ਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

ਸਰਕਾਰ ਨੇ ਪੱਛਮੀ ਏਸ਼ੀਆ ਸੰਕਟ ਤੇ ਬੁੱਧਵਾਰ ਨੂੰ ਬੁਲਾਈ ਸਰਬ ਪਾਰਟੀ ਬੈਠਕ

ਨਵੀਂ ਦਿੱਲੀ 24 ਮਾਰਚ (ਮਧੂਸਾਰ ਬਿਊਰੋ) ਸਰਕਾਰ ਨੇ ਪੱਛਮੀ ਏਸ਼ੀਆ ਸੰਕਟ ’ਤੇ ਚਰਚਾ ਕਰਨ ਲਈ ਬੁੱਧਵਾਰ ਨੂੰ ਸਰਬ-ਪਾਰਟੀ ਮੀਟਿੰਗ ਬੁਲਾਈ ਹੈ। ਸੂਤਰਾਂ ਨੇ ਦੱਸਿਆ ਕਿ ਇਹ ਬੈਠਕ ਬੁੱਧਵਾਰ ਸ਼ਾਮ 5 ਵਜੇ ਬੁਲਾਈ ਗਈ ਹੈ। ਉਨ੍ਹਾਂ ਦੱਸਿਆ ਕਿ ਬੈਠਕ ਦੀ ਪ੍ਰਧਾਨਗੀ ਰੱਖਇਆ ਮੰਤਰੀ ਰਾਜਨਾਥ ਸਿੰਘ ਕਰ ਸਕਦੇ ਹਨ ਅਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੇ ਵੀ ਇਸ ’ਚ ਮੌਜੂਦ ਰਹਿਣ ਦੀ ਉਮੀਦ ਹੈ। ਇਸ ਵਿਚ, ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸੰਸਦ ਭਵਨ ਕੰਪਲੈਕਸ ’ਚ ਕਿਹਾ ਕਿ ਉਹ ਸਰਬ-ਪਾਰਟੀ ਬੈਠਕ ’ਚ ਸ਼ਾਮਲ ਨਹੀਂ ਹੋ ਸਕਣਗੇ, ਕਿਉਂਕਿ ਉਨ੍ਹਾਂ ਦਾ ਕੇਰਲ ’ਚ ਇਕ ਪ੍ਰੋਗਰਾਮ ਪਹਿਲਾਂ ਹੀ ਤੈਅ ਹੈ। ਵਿਰੋਧੀ ਧਿਰ ਨੇ ਪੱਛਮੀ ਏਸ਼ੀਆ ਦੀ ਸਥਿਤੀ ’ਤੇ ਸੰਸਦ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਤੋਂ ਬਾਅਦ ਇਸ ਮੁੱਦੇ ’ਤੇ ਸਰਬ-ਪਾਰਟੀ ਬੈਠਕ ਦੀ ਮੰਗ ਚੁੱਕੀ ਸੀ। ਕਾਂਗਰਸ ਅਤੇ ਕਈ ਹੋਰ ਵਿਰੋਧੀ ਦਲ ਪੱਛਮੀ ਏਸ਼ੀਆ ਯੁੱਧ ਅਤੇ ਭਾਰਤ ’ਤੇ ਪ੍ਰਭਾਵ ਨੂੰ ਲੈ ਕੇ ਸਰਕਾਰ ਤੋਂ ਲਗਾਤਾਰ ਸਵਾਲ ਕਰ ਰਹੇ ਹਨ। ਰਾਜ ਸਭਾ ’ਚ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਏਸ਼ੀਆ ’ਚ ਛਿੜੇ ਮੌਜੂਦਾ ਸਮੇਂ ਸੰਘਰਸ਼ ਕਾਰਨ ਪੈਦਾ ਸਥਿਤੀ ਨਾਲ ਨਜਿੱਠਣ ਲਈ ਅਧਿਕਾਰ ਸੰਪੰਨ 7 ਨਵੇਂ ਸਮੂਹਾਂ ਦਾ ਗਠਨ ਕੀਤਾ ਗਿਆ ਹੈ, ਜੋ ਐੱਲਪੀਜੀ, ਜ਼ਰੂਰੀ ਸੇਵਾਵਾਂ ਅਤੇ ਵਸਤੂਆਂ ਅਤੇ ਵੱਖ-ਵੱਖ ਖੇਤਰਾਂ ਨਾਲ ਜੁੜੇ ਹੋਰ ਵਿਸ਼ਿਆਂ ਦਾ ਨਿਯਮਿਤ ਮੁਲਾਂਕਣ ਕਰ ਕੇ ਸੁਝਾਅ ਦੇਣਗੇ। ਪ੍ਰਧਾਨ ਮੰਤਰੀ ਮੋਦੀ ਨੇ ਪੱਛਮੀ ਏਸ਼ੀਆ ’ਚ ਜਾਰੀ ਸੰਘਰਸ਼ ਅਤੇ ਇਸ ਕਾਰਨ ਭਾਰਤ ਦੇ ਸਾਹਮਣੇ ਆਈਆਂ ਚੁਣੌਤੀਆਂ ’ਤੇ ਰਾਜ ਸਭਾ ’ਚ ਆਪਣੇ ਵਲੋਂ ਬਿਆਨ ਦਿੰਦੇ ਹੋਏ ਕਿਾਹ ਕਿ ਤਿੰਨ ਹਫ਼ਤਿਆਂ ਦਾ ਵੱਧ ਸਮਾਂ ਹੋ ਚੁੱਕਿਆ ਹੈ ਅਤੇ ਇਸ ਯੁੱਧ ਨੇ ਵਿਸ਼ਵ ’ਚ ਗੰਭੀਰ ਊਰਜਾ ਸੰਕਟ ਪੈਦਾ ਕਰ ਦਿੱਤਾ ਹੈ।

Leave a Reply

Your email address will not be published. Required fields are marked *