ਪਟਿਆਲਾ

ਪ੍ਰਨੀਤ ਕੌਰ ਨੂੰ ਵਾਰਡ ਦੀਆਂ ਸਮੱਸਿਆਵਾਂ ਤੋਂ ਜਾਣੂੰ ਕਰਵਾਇਆ

ਪਟਿਆਲਾ 23 ਸਤੰਬਰ (ਮਧੂਸਾਰ ਬਿਊਰੋ)
ਪੰਜਾਬ ਅਰਬਨ ਡਿਵੈਲਪਮੈਂਟ ਸੈਲ ਜਿਲ੍ਹਾ ਪਟਿਆਲਾ ਦੇ ਚੇਅਰਮੈਨ ਵਿਜੇ ਕੁਮਾਰ ਕੂਕਾ ਦੀ ਅਗਵਾਈ ਹੇਠ, ਇਕੱਠੇ ਹੋਏ ਇਲਾਕਾ ਨਿਵਾਸੀਆਂ ਦੇ ਇੱਕ ਵਫਦ ਨੇ ਵਾਰਡ ਨੰ 46 ਦੀਆਂ ਸਮੱਸਿਆਵਾ ਤੋਂ ਵਿਧਾਇਕਾ ਪ੍ਰਨੀਤ ਕੌਰ ਨੂੰ ਜਾਣੂ ਕਰਵਾਇਆ।ਇਸ ਮੌਕੇ ਵਿਜੇ ਕੂਕਾ ਅਤੇ ਇਲਾਕਾ ਨਿਵਾਸੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਾਰਡ ਨੰ 46 ਵਿੱਚ ਸਮੱਸਿਆਵਾ ਦਾ ਅੰਬਾਰ ਲੱਗਿਆ ਹੋਇਆ ਹੈ।

ਸੀਵਰੇਜ਼ ਸਿਸਟਮ ਜਾਮ ਪਿਆ ਹੈ,ਗੰਦਾ ਪਾਣੀ ਸੜਕਾਂ ਅਤੇ ਗਲੀਆਂ ਵਿੱਚ ਫੈਲਿਆ ਹੋਇਆ ਹੈ, ਪੀਣ ਵਾਲਾ ਪਾਣੀ ਸਾਫ ਨਹੀਂ ਮਿਲ ਰਿਹਾ ਹੈ ਸਟਰੀਟ ਲਾਈਂਟਾ ਟੁੱਟੀਆਂ ਪਈਆਂ ਹਨ।ਸੀਵਰੇਜ਼ ਜਾਮ ਹੋਣ ਕਰਕੇ ਇਲਾਕੇ ਵਿੱਚ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ।ਇਸ ਮੌਕੇ ਇਲਾਕਾ ਨਿਵਾਸੀਆਂ ਨੇ ਪ੍ਰਨੀਤ ਕੌਰ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਈ ਵਾਰ ਸ਼ਿਕਾਇਤ ਕਰਨ ਤੇ ਨਗਰ ਨਿਗਮ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆ ਨੇ ਇਸ ਵਾਰਡ ਦੀ ਕੋਈ ਸਾਰ ਨਹੀਂ ਲਈ।ਇਸ ਮੌਕੇ ਵਿਜੇ ਕੂਕਾ ਨੇ ਦੱਸਿਆ ਕਿ ਉਹ ਪਹਿਲਾ ਵੀ ਵਿਧਾਇਕਾ ਪ੍ਰਨੀਤ ਕੌਰ ਤੋਂ ਫੰਡ ਜਾਰੀ ਕਰਵਾ ਕੇ ਵਾਰਡ ਦੀ ਡਿਵੈਲਪਮੈਂਟ ਦੇ ਕਈ ਕੰਮ ਕਰਵਾ ਚੁੱਕੇ ਹਨ ਅਤੇ ਹੁਣ ਵੀ ਉਹਨਾਂ ਨੂੰ ਇਸ ਸਬੰਧੀ ਉਹਨਾਂ ਨੂੰ ਪ੍ਰਨੀਤ ਕੌਰ ਤੋ ਹੀ ਉਮੀਦ ਹੈ।ਇਲਾਕਾ ਨਿਵਾਸੀਆਂ ਨੇ ਮੰਗਾਂ ਸਬੰਧੀ ਇੱਕ ਮੰਗ ਪੱਤਰ ਵੀ ਪ੍ਰਨੀਤ ਕੌਰ ਨੂੰ ਸੋਂਪਿਆ।ਇਸ ਮੌਕੇ ਜਿਲ੍ਹਾਂ ਪ੍ਰਧਾਨ ਪ੍ਰੇਮ ਕ੍ਰਿਸ਼ਨ ਪੁਰੀ,ਪੱਪੀ ਪ੍ਰਧਾਨ,ਦੀਪਾ ਪ੍ਰਧਾਨ,ਚਰਨਜੀਤ ਕੁਮਾਰ,ਰਜਿੰਦਰ ਪਪਲਾ,ਲੱਕੀ ਬਾਗੜੀ,ਸੁਰਿੰਦਰ ਗੋਇਲ,ਰਾਜ ਕੁਮਾਰ,ਚੰਦਰਕਾਂਤਾ, ਮੀਨਾ ਰਾਣੀ,ਬਬੀਤਾ ਅਤੇ ਕਾਂਤਾ ਰਾਣੀ ਆਦਿ ਇਲਾਕਾ ਨਿਵਾਸੀ ਮੌਕੇ ਤੇ ਹਾਜਰ ਸਨ।।

Leave a Reply

Your email address will not be published. Required fields are marked *