ਹਰਿਆਣਾ ਵਿੱਚ 7 ਨਵੰਬਰ ਨੂੰ ਗੂੰਜੇਗਾ ਵੰਦੇ ਮਾਤਰਮ ਦਾ ਸੁਰ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਮੀਖਿਆ ਮੀਟਿੰਗ ਕਰ ਦਿੱਤੇ ਅਧਿਕਾਰੀਆਂ ਨੂੰ ਨਿਰਦੇਸ਼
ਸੂਬੇ ਵਿੱਚ ਸ਼ਾਨਦਾਰ ਢੰਗ ਨਾਲ ਹੋਵੇ ਆਯੋਜਨ
ਚੰਡੀਗੜ੍ਹ, 5 ਨਵੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) -ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅਧਿਕਾਰਿਆਂ ਨੂੰ ਨਿਰਦੇਸ਼ ਦਿੱਤੇ ਹਨ ਕਿ 7 ਨਵੰਬਰ 2025 ਨੂੰ ਵੰਦੇ ਮਾਤਰਮ ਗੀਤ ਦੇ 150 ਸਾਲ ਪੂਰੇ ਹੋ ਰਹੇ ਹਨ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਨਿਰਦੇਸ਼ ਅਨੁਸਾਰ ਪੂਰੇ ਭਾਰਤ ਵਿੱਚ 7 ਨਵੰਬਰ ਨੂੰ ਸਵੇਰੇ 10 ਵਜੇ ਵੰਦੇ ਮਾਤਰਮ ਗੀਤ ਦਾ ਇੱਕ ਸਾਥ ਸਮੂਹਗਾਨ ਹੋਣਾ ਹੈ। ਇਸ ਪ੍ਰੋਗਰਾਮ ਨੂੰ ਹਰਿਆਣਾ ਵਿੱਚ ਵੀ ਸ਼ਾਨਦਾਰ ਢੰਗ ਨਾਲ ਮਨਾਇਆ ਜਾਵੇਗਾ।
ਮੁੱਖ ਮੰਤਰੀ ਅੱਜ ਚੰਡੀਗੜ੍ਹ, ਸਕੱਤਰੇਤ ਤੋਂ 7 ਨਵੰਬਰ ਨੂੰ ਹੋਣ ਵਾਲੇ ਆਯੋਜਨ ਨੂੰ ਲੈ ਕੇ ਉੱਚ ਅਧਿਕਾਰਿਆਂ ਅਤੇ ਵੀਡੀਓ ਕਾਂਨਫੈ੍ਰਸਿੰਗ ਰਾਹੀਂ ਜੁੜੇ ਸੂਬੇ ਦੇ ਡਿਪਟੀ ਕਮੀਸ਼ਨਰਾਂ ਨਾਲ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਆਯੋਜਨ ਮੰਡਲ, ਜ਼ਿਲ੍ਹਾ, ਉਪ-ਮੰਡਲ ਅਤੇ ਬਲਾਕ ਪੱਧਰ ‘ਤੇ ਕੀਤਾ ਜਾਣਾ ਹੈ। ਪ੍ਰੋਗਰਾਮ ਵਿੱਚ ਕੈਬੀਨੇਟ ਦੇ ਮੈਂਬਰ, ਲੋਕਸਭਾ, ਰਾਜਸਭਾ ਮੈਂਬਰ ਅਤੇ ਵਿਧਾਇਕ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਣਗੇ। ਇਸ ਦੇ ਨਾਲ ਨਾਨ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ, ਕਾਲੇਜਾਂ ਅਤੇ ਯੂਨਿਵਰਸਿਟੀਆਂ ਵਿੱਚ ਵੀ 7 ਨਵੰੰਬਰ ਨੂੰ ਵੰਦੇ ਮਾਤਰਮ ਗੀਤ ਦਾ ਆਯੋਜਨ ਕੀਤਾ ਜਾਣਾ ਹੈ। ਮੁੱਖ ਮੰਤਰੀ ਨੇ ਅਧਿਕਾਰਿਆਂ ਨੂੰ ਨਿਰਦੇਸ਼ ਦਿੱਤੇ ਕਿ ਸ਼ਾਮ ਨੂੰ ਸਾਰੇ ਮਹੱਤਵਪੂਰਨ ਜਨਤਕ ਸਥਾਨਾਂ ‘ਤੇ ਐਲਈਡੀ ਰਾਹੀਂ ਵੰਦੇ ਮਾਤਰਮ ਗੀਤ ਨੂੰ ਸੁਣਾਇਆ ਜਾਵੇ।
ਮੀਟਿੰਗ ਵਿੱਚ ਸੂਚਨਾ, ਜਨਸੰਪਰਕ, ਭਾਸ਼ਾ , ਕਲਾ ਅਤੇ ਸੰਸਕ੍ਰਿਤੀ ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀ ਮਕਰੰਦ ਪਾਂਡੁਰੰਗ ਨੇ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ ਕਿ 7 ਨਵੰਬਰ 2025 ਤੋਂ ਲੈ ਕੇ 7 ਨਵੰਬਰ 2026 ਤੱਕ ਪੂਰੇ ਸਾਲ ਪ੍ਰੋਗਰਾਮ ਦਾ ਆਯੋਜਨ ਹੋਵੇਗਾ। ਪ੍ਰੋਗਰਾਮ 4 ਪੜਾਅ ਵਿੱਚ ਆਯੋਜਿਤ ਕੀਤੇ ਜਾਣਗੇ। ਪਹਿਲਾ ਪੜਾਅ 7 ਤੋਂ 14 ਨਵੰਬਰ 2025 ਤੱਕ ਹੋਵੇਗਾ ਜਿਸ ਵਿੱਚ ਅੰਬਾਲਾ ਵਿੱਚ 7 ਨਵੰਬਰ ਨੂੰ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਣਗੇ। ਦੂਜਾ ਪੜਾਅ 19 ਜਨਵਰੀ ਤੋਂ 26 ਜਨਵਰੀ 2026 ਤੱਕ, ਤਿੱਜਾ ਪੜਾਅ 7 ਅਗਸਤ ਤੋਂ 15 ਅਗਸਤ ਤੱਕ। ਇਸ ਨਾਲ ਹਰ ਘਰ ਤਿਰੰਗਾ ਪ੍ਰੋਗਰਾਮ ਨਾਲ ਜੋੜਿਆ ਜਾਵੇਗਾ ਅਤੇ ਚੌਥਾ ਅਤੇ ਅੰਤਮ ਪੜਾਅ 1 ਤੋੋਂ 7 ਨਵੰਬਰ 2026 ਤੱਕ ਹੋਵੇਗਾ।
ਉਨ੍ਹਾਂ ਨੇ ਇਸ ਗੱਲ ਦੀ ਵੀ ਜਾਣਕਾਰੀ ਦਿੱਤੀ ਕਿ ਭਾਰਤ ਸਰਕਾਰ ਨੇ ਡ.ਅਦਕ ਠ.ਠਵਗ.ਠ”150।ਜਅ ਐਪ ਜਾਰੀ ਕੀਤਾ ਹੈ। 7 ਨਵੰਬਰ ਨੂੰ ਸਾਮੂਹਿਕ ਗਾਨ ਤੋਂ ਬਾਅਦ ਕੋਈ ਵੀ ਵਿਅਕਤੀ ਵੰਦੇ ਮਾਤਰਮ ਗੀਤ ਨੂੰ ਆਪਣੀ ਸ਼ੈਲੀ ਵਿੱਚ ਗਾ ਕੇ ਇਸ ਐਪ ‘ਤੇ ਭੇਜ ਸਕਦਾ ਹੈ ਅਤੇ ਵਧੀਆ ਗਾਉਣ ਵਾਲੇ ਗਾਇਕ ਨੂੰ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਜਾਵੇਗਾ।
ਮੀਟਿੰਗ ਵਿੱਚ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੂਣ ਗੁਪਤਾ ਸਮੇਤ ਹੋਰ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਮੌਜ਼ੂਦ ਰਹੇ।

