ਪਟਿਆਲਾ

ਸਰਕਾਰ ਦੇ ਝੂਠੇ ਦਾਅਵਿਆਂ ਦੇ ਖਿਲਾਫ ਕਾਂਗਰਸੀਆਂ ਨੇ ਕੀਤਾ ਪ੍ਰਦਰਸ਼ਨ

ਪਟਿਆਲਾ 15 ਸਤੰਬਰ (ਮਧੂਸਾਰ ਬਿਊਰੋ)
ਅਕਾਲੀ ਭਾਜਪਾ ਸਰਕਾਰ ਵਲੋਂ ਪੰਜਾਬ ਦੇ ਹਰ ਜ਼ਿਲੇ ਵਿਚ ਵਿਕਾਸ ਦੇ ਵੱਡੇ-ਵੱਡੇ ਝੂਠੇ ਦਾਅਵੇ ਕੀਤੇ ਜਾ ਰਹੇ ਹਨ ਪਰ ਅਸਲੀਅਤ ਵਿਚ ਤਸਵੀਰ ਇਸ ਦੇ ਬਿਲਕੁਲ ਉਲਟ ਹੈ। ਇਸ ਮੁੱਦੇ ‘ਤੇ ਯੂਥ ਕਾਂਗਰਸ ਦੇ ਅਸੈਂਬਲੀ ਪ੍ਰਧਾਨ ਤਾਰਾ ਦੱਤ ਅਤੇ ਮੀਤ ਪ੍ਰਧਾਨ ਅਮਨਦੀਪ ਸਿੰਘ ਅਮਨੀ ਦੀ ਅਗਵਾਈ ਹੇਠ ਇਕੱਠੇ ਹੋਏ ਕਾਂਗਰਸੀ ਆਗੂਆਂ ਨੇ ਮੁੱਖ ਮੰਤਰੀ ਬਾਦਲ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ।

ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੰਜਾਬ ਕਾਂਗਰਸ ਦੇ ਸਕੱਤਰ ਅਨਿਲ ਮੌਦਗਿਲ, ਸਾਬਕਾ ਐਮ. ਸੀ. ਰਮਾ ਪੁਰੀ ਅਤੇ ਸਾਬਕਾ ਐਮ. ਸੀ. ਦਲਜੀਤ ਚਹਿਲ ਵੀ ਆਪਣੇ ਸਾਥੀਆਂ ਨਾਲ ਪਹੁੰਚੇ ਅਤੇ ਮੁੱਖ ਮੰਤਰੀ ਬਾਦਲ ਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਤਾਰਾ ਦੱਤ ਅਤੇ ਅਮਨੀ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਪੰਜਾਬ ਸਰਕਾਰ ਵਿਕਾਸ ਦੇ ਵੱਡੇ ਵੱਡੇ ਦਾਅਵੇ ਕਰਕੇ ਅਤੇ ਝੂਠ ਬੋਲ ਕੇ ਪੰਜਾਬ ਦੀ ਭੋਲੀ ਭਾਲੀ ਜਨਤਾ ਨੂੰ ਗੁੰਮਰਾਹ ਕਰ ਰਹੀ ਹੈ ਜਦੋਂ ਕਿ ਪੰਜਾਬ ਮੌਜੂਦਾ ਸਮੇਂ ਵਿਚ ਬਾਕੀ ਰਾਜਾਂ ਨਾਲੋਂ ਬਹੁਤ ਪੱਛੜ ਚੁੱਕਾ ਹੈ। ਪੰਜਾਬ ਦੇ ਹਰ ਜ਼ਿਲੇ ਵਿਚ ਸੜਕਾਂ ਦਾ ਮਾੜਾ ਹਾਲ ਹੈ। ਪੰਜਾਬ ਦੇ ਫਸਲਾਂ ਚੁੱਕਣ ਦੇ ਮਾੜੇ ਪ੍ਰਬੰਧਾਂ ਤੋਂ ਦੁਖੀ ਹੋ ਕੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਕਈ ਵਿਭਾਗਾਂ ਦੇ ਸਰਕਾਰੀ ਮੁਲਾਜ਼ਮਾਂ ਨੂੰ ਪਿਛਲੇ 6-6 ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ ਜਦੋਂ ਕਿ ਮੁੱਖ ਮੰਤਰੀ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਪੰਜਾਬ ਦੀ ਉਨਤੀ ਅਤੇ ਖੁਸ਼ਹਾਲੀ ਦੇ ਝੂਠੇ ਦਾਅਵੇ ਕਰ ਰਹੇ ਹਨ। ਪੰਜਾਬ ਦਾ ਨੌਜਵਾਨ ਵਰਗ ਇਸ ਸਮੇਂ ਨਸ਼ਿਆਂ ਦੇ ਦਲ ਦਲ ਵਿਚ ਫਸ ਚੁੱਕਾ ਹੈ ਪਰ ਸਰਕਾਰ ਉਨ੍ਹਾਂ ਦੇ ਪੁਨਰਵਾਸ ਲਈ ਸਕੀਮਾਂ ਚਲਾਉਣ ਦੀ ਬਜਾਏ ਸਿਰਫ ਚੁੱਪ ਚਾਪ ਤਮਾਸ਼ਾ ਦੇਖ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਇਸ ਹਾਕਮ ਸਰਕਾਰ ਨੂੰ ਬਦਲਣ ਦਾ ਅਤੇ ਕਾਂਗਰਸ ਪਾਰਟੀ ਦੀ ਸਰਕਾਰ ਨੂੰ ਬਣਾਉਣ ਦਾ ਕਿਉਂਕਿ ਪੰਜਾਬ ਦੀ ਖੁਸ਼ਹਾਲੀ ਅਤੇ ਉਨਤੀ ਵਿਚ ਜੇਕਰ ਕੋਈ ਪਾਰਟੀ ਵੱਡਾ ਸਹਿਯੋਗ ਪਾ ਸਕਦੀ ਹੈ ਤਾਂ ਉਹ ਸਿਰਫ ਕਾਂਗਰਸ ਤੇ ਕੈ. ਅਮਰਿੰਦਰ ਸਿੰਘ ਹਨ। ਇਸ ਮੌਕੇ ਗੁੱਗੀ ਜੈ ਸਿੰਘਪੁਰ, ਵਿਜੇ ਕੋਹਲੀ, ਸੌਰਵ, ਅਮਰਿੰਦਰ ਕਾਕਾ, ਸਨੀ ਦੀਪਾ, ਜਸਬੀਰ ਜੱਸੀ, ਰਿਧਮ ਸੇਠੀ, ਮੁਕੇਸ਼ ਬਾਰਿਕ, ਗੋਲਡੀ, ਨੰਦੂ, ਮਦਨ ਕੁਮਾਰ, ਸਾਜਨ, ਦੀਪੂ, ਬੰਟੀ, ਮਨੀ, ਅੰਸ਼ੁਲ ਸਿੰਗਲਾ, ਸਵਾਂਕ ਸ਼ਰਮਾ, ਪਿੰਟੂ, ਹਰਸ਼ਰਨ ਸ਼ਰਮਾ, ਵਿੱਕੀ ਖਰੌੜ, ਜੀਵਨ, ਵਿਵੇਕ ਵਰਮਾ, ਵਿਸ਼ਾਲ ਚਲੇਲੀਆਂ, ਨਿਖਿਲ ਸ਼ਰਮਾ, ਆਸ਼ੂ ਮਹਿਰਾ, ਸੋਨੂੰ ਪਾਸੀ, ਗੁਰਦੀਪ ਸਿੰਘ, ਰੋਹਿਤ ਅਰੋੜਾ, ਲੱਕੀ, ਹਰਸ਼ ਤਿਆਗੀ, ਰਾਜੂ, ਵਿੱਕੀ ਯਾਦਗ, ਪਿੰ੍ਰਸ, ਗੁਰਤੇਜ, ਨਰੇਸ਼ ਸ਼ਰਮਾ, ਸਨੂੰ ਵੰਸ਼ੀ, ਕਰਨ ਸ਼ਰਮਾ, ਅੰਕਿਤ ਵਿਸ਼ੂ, ਅਮਿਤ ਰਾਣਾ ਆਦਿ ਕਾਂਗਰਸੀ ਆਗੂ ਵੱਡੀ ਗਿਣਤੀ ਵਿਚ ਮੌਕੇ ‘ਤੇ ਹਾਜ਼ਰ ਸਨ।

Leave a Reply

Your email address will not be published. Required fields are marked *