ਪਟਿਆਲਾ

2017 ਵਿੱਚ ਦਲਿੱਤਾ ਦੇ ਵੋਟ ਬੈਂਕ ਨਾਲ ਬਣੇਗੀ ਕਾਂਗਰਸ ਦੀ ਸਰਕਾਰ-ਬਲਕਾਰ ਬਡੂੰਗਰ

ਪਟਿਆਲਾ, 20 ਸਤੰਬਰ (ਮਧੂਸਾਰ ਬਿਓੂਰੋ)
ਜਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਦੇ ਜਨਰਲ ਸਕੱਤਰ ਬਲਕਾਰ ਸਿੰਘ ਬਡੂੰਗਰ ਦੀ ਅਗਵਾਈ ਹੇਠ, ਵਾਰਡ ਨੰ 41 ਬਡੂੰਗਰ ਬਸਤੀ ਵਿਖੇ ਕਾਂਗਰਸ ਦੀ ਇੱਕ ਭਰਵੀਂ ਮੀਟਿੰਗ ਦਾ ਆਯੋਜਨ ਕੀਤਾ ਗਿਆ।

ਜਿਸ ਵਿੱਚ ਮੁੱਖ ਮਹਿਮਾਨ ਦੇ ਤੋਰ ਤੇ ਬਲਾਕ ਪ੍ਰਧਾਨ ਅਤੇ ਸਾਬਕਾ ਕੌਂਸਲਰ ਨਰੇਸ਼ ਦੁੱਗਲ ਵਿਸ਼ੇਸ਼ ਤੋਰ ਤੇ ਪਹੁੰਚੇ ਅਤੇ ਕਾਂਗਰਸੀ ਆਗੂਆ ਨਾਲ ਆਪਣੇ ਵਿਚਾਰ ਸਾਂਝੇ ਕੀਤੇ।ਇਸ ਮੌਕੇ ਬਲਾਕ ਪ੍ਰਧਾਨ ਦੁੱਗਲ ਅਤੇ ਬਲਕਾਰ ਬਡੂੰਗਰ ਨੇ ਸਾਂਝੇ ਤੌਰ ਤੇ ਕਿਹਾ ਕਿ ਆਉਣ ਵਾਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਦਲਿੱਤਾ ਦੇ ਵੋਟ ਬੈਂਕ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਦੀ ਸਥਿਰ ਸਰਕਾਰ ਬਣੇਗੀ।ਕਿਉਂਕਿ ਦਲਿਤਾਂ ਨੇ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਦੇਖਣ ਅਤੇ ਪਰਖਣ ਤੋਂ ਬਾਅਦ ਇਸ ਵਾਰ ਪੱਕੇ ਤੌਰ ਤੇ ਕਾਂਗਰਸ ਨੂੰ ਜਿਤਾਉਣ ਦਾ ਮਨ ਬਣਾਇਆ ਹੋਇਆ ਹੈ। ਕਿਉਂਕਿ ਮੌਜੂਦਾ ਸਮੇਂ ਵਿੱਚ ਕਾਂਗਰਸ ਹੀ ਦਲਿੱਤਾਂ ਦੀ ਹਿਤੈਸ਼ੀ ਪਾਰਟੀ ਹੈ।ਇਸ ਮੌਕੇ ਮਹਿੰਦਰ ਸਿੰਘ,ਇਸ਼ਰਾ ਦੇਵੀ,ਗੁਰਬਖਸ਼ ਸਿੰਘ,ਤਰਲੋਚਨ ਤੋਚੀ,ਅਸ਼ੋਕ ਕੁਮਾਰ ਬਿੱਟੂ ਅਸ਼ਵਨੀ ਕੁਮਾਰ,ਸੰਦੀਪ ਖੋਖਰ ਅਤੇ ਸਮੂਹ ਇਲਾਕਾ ਨਿਵਾਸੀ ਅਤੇ ਕਾਂਗਰਸੀ ਆਗੂ ਮੌਕੇ ਤੇ ਹਾਜਰ ਸਨ।

Leave a Reply

Your email address will not be published. Required fields are marked *