰ ਰਹੇ।

Leave a Reply

Your email address will not be published. Required fields are marked *