ਪੰਜਾਬ

‘ਸਿੰਘ’ ਕਦੋਂ ਹੋਣਗੇ ‘ਰਿਹਾਅ’

ਨਾਭਾ ਜੇਲ੍ਹ ਦੇ ਬਾਹਰ ਹਵਾਰਾ ਕਮੇਟੀ ਨੇ ਠੋਕਿਆ ਧਰਨਾ
ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸੰਘਰਸ਼ ਜਾਰੀ ਰਹੇਗਾ
ਦੇਸ਼ ਤੇ ਸੂਬੇ ਭਰ ਦੀਆਂ ਜੇਲ੍ਹਾਂ ‘ਚ ਸਜ਼ਾ ਪੂਰੀ ਕਰ ਚੁੱਕੇ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ, ਪਰ ਅੱਜ ਤੱਕ ਸਰਕਾਰਾਂ ਵੱਲੋਂ ਬੰਦੀਆਂ ਦੀ ਰਿਹਾਈ ਨੂੰ ਲੈ ਕੇ ਸੰਜੀਦਗੀ ਨਾ ਅਪਣਾਉਣਾ ਸਿਧ ਕਰਦਾ ਹੈ ਕਿ ਘੱਟ ਗਿਣਤੀ ਪ੍ਰਤੀ ਦੇਸ਼ ਸਰਕਾਰਾਂ ਦੀ ਸੋਚ ਕਦੇ ਵੀ ਨਹੀਂ ਬਦਲੀ, ਜਿਸ ਦੇ ਚੱਲਦਿਆਂ ਨਾਭਾ ਦੀ ਜੇਲ੍ਹ ਦੀ ਬਾਹਰ ਜਗਤਾਰ ਸਿੰਘ ਹਵਾਰਾ ਵੱਲੋਂ ਬਣਾਈ ਪੰਜ ਮੈਂਬਰੀ ਕਮੇਟੀ ਵੱਲੋਂ ਧਰਨਾ ਦਿੱਤਾ ਗਿਆ…

ਹਵਾਰਾ ਕਮੇਟੀ ਦੇ ਮੈਂਬਰ ਪ੍ਰੋ. ਬਲਜਿੰਦਰ ਸਿੰਘ ਦਾ ਕਹਿਣਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਧਰਨੇ ਦਿੱਤੇ ਜਾ ਰਹੇ, ਪਰ ਸਰਕਾਰਾਂ ਟੱਸ ਤੋਂ ਮੱਸ ਹੁੰਦੀਆਂ ਵਿਖਾਈ ਨਹੀਂ ਦਿੰਦੀਆਂ…ਧਰਨੇ ‘ਚ ਸ਼ਾਮਲ ਹੋਏ ਲੱਖਾ ਸਿਧਾਣਾ ਨੇ ਵੀ ਕੇਂਦਰ ਅਤੇ ਸੂਬਾ ਸਰਕਾਰ ‘ਤੇ ਤੰਸ ਕੱਸਦਿਆਂ ਆਖਿਆ ਕਿ ਸਾਡੇ ਦੇਸ਼ ਦਾ ਕਾਨੂੰਨ ਘੱਟ ਗਿਣਤੀਆਂ ਪ੍ਰਤੀ ਪੱਖਪਾਤੀ ਰਵੱੱਈਆ ਅਪਨਾ ਰਿਹਾ…ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸੰਘਰਸ਼ ਕਰਨ ਵਾਲਿਆਂ ਨੇ ਆਖਿਆ ਦੇਸ਼ ਦੀਆਂ ਜੇਲ੍ਹਾਂ ‘ਚ ਬੰਦੀ ਸਿੰਘ ਆਪਣੀ ਸਜ਼ਾ ਪੂਰੀ ਕਰ ਚੁੱਕੇ ਐ, ਪਰ ਸਰਕਾਰਾਂ ਦਾ ਗਲਤ ਨੀਤੀ ਅਵੇਸਲੇਪਣ ਕਾਰਨ ਬੰਦੀ ਸਿੰਘ ਰਿਹਾਅ ਨਹੀਂ ਹੋ ਸਕੇ…ਤੁਹਾਨੂੰ ਦੱਸ ਦੇਈਏ ਹਵਾਰਾ ਕਮੇਟੀ ਨੇ ਬੁੜੈਲ ਤੋਂ ਬੰਦੀਆਂ ਦੀ ਰਿਹਾਈ ਨੂੰ ਲੈ ਕੇ ਸੰਘਰਸ਼ ਛੇੜਿਆ ਸੀ…

Leave a Reply

Your email address will not be published. Required fields are marked *