ਪੰਜਾਬਪਟਿਆਲਾ

ਜਿਲ੍ਹਾ ਕਾਂਗਰਸ ਦਿਹਾਤੀ ਨੇ ਫੂਕਿਆ ਵਲਟੋਹਾ ਦਾ ਪੁਤਲਾ

ਪਟਿਆਲਾ, 19 ਸਤੰਬਰ (ਮਧੂਸਾਰ ਬਿਊਰੋ) ਪਿਛਲੇ ਵਿਧਾਨ ਸਭਾ ਸ਼ੈਸ਼ਨ ਦੋਰਾਨ ਅਕਾਲੀ ਦਲ ਦੇ ਵਿਧਾਇਕ ਵਿਰਸਾ ਸਿੰਘ ਵਲਟੋਹਾ ਵੱਲੋਂ,ਕਾਂਗਰਸ ਪਾਰਟੀ ਦੇ ਵਿਧਾਇਕ ਤਰਲੋਚਨ ਸਿੰਘ ਸੁੰਢ ਨੂੰ ਜਾਤੀ ਸੂਚਕ ਸ਼ਬਦ ਕਹੇ ਜਾਣ ਦੇ ਵਿਰੋਧ ਵਿੱਚ,ਅੱਜ ਜਿਲ੍ਹਾ ਕਾਂਰਗਸ ਕਮੇਟੀ ਪਟਿਆਲਾ ਦਿਹਾਤੀ ਦੇ ਪ੍ਰਧਾਨ ਅਤੇ ਵਿਧਇਕ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਹੇਠ ਸਥਾਨਕ ਫੁਹਾਰਾ ਚੌਂਕ ਵਿਖੇ ਵਲਟੋਹਾ ਦਾ ਪੁਤਲਾ ਫੂਕਿਆ ਗਿਆ।

ਇਸ ਮੋਕੇ ਵਿਸ਼ੇਸ਼ ਤੌਰ ਤੇ ਵਿਧਾਇਕਾ ਪ੍ਰਨੀਤ ਕੌਰ,ਕਾਕਾ ਰਜਿੰਦਰ ਸਿੰਘ,ਜਿਲ੍ਹਾ ਮਹਿਲਾ ਕਾਂਗਰਸ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ,ਰਛਪਾਲ ਸਿੰਘ ਜ਼ੋੜੇਮਾਜਰਾ,ਹੈਰੀ ਮਾਨ,ਕਬੀਰ ਦਾਸ,ਜ਼ੋਲੀ ਜਲਾਲਪੁਰ ਅਤੇ ਗੁਰਪ੍ਰੀਤ ਸਿੰਘ ਧਰਮਸੋਤ ਵੀ ਵਿਸ਼ੇਸ਼ ਤੋਰ ਤੇ ਪਹੁੰਚੇ ਅਤੇ ਪੰਜਾਬ ਸਰਕਾਰ ਅਤੇ ਵਲਟੋਹਾ ਦੇ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ।ਇਸ ਮੌਕੇ ਪ੍ਰਨੀਤ ਕੌਰ ਅਤੇ ਕੰਬੋਜ਼ ਨੇ ਸਾਂਝੇ ਤੌਰ ਤੇ ਕਿਹਾ ਕਿ ਬਾਦਲ ਐਂਡ ਕੰਪਨੀ ਦੇ ਇਸ਼ਾਰੇ ਤੇ ਅਕਾਲੀ ਵਿਧਾਇਕ ਸਿੱਧੇ ਤੋਰ ਤੇ ਗੁੰਡਾਗਰਦੀ ਕਰ ਰਹੇ ਹਨ ਅਤੇ ਵਿਧਾਨ ਸਭਾ ਵਿੱਚ ਅਕਾਲੀ ਵਿਧਾਇਕ ਸਿੱਧੇ ਤੌਰ ਕਾਂਗਰਸੀ ਵਿਧਾਇਕਾ ਨੂੰ ਧਮਕੀਆਂ ਅਤੇ ਜਾਤੀ ਸੂਚਕ ਸ਼ਬਦ ਕਹੇ ਕੇ ਆਪਣੀ ਗੁੰਡਾਗਰਦੀ ਦਾ ਸਬੂਤ ਦੇ ਰਹੇ ਹਨ।ਜੋ ਕਿ ਬਹੁਤ ਹੀ ਸ਼ਰਮਨਾਕ ਗੱਲ ਹੈ।ਪੰਜਾਬ ਵਿੱਚ ਹੁਣ ਲਾਅ ਅਤੇ ਆਰਡਰ ਵਾਲੀ ਕੋਈ ਗੱਲ ਨਹੀ ਰਹੀ ਅਤੇ ਪੰਜਾਬ ਵਿੱਚ ਸਿੱਧੇ ਤੋਰ ਤੇ ਅਕਾਲੀਆਂ ਦਾ ਜੰਗਲ ਰਾਜ ਚਲ ਰਿਹਾ ਹੈ।ਉਹਨਾਂ ਨੇ ਅੱਗੇ ਕਿਹਾ ਕਿ ਜਦ ਤੱਕ ਵਿਧਾਇਕ ਵਲਟੋਹਾ ਨੂੰ ਬਰਖਾਸਤ ਕਰਕੇ ਅਸਤੀਫਾ ਨਹੀ ਲਿਆ ਜਾਂਦਾ ਤਦੋਂ ਤੱਕ ਪੰਜਾਬ ਦੇ ਹਰ ਜਿਲ੍ਹੇ ਵਿੱਚ ਵਲਟੋਹਾ ਦੇ ਪੁਤਲੇ ਫੂਕ ਕੇ ਪ੍ਰਦਰਸ਼ਨ ਕੀਤੇ ਜਾਣਗੇ।
ਇਸ ਮੌਕੇ ਮੁਰਲੀਧਰ ਅਰੋੜਾ, ਨਰਿੰਦਰ ਸ਼ਾਸ਼ਤਰੀ,ਪਿਆਰਾ ਸਿੰਘ ਥਿੰਦ,ਲਖਵਿੰੰਦਰ ਸਿੰਘ ਤਲਵੰਡੀ,ਗੁਰਵਿੰਦਰ ਸਿੰਘ ਵਿਰਕ ਨਾਭਾ, ਹਰਜੀਤ ਸਿੰਘ ਸ਼ੇਰੂ, ਤਰਲੋਚਨ ਸਿੰਘ ਸ਼ੇਰਗੜ,ਗੁਰਦੀਪ ਸਿੰਘ ਉਂਠਸਰ, ਹਰਮੇਸ਼ ਗੋਇਲ,ਜ਼ਸਵਿੰਦਰ ਰੰਧਾਵਾ, ਮੇਜਰ ਸਿੰਘ ਰਾਮਗੜ, ਰਜਿੰਦਰ ਸਿੰਘ ਮੂੰੰਡਖੇੜਾ,ਜਿੰਮੀ ਡਕਾਲਾ,ਤਾਰਾ ਦੱਤ,ਵਿਕਰਮ ਚੌਹਾਨ,ਮਨਿੰਦਰ ਫਰਾਂਸਵਾਲਾ,ਰਜਿੰਦਰ ਸ਼ਰਮਾ, ਦੀਦਾਰ ਸਿੰਘ ਦੌਣਕਲਾਂ, ਕਰਮ ਸਿੰਘ ਦੋਣਕਲਾਂ,ਸੰਤੋਸ਼ ਭਾਬਰੀ,ਪਰਜੀਤ ਕੌਰ,ਲਾਭ ਕੋਰ,ਕਰਮਜੀਤ ਕੌਰ,ਦੀਪੀ ਜ਼ੌਸ਼ੀ,ਕਰਮਜੀਤ ਮੂੰਡਖੇੜਾ,ਧਲਵੰਤ ਸਿੰਘ,ਹਰਦੇਵ ਸਿੰਘ ਧਬਲਾਨ, ਦਵਿੰਦਰ ਸਿੰਘ ਗਰਚਾ, ਵਿੱਕੀ ਗਰਗ ਖਜਾਨਚੀ ਅਤੇ ਜਿਲ੍ਹਾਂ ਕਾਂਗਰਸ ਦੇ ਮੀਡੀਆ ਇੰਚਾਰਜਾ ਜ਼ਸਵਿੰਦਰ ਜੁਲਕਾ ਤੋ ਇਲਾਵਾ ਕਾਂਗਰਸੀ ਆਗੂ ਅਤੇ ਅਹੁੱਦੇਦਾਰ ਵੱਡੀ ਗਿਣਤੀ ਵਿੱਚ ਹਾਜਰ ਸਨ

Leave a Reply

Your email address will not be published. Required fields are marked *