ਪਟਿਆਲਾ

ਹੈਪੀ ਸ਼ਰਮਾ ਬਣੇ ਪੰਜਾਬ ਕਾਂਗਰਸ ਦੇ ਸਕੱਤਰ

ਪਟਿਆਲਾ 19 ਸਤੰਬਰ (ਮਧੂਸਾਰ ਬਿਊਰੋ)
ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਤੋਂ ਵਿਧਾਇਕਾ ਪ੍ਰਨੀਤ ਕੌਰ ਦੀ ਸਿਫਾਰਿਸ਼ ਤੇ ਪਟਿਆਲਾ ਸ਼ਹਿਰ ਤੋਂ ਕੌਂਸਲਰ ਹੈਪੀ ਸ਼ਰਮਾ ਨੂੰ ਕਾਂਗਰਸ ਪਾਰਟੀ ਨੇ ਵੱਡਾ ਮਾਣ ਬਖਸ਼ਦੇ ਹੋਏ ਪੰਜਾਬ ਕਾਂਗਰਸ ਦਾ ਸਕੱਤਰ ਨਿਯੁਕਤ ਕੀਤਾ ਹੈ।

ਇਸ ਮੌਕੇ ਕਾਂਗਰਸ ਅਹੁੱਦੇਦਾਰਾ ਅਤੇ ਯੂਥ ਕਾਂਗਰਸ ਆਗੂਆ ਨੇ ਸਥਾਨਕ ਮੋਤੀ ਬਾਗ ਪੈਲਸ ਪਹੁੰਚ ਕੇ ਪ੍ਰਨੀਤ ਕੌਰ ਦਾ ਵਿਸ਼ੇਸ਼ ਧੰਨਵਾਦ ਕੀਤਾ।ਇਸ ਮੌਕੇ ਹੈਪੀ ਸ਼ਰਮਾ ਨੇ ਪ੍ਰਨੀਤ ਕੌਰ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਅਤੇ ਉਹਨਾਂ ਦੀ ਪੂਰੀ ਟੀਮ ਆਉਣ ਵਾਲੀਆ 2017 ਦੀਆਂ ਵਿਧਾਨ ਸਭਾ ਦੀਆ ਚੋਣਾਂ ਵਿੱਚ ਆਪਣਾ ਅਹਿਮ ਰੋਲ ਅਦਾ ਕਰੇਗੀ। ਇੱਥੇ ਇਹ ਗੱਲ ਦੱਸਣਯੋਗ ਹੈ ਕਿ ਕੌਂਸਲਰ ਹੈਪੀ ਸ਼ਰਮਾ ਆਰੀਆਂ ਸਮਾਜ ਇਲਾਕੇ ਨਾਲ ਸੰਬੰਧਤ ਹਨ।ਕਿਉਂਕਿ ਇਹ ਇਲਾਕਾ ਹਿੰਦੂ ਗੜ ਹੈ ਅਤੇ ਪਟਿਆਲਾ ਸ਼ਹਿਰ ਦੀ ਸਿਆਸਤ ਦਾ ਗੜ੍ਹ ਵੀ ਮੰਨਿਆ ਜਾਂਦਾ ਹੈ।ਪਿਛਲੀਆਂ 2012 ਦੀਆਂ ਕਾਰਪੋਰੇਸ਼ਨ ਚੋਣਾਂ ਵਿੱਚ ਹੈਪੀ ਸ਼ਰਮਾ ਨੇ ਵਿਰੋਧੀ ਧਿਰ ਹੋਣ ਦੇ ਬਾਵਜੂਦ ਇਹ ਸੀਟ ਜਿੱਤ ਕੇ ਪ੍ਰਨੀਤ ਕੌਰ ਦੀ ਝੋਲੀ ਵਿੱਚ ਪਾਈ ਸੀ।ਜਿਸਦੇ ਫਲਸਰੂਪ ਉਹਨਾਂ ਨੂੰ ਪ੍ਰਦੇਸ਼ ਕਾਂਗਰਸ ਦੀ ਟੀਮ ਵਿੱਚ ਸਕੱਤਰ ਨਿਯੁਕਤ ਕੀਤਾ ਗਿਆ ਹੈ।ਉਹਨਾਂ ਦੀ ਇਸ ਨਿਯੁਕਤੀ ਨਾਲ ਸ਼ਹਿਰ ਦੀ ਰਾਜਨੀਤੀ ਵਿੱਚ ਕਾਂਗਰਸ ਪ੍ਰਤੀ ਰੁੱਖ ਹੋਰ ਤੇਜ਼ ਹੋ ਗਿਆ ਹੈ ਜ਼ੋ ਕਿ 2017 ਦੀਆ ਚੌਣਾਂ ਵਿੱਚ ਕਾਗਰਸ ਪਾਰਟੀ ਦੀ ਵੱਡੀ ਜਿੱਤ ਵਲ ਇਸ਼ਾਰਾ ਹੈ।ਇਸ ਮੌਕੇ ਜ਼ਸਬੀਰ ਇੰਦਰ ਢੀਂਡਸਾ, ਜੀ.ਡੀ. ਉੱਪਲ, ਯੋਗਿੰਦਰ ਯੋਗੀ, ਅਤੁੱਲ ਜ਼ੌਸ਼ੀ, ਪਿੰਕੀ ਪੰਡਿਤ, ਸਤੀਸ਼ ਕੰਬੋਜ਼, ਵਿਨੈ ਭਟਨਾਗਰ,ਸ਼ੁਭਾਸ਼ ਗੱਖੜ,ਸ਼ੈਲਿੰਦਰ ਮੋਂਟੀ, ਦਵਿੰਦਰ ਲਾਲੀ,ਨਿਖਲ ਕਾਕਾ ਮੀਤ ਪ੍ਰਧਾਨ,ਪਵਨ ਅਹੂਜਾ,ਵਿਕਾਸ ਸ਼ਰਮਾ, ਬੰਟੀ ਗੋਇਲ,ਯਸ਼ਪਾਲ ਕੱਕੜ,ਸੰਨੀ ਪਹੂਜਾ, ਵਿੱਕੀ ਰਹੇਜ਼ਾ,ਸ਼ਿਵ ਸ਼ਰਮਾ ਸ਼ਸ਼ੀ ਕਪੂਰ ਸੁਭਾਸ਼ ਬਰਮਨ, ਕੁਲਦੀਪ ਸਾਗਰ,ਗੋਪ ਬਾਈ,ਵੀਰ ਭਾਨ ਅਤੇ ਵਿਮਲਾ ਸ਼ਰਮਾ ਆਦਿ ਕਾਂਗਰਸੀ ਅਹੁੱਦੇਦਾਰ ਵੱਡੀ ਗਿਣਤੀ ਵਿਚ ਹਾਜਰ ਸਨ।।।।

Leave a Reply

Your email address will not be published. Required fields are marked *