ਪੰਜਾਬਪਟਿਆਲਾ

ਸਬ ਇੰਸਪੈਕਟਰ ਦੇ ਗੋਲੀ ਲੱਗਣ ਕਾਰਨ ਮੌਤ

ਪਟਿਆਲਾ 19 ਸਤੰਬਰ (ਮਧੂਸਾਰ ਬਿਓੂਰੋ) ਜੁਡੀਸ਼ੀਅਲ ਮਾਲਖਾਨੇ ਦੀ ਸਕਿਉਰਟੀ ਇੰਚਾਰਜ ਸਬ ਇੰਸਪੈਕਟਰ ਦੇ ਗੋਲੀ ਲੱਗਣ ਕਾਰਨ ਮੌਤ ਹੋ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਸਬ ਇੰਸਪੈਕਟਰ ਦੀ ਲਾਸ਼ ਕਾਰ ਵਿਚ ਪਈ ਸੀ।

ਘਟਨਾ ਦੀ ਜਾਣਕਾਰੀ ਮਿਲਦੇ ਹੀ ਐਸ.ਐਸ.ਪੀ. ਸ੍ਰੀ ਗੁਰਮੀਤ ਸਿੰਘ ਚੌਹਾਨ, ਐਸਪੀ (ਡੀ) ਹਰਵਿੰਦਰ ਸਿੰਘ ਵਿਰਕ, ਥਾਣਾ ਪਟਿਆਲਾ ਦੇ ਇੰਚਾਰਜ, ਪੁਲਿਸ ਚੋਂਕੀ ਸੈਂਚੁਰੀ ਐਨਕਲੇਵ ਦੇ ਇੰਚਾਰਜ ਮੌਕੇ ‘ਤੇ ਪੁੱਜ ਗਏ ਅਤੇ ਸਥਿਤੀ ਦਾ ਜਾਇਜ਼ਾ ਲਿਆ। ਉਕਤ ਸਬ ਇੰਸਪੈਕਟਰ ਸੁਖਦੇਵ ਸਿੰਘ ਜੋ ਕਿ ਕੋਰਟ ਕੰਪਲੈਕਸ ਦੀ ਪਹਿਲੀ ਮੰਜ਼ਿਲ ‘ਤੇ ਸਥਾਪਤ ਜੁਡੀਸ਼ੀਅਲ ਮਾਲਖਾਨੇ ਵਿਚ ਬਤੌਰ ਸਕਿਉਰਟੀ Âੰਚਾਰਜ ਦੇ ਤੌਰ ‘ਤੇ ਤੈਨਾਤ ਸੀ ਤੇ ਉਹ ਪਿਛਲੇ ਤਿੰਨ ਮਹੀਨਿਆਂ ਤੋਂ ਇਥੇ ਨੌਕਰੀ ‘ਤੇ ਦੂਜੇ ਸ਼ਹਿਰ ਤੋਂ ਬਦਲ ਕੇ ਆਇਆ ਸੀ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਐਸਪੀ ਸ੍ਰੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਐਸਆਈ ਸੁਖਦੇਵ ਸਿੰਘ ਦੀ ਮੌਤ ਦੀ ਸੂਚਨਾ ਉਹਨਾਂ ਨੂੰ ਕਰੀਬ 7.45 ਵਜੇ ਸਵੇਰੇ ਮਿਲੀ ਸੀ ਤੇ ਪੁਲਿਸ ਮੌਕੇ ‘ਤੇ ਪੁੱਜ ਗਈ। ਉਹਨਾਂ ਦੱਸਿਆ ਕਿ ਸੁਖਦੇਵ ਸਿੰਘ ਕੁਝ ਮਹੀਨੇ ਪਹਿਲਾਂ ਹੀ ਬਦਲ ਕੇ ਪਟਿਆਲਾ ਆਇਆ ਸੀ ਜੋ ਬਿਮਾਰ ਰਹਿੰਦਾ ਸੀ ਤੇ ਉਸ ਦਾ ਡਾਕਟਰੀ ਇਲਾਜ ਵੀ ਚੱਲ ਰਿਹਾ ਸੀ ਅਤੇ ਡਿਪਰੈਸ਼ਨ ਵਿਚ ਵੀ ਰਹਿੰਦਾ ਸੀ। ਉਹਨਾਂ
ਦੱਸਿਆ ਕਿ ਉਕਤ ਐਸਆਈ ਦੇ ਸਿਰ ‘ਤੇ ਗੋਲੀ ਲੱਗੀ ਹੈ ਅਤੇ ਜੋ ਗੋਲੀ ਲੱਗੀ ਹੈ ਉਹ ਉਕਤ ਐਸਆਈ ਸੁਖਦੇਵ ਸਿੰਘ ਦੇ ਸਰਵਿਸ ਰਿਵਾਲਵਰ ਤੋਂ ਚੱਲੀ ਹੋਈ ਹੈ। ਗੋਲੀ ਸਿਰਫ ਇਕ ਲੱਗੀ ਹੈ। ਉਹਨਾਂ ਦੱਸਿਆ ਕਿ ਮ੍ਰਿਤਕ ਜੋ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਅਤੇ ਹੁਣ ਮ੍ਰਿਤਕ ਐਸਆਈ ਜੋ ਕਿ ਪੁਲਿਸ ਲਾਈਨ ਵਿਖੇ ਰਹਿੰਦਾ ਸੀ। ਮ੍ਰਿਤਕ ਨੇ ਕਥਿਤ ਤੌਰ ‘ਤੇ ਆਤਮ ਹੱਤਿਆ ਕੀਤੀ ਹੈ ਜਾਂ ਮੌਤ ਦਾ ਕੋਈ ਹੋਰ ਕਾਰਨ ਹੈ ਇਸ ਬਾਰੇ ਅਜੇ ਕੁਝ ਵੀ ਪਤਾ ਨਹੀਂ ਲੱਗ ਸਕਿਆ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਰਜਿੰਦਰਾ ਹਸਪਤਾਲ ਭੇਜ ਦਿੱਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਦੋਂ ਇਸ ਸਬੰਧੀ ਜੁਡੀਸ਼ੀਅਲ ਮਾਲਖਾਨੇ ਵਿਖੇ ਤੈਨਾਤ ਇਕ ਪੁਲਿਸ ਮੁਲਾਜ਼ਮ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਸਾਡੇ ਇੰਚਾਰਜ ਸਾਹਿਬ ਚੁੱਪਚਾਪ ਰਹਿੰਦੇ ਸਨ। ਜ਼ਿਆਦਾ ਕਿਸੇ ਨਾਲ ਗੱਲਬਾਤ ਵੀ ਨਹੀਂ ਕਰਦੇ ਸਨ। ਸਿਰਫ ਪੁੱਛਦੇ ਸਨ ਕਿ ਕੋਈ ਮੁਸ਼ਕਿਲ ਤਾਂ ਨਹੀਂ। ਉਸ ਨੇ ਇਹ ਵੀ ਦੱਸਿਆ ਕਿ ਅਸੀਂ ਮਾਲਖਾਨੇ ‘ਚ ਪੰਜ ਮੁਲਾਜ਼ਮ ਤੈਨਾਤ ਹਾਂ ਤੇ ਸਾਡੇ ਇੰਚਾਰਜ ਜੋ ਬਿਮਾਰ ਰਹਿੰਦੇ ਸਨ ਸ਼ਨੀਵਾਰ ਵੀ ਉਹ ਥੋੜ੍ਹੀ ਦੇਰ ਲਈ ਆਏ ਸਨ ਅਤੇ ਇਸ ਤਰ੍ਹਾਂ ਲੱਗ ਰਹੇ ਸਨ ਕਿ ਉਹਨਾਂ ਦੀ ਤਬੀਅਤ ਖਰਾਬ ਹੋਵੇ ਜਾਂ ਫਿਰ ਡਿਪਰੈਸ਼ਨ ‘ਚ ਹੋਣ। ਜਾਂ ਉਹਨਾਂ ਨੂੰ ਕੋਈ ਘਰੇਲੂ ਪ੍ਰੇਸ਼ਾਨੀ ਹੋਵੇ। ਲੇਕਿਨ ਉਹ ਕਿਸੇ ਨੂੰ ਆਪਣੇ ਦਿਲ ਦੀ ਗੱਲ ਨਹੀਂ ਦਸਦੇ ਸਨ। ਸ਼ਾਇਦ ਇਹੀ ਚੁੱਪੀ ਉਹਨਾਂ ਨੂੰ ਇਸ ਰਸਤੇ ਵੱਲ ਲੈ ਗਈ। ਮ੍ਰਿਤਕ ਦੀ ਲਾਸ਼ ਨਾਭਾ ਰੋਡ ਕੋਰਜੀਵਾਲਾ ਜਾਂਦੇ ਰਸਤੇ ਤੋਂ ਮਿਲੀ। ਡਰਾਇਵਰ ਸੀਟ ਕੋਲ ਰਿਵਾਲਵਰ ਡਿਗੀ ਹੋਈ ਸੀ। ਪੁਲਿਸ ਜਾਂਚ ਕਰ ਰਹੀ ਹੈ।

Leave a Reply

Your email address will not be published. Required fields are marked *