ਪਟਿਆਲਾ

ਝਗੜੇ ਮਾਮਲੇ ‘ਚ ਬਨੂੜ ਦੇ ਕੌਂਸਲ ਪ੍ਰਧਾਨ ਤੇ ਕੌਂਸਲਰ ਖਿਲਾਫ਼ ਮਾਮਲਾ ਦਰਜ

ਬਨੂੜ, 21 ਸਤੰਬਰ, ਅਵਤਾਰ ਸਿੰਘ
ਬਨੂੜ ਨਗਰ ਪਾਲਿਕਾ ਦੀ ਮੀਟਿੰਗ ਦੌਰਾਨ ਪਾਲਿਕਾ ਪ੍ਰਧਾਨ ਤੇ ਕੌਸ਼ਲਰ ਵਿਚਾਲੇ ਹੋਈ ਝੜਪ ਦੇ ਮਾਮਲੇ ਵਿੱਚ ਪੁਲਿਸ ਨੇ ਦੋਹਾਂ ਧਿਰਾਂ ਦੇ ਬਿਆਨਾ ਦੇ ਅਧਾਰ ਉੱਤੇ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।

ਜਕਰਯੋਗ ਹੈ, ਕਿ ਬੀਤੇ ਕੱਲ ਵਿਕਾਸ ਕਾਰਜਾ ਦੀ ਸਮੀਖਿਆ ਲਈ ਕੌਸ਼ਲ ਦੀ ਮੀਟਿੰਗ ਚਲ ਰਹੀ ਸੀ। ਜਿਸ ਵਿੱਚ ਕਾਰਜਕਾਰੀ ਅਫਸਰ ਵਰਿੰਦਰ ਜੈਨ ਤੋਂ ਇਲਾਵਾ ਸਮੁੱਚੇ ਕੌਸ਼ਲਰਾਂ ਹਾਜਰ ਸਨ। ਜਦੋ ਵਾਰਡ ਨੰ: 11 ਦੇ ਵਿਕਾਸ ਕਾਰਜਾਂ ਦੀ ਚਰਚਾ ਚਲ ਰਹੀ ਸੀ, ਤਾਂ ਵਾਰਡ ਦੇ ਕਾਗਰਸੀ ਕੌਸ਼ਲਰ ਭਜਨ ਲਾਲ ਤੇ ਪ੍ਰਧਾਨ ਨਿਰਮਲਜੀਤ ਸਿੰਘ ਨਿੰਮਾ ਵਾਰਡਾਂ ਦੇ ਕੰਮਾ ਪ੍ਰਤੀ ਬਹਿਸ ਕਰਦੇ ਹੋਏ ਹੱਥੋਪਾਈ ਹੋ ਗਏ ਸਨ। ਦੋਵਿਆਂ ਨੂੰ ਆਈ ਮਾਮੂਲੀ ਖਰੋਚਾ ਕਾਰਨ ਹਸਪਤਾਲ ਦਾਖਲ ਕਰਾਉਣਾ ਪਿਆ।
ਥਾਂਣਾ ਮੁੱਖੀ ਭਗਵੰਤ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਦੇ ਸਬੰਧ ਵਿੱਚ ਕੌਸ਼ਲ ਪ੍ਰਧਾਨ ਨਿਰਮਲਜੀਤ ਸਿੰਘ ਨਿੰਮਾ ਦੇ ਬਿਆਨਾ ਦੇ ਅਧਾਰ ਉੱਤੇ ਕੌਸ਼ਲਰ ਭਜਨ ਲਾਲ ਸਮੇਤ ਕੌਸ਼ਲਰ ਪ੍ਰੀਤੀ ਵਾਲੀਆ ਤੇ ਉਸ ਦੇ ਪਤੀ ਦਲਜੀਤ ਸਿੰਘ ਪ੍ਰਿਸ਼ ਖਿਲਾਫ ਧਾਰਾ 307, 323, 506, 34 ਏ ਆਈਪੀਸੀ, ਜਦਕਿ ਕੌਸ਼ਲਰ ਭਜਨ ਲਾਲ ਦੇ ਬਿਆਨਾ ਦੇ ਅਧਾਰ ਉੱਤੇ ਪ੍ਰਧਾਨ ਤੇ ਕੋਸ਼ਲਰ ਪ੍ਰਦੀਪ ਕੁਮਾਰ ਹੈਪੀ ਖਿਲਾਫ ਧਾਰਾ 323, 506, 34 ਏ ਆਈਪੀਸੀ ਤੇ ਐਸਸੀ, ਐਸਟੀ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਕਾਰਵਾਈ ਅਰੰਭ ਦਿੱਤੀ ਹੈ।
ਭਾਂਵੇ ਪੁਲਿਸ ਵੱਲੋਂ ਬਰਾਬਰ ਦੀ ਧਰਾਵਾਂ ਲਾ ਕੇ ਇਕੋ ਜਿਹੀ ਸਜਾ ਯਾਫਤ ਧਰਾਵਾਂ ਹੇਠ ਮੁਕੱਦਮਾ ਦਰਜ ਕੀਤਾ ਹੈ, ਪਰ ਦੋਵੇਂ ਧਿਰਾਂ ਨੇ ਪੁਲਿਸ ਦੀ ਕਾਰਗੁਜਾਰੀ ਉੱਤੇ ਵੱਖ-ਵੱਖ ਪ੍ਰਤੀਕਰਮ ਪ੍ਰਗਟਾਏ ਹਨ। ਪ੍ਰਧਾਨ ਸ੍ਰੀ ਨਿੰਮਾ ਦਾ ਕਹਿਣਾ ਹੈ, ਕਿ ਪੁਲਿਸ ਨੇ ਐਸਸੀ, ਐਸਟੀ ਧਰਾਵਾਂ ਬਿਨਾ ਕਿਸੇ ਜਾਂਚ ਤੋਂ ਲਾਈ ਗਈਆ ਹਨ। ਜਦਕਿ ਗਿਣਮਿਥੀ ਸਾਜ਼ਿਸ ਤਹਿਤ ਮੇਰੇ ਤੇ ਹਮਲਾ ਸੀ ਤੇ ਮੈਂ ਕਿਸੇ ਨੂੰ ਵੀਰ ਤੋਂ ਬਿਨਾ ਕਦੇ ਬੋਲਿਆ ਨਹੀ। ਦੂਜੇ ਪਾਸੇ ਕੌਸ਼ਲਰ ਭਜਨ ਲਾਲ ਨੇ ਕਿਹਾ ਕਿ ਮੈਂ ਆਪਣੇ ਵਾਰਡ ਦੀ ਸਮੱਸਿਆ ਦਸ ਰਿਹਾ ਸੀ, ਪਰ ਪ੍ਰਧਾਨ ਮੈਂਨੂੰ ਜਾਤੀ ਸੂਚਕ ਸ਼ਬਦ ਬੋਲ ਕੇ ਬੈਠਣ ਲਈ ਰੋਹਬ ਪਾ ਰਿਹਾ ਸੀ। ਉਨਾਂ ਕਿਹਾ ਮੈਂ ਉਥੇ ਲੜਨ ਲਈ ਨਹੀ ਗਿਆ ਸੀ, ਜਿਸ ਤੇ ਪੁਲਿਸ ਨੇ ਮੇਰੇ ਤੇ 307 ਦਾ ਮੁਕੱਦਮਾ ਦਰਜ ਕੀਤਾ ਹੈ। ਉਨਾਂ ਅਤੇ ਸ਼ਹਿਰੀ ਪ੍ਰਧਾਨ ਕਲਵਿੰਦਰ ਭੋਲਾ ਸਮੇਤ ਸਮੂਹ ਕਾਂਗਰਸੀਆ ਨੇ ਉਕਤ ਧਰਾਵਾਂ ਹੇਠ ਪੁਲਿਸ ਦੇ ਉੱਚ ਅਧਿਕਾਰੀਆ ਨੂੰ ਮਿਲਣ ਦੀ ਗੱਲ ਆਖੀ ਹੈ।

Leave a Reply

Your email address will not be published. Required fields are marked *