ਪੁਸੁ ਦੀ ਪਟਿਆਲਾ ਜ਼ਿਲਾ ਦੀ ਨਵੀਂ ਕਾਰਜਕਾਰਨੀ ਘੋਸ਼ਿਤ
ਪਟਿਆਲਾ 19 ਸਤੰਬਰ (ਮਧੂਸਾਰ ਬਿਊਰੋ)
ਪੰਜਾਬ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਵੱਲੋਂ ਪੰਜਾਬ ਯੂਨੀਵਰਸਿਟੀ ਵਿੱਚ ਭਾਰੀ ਜਿੱਤ ਤੋਂ ਬਾਅਦ ਪਹਿਲੀ ਵਾਰ ਯੂਨੀਅਨ ਦੇ ਸਟੇਟ ਚੇਅਰਮੈਨ ਐਸ ਕੇ ਖਰੋੜ,ਰੇਸ਼ਮ ਸਿੰਘ ਗੋਦਾਰਾ ਪੰਜਾਬ ਪ੍ਰਧਾਨ ਅਤੇ ਜਤਿੰਦਾਰ ਖਾਂਸੀਆਂ ਦੀ ਰਹਿਨੁਮਾਈ ਹੇਠ ਨਵੇਂ ਚੁਣੇ ਗਏ ਕੈਂਪਸ ਪ੍ਰਧਾਨ ਨਵਲਦੀਪ ਸਿੰਘ ਨੇ ਅੱਜ ਪਟਿਆਲਾ ਵਿਖੇ ਜਿਲ੍ਹੇ ਦੀ ਨਵੀਂ ਕਾਰਜਕਰਨੀ ਨੂੰ ਘੋਸ਼ਿਤ ਕੀਤਾ।
ਇਸ ਮੌਕੇ ਉਹਨਾ ਨੇ ਕਿਹਾ ਕਿਹਾ ਕਿ ਪਟਿਆਲਾ ਜਿਲ੍ਹੇ ਦੇ ਵੱਖ ਵੱਖ ਕਾਲਜਾ ਦੇ ਨੌਜਵਾਨਾ ਅਤੇ ਵਿਦਿਆਰਥੀਆਂ ਨੂੰ ਪੁਸੁ ਯੂਨੀਅਨ ਨਾਲ ਜ਼ੋੜ ਕੇ ਵੱਡੇ ਪੱਧਰ ਸਟੂਡੈਂਟ ਯੂਨੀਅਨ ਦਾ ਵਿਸਥਾਰ ਕੀਤਾ ਜਾਵੇਗਾ ਅਤੇ ਵਿਦਿਆਰਥੀਆ ਦੇ ਹੱਕ,ਮੰਗਾਂ ਅਤੇ ਆ ਰਹੀਆਂ ਮੁਸ਼ਕਿਲਾ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ ਤਾਂ ਜ਼ੋ ਸਟੂਡੈਂਟ ਵੱਖ ਵੱਖ ਕਾਲਜਾਂ ਵਿੱਚ ਬਿਨਾਂ ਕਿਸੇ ਭੇਦ ਭਾਵ ਤੋਂ ਆਪਣੀ ਪੜਾਈ ਨੂੰ ਜਾਰੀ ਰੱਖ ਸਕਣ।ਨਵੀਂ ਕਾਰਜਕਾਰਨੀ ਦੀ ਲਿਸਟ ਅਨੁਸਾਰ ਬਿੰਦਾ ਗੁੱਜਰ ਨੂੰ ਜਿਲ੍ਹਾ ਪ੍ਰਧਾਨ, ਬਿੱਟੂ ਗੁੱਜਰ ਮੀਤ ਪ੍ਰਧਾਨ, ਰਾਜਵੀਰ ਅੰਟਾਲ ਆਲ ਕਾਲੇਜ਼ ਇੰਚਾਰਜ,ਸੀਮਾ ਖਰੌੜ ਪ੍ਰਧਾਨ ਖਾਲਸਾ ਕਾਲਜ,ਕਿੰਮੀ ਨੰਬਰਦਾਰ ਪ੍ਰਧਾਨ ਮਹਿੰਦਰਾ ਕਾਲਜ,ਸਾਜਨ ਪ੍ਰਧਾਨ ਮੋਦੀ ਕਾਲਜ ਅਤੇ ਦੀਪ ਖਰੌੜ ਨੂੰ ਮੀਤ ਪ੍ਰਧਾਨ ਆਲ ਕਾਲਜ ਨਿਯੁਕਤ ਕੀਤਾ ਹੈ।ਇਸ ਦੇ ਨਾਲ ਹੀ ਵਿੱਕੀ ਨਿਰਮਾਣ ਨੂੰ ਮੀਤ ਪ੍ਰਧਾਨ ਖਾਲਸਾ ਕਾਲਜ, ਕੁਲਵਿੰਦਰ ਗੋਲਡੀ ਮੀਤ ਪ੍ਰਧਾਨ ਮੋਦੀ ਕਾਲਜ,ਸੁੱਖ ਦਿਉਲ ਇੰਚਾਰਜ ਖਾਲਸਾ ਕਾਲਜ,ਦਵਿੰਦਰ ਮੀਤ ਪ੍ਰਧਾਨ ਖਾਲਸਾ ਕਾਲਜ ਅਤੇ ਗੀਤ ਸਰਪੰਚ ਨੂੰ ਇੰਚਾਰਜ ਮਹਿੰਦਰਾ ਕਾਲਜ ਨਿਯੁਕਤ ਕੀਤਾ ਗਿਆ ਹੈ। ਅੱਜ ਇਸ ਮੌਕ ਨਵੇਂ ਬਣੇ ਅਹੁੱਦੇਦਾਰਾ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਪੁਸੁ ਦਾ ਪੋਸਟਰ ਵੀ ਮੌਕੇ ਤੇ ਜਾਰੀ ਕੀਤਾ ਗਿਆ।ਇਸ ਮੌਕੇ ਯਾਦੀ ਗੁੱਜਰ,ਰਵਿੰਦਰ ਜਾਹਲਾ, ਵਿਕਰਮ ਮਾਨ,ਤਰਨਦੀਪ ਸਿੰਘ,ਮੱਖਣ ਚੌਧਰੀ, ਜੱਸ ਦੰਦਰਾਲਾ,ਪਰਮਿੰਦਰ ਸਿੰਘ ਬੰਨਰੋ, ਮਾਨ ਮਾਨਸਾ,ਤਰੁਨ ਆਦਿ ਸਟੂਡੈਂਟ ਯੂਨੀਅਨ ਦੇ ਨੁਮਾਇੰਦੇ ਵੱਡੀ ਗਿਣਤੀ ਵਿੱਚ ਹਾਜਿਰ ਸਨ।

