ਪੰਜਾਬਪਟਿਆਲਾ

ਥਾਪਰ ਕਾਲਜ ਦੇ ਵਿਦਿਆਰਥੀ ਦੀ ਲਾਸ਼ ਖਨੌਰੀ ਨਹਿਰ ‘ਚੋਂ ਮਿਲੀ

ਪਟਿਆਲਾ, 16 ਸਤੰਬਰ (ਮਧੂਸਾਰ ਬਿਊਰੋ)
ਪਿਛਲੇ ਦਿਨੀਂ ਥਾਪਰ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀ ਅਨਮੋਲ ਰਾਏ ਪੁੱਤਰ ਮਨੋਜ ਕੁਮਾਰ ਰਾਏ ਪ੍ਰਿੰਸੀਪਲ ਡੀਏਵੀ ਕਾਲਜ ਜਲੰਧਰ ਜੋ ਕਿ ਨਾਭਾ ਰੋਡ ਤੋਂ ਲੰਘਦੀ ਭਾਖੜਾ ਨਹਿਰ ‘ਚ ਡਿੱਗਣ ਕਰਕੇ ਲਾਪਤਾ ਹੋ ਗਿਆ ਸੀ।

ਇਸ ਦੀ ਲਾਸ਼ ਅੱਜ ਖਨੌਰੀ ਨਹਿਰ ‘ਚੋਂ ਮਿਲ ਗਈ ਹੈ, ਜਿਸ ਤੋਂ ਬਾਅਦ ਉਸ ਨੂੰ ਪੋਸਟ ਮਾਰਟਮ ਲਈ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਲਿਆਂਦਾ ਗਿਆ। ਇਸ ਸਬੰਧੀ ਪੁਸ਼ਟੀ ਕਰਦਿਆਂ ਪੁਲਿਸ ਚੌਂਕੀ ਸੈਂਚੂਰੀ ਇਨਕਲੇਵ ਦੇ ਇੰਚਾਰਜ ਸ਼ਿਵ ਕ੍ਰਿਪਾਲ
ਸਿੰਘ ਬੇਦੀ ਨੇ ਕਿਹਾ ਕਿ ਲਾਸ਼ ਮਿਲ ਗਈ ਹੈ ਅਤੇ ਅਗਲੀ ਪੁਲਿਸ ਕਾਰਵਾਈ ਤੋਂ ਬਾਅਦ ਲਾਸ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਜਾਏਗਾ।
ਜਿਕਰਯੋਗ ਹੈ ਕਿ ਥਾਪਰ ਕਾਲਜ ਪਟਿਆਲਾ ਵਿਖੇ ਸਾਫਟਵੇਅਰ ਇੰਜੀਨੀਅਰ ਕਰ ਰਹੇ ਅਨਮੋਲ ਰਾਏ ਵਾਸੀ ਜਲੰਧਰ ਦੀ ਨਾਭਾ ਦੀ ਭਾਖੜਾ ਨਹਿਰ ਵਿਚ ਡੁੱਬਣ ਨਾਲ ਮੌਤ ਰਹੱਸ ਬਣੀ ਹੋਈ ਸੀ। ਬੀਤੇ ਦਿਨੀਂ ਅਨਮੋਲ ਰਾਏ ਆਪਣੇ ਕੁਝ ਦੋਸਤਾਂ ਨਾਲ ਜੀਡੀ ਪੈਲੇਸ ਵਿਖੇ ਇਕ ਵਿਆਹ ‘ਚ ਗਏ, ਜਿਥੋਂ ਪਰਤਦਿਆਂ ਇਹ ਘਟਨਾ ਵਾਪਰੀ ਸੀ।

Leave a Reply

Your email address will not be published. Required fields are marked *