ਦੋ ਨੇਤਰਹੀਣਾਂ ਨੂੰ ਨੌਕਰੀ ਲਈ ਚੁਣਿਆ
ਪਟਿਆਲਾ, 23 ਸਤੰਬਰ (ਮਧੂਸਾਰ ਬਿਊਰੋ)
ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ. ਆਰ. ਟੀ. ਸੀ.) ਵਲੋਂ ਪੰਜਾਬ ਸਰਕਾਰ ਵਲੋਂ ਲਾਏ ਗਏ ਕੈਂਪ ਵਿਚ ਦੋ ਨੇਤਰਹੀਣਾਂ ਨੂੰ ਚੁਣਿਆ ਗਿਆ ਸੀ। ਉਨ੍ਹਾਂ ਨੂੰ ਨਿਯੁਕਤੀ ਪੱਤਰ ਸੀਨੀਅਰ ਆਈ. ਏ. ਐਸ. ਅਧਿਕਾਰੀ ਅਤੇ ਪੀ. ਆਰ. ਟੀ. ਸੀ. ਦੇ ਐਮ. ਡੀ. ਰਵਿੰਦਰ ਸਿੰਘ ਨੇ ਦਿੱਤੇ।
ਇਸ ਮੌਕੇ ਉਨ੍ਹਾਂ ਦੇ ਨਾਲ ਜੀ. ਐਮ. ਐਡਮੀਨਿਸਟ੍ਰੇਸ਼ਨ ਸੁਰਿੰਦਰ ਸਿੰਘ ਮੌਜੂਦ ਸਨ। ਪੀ. ਆਰ. ਟੀ. ਸੀ. ਵਲੋਂ ਕੁੱਲ 10 ਅੰਗਹੀਣਾਂ ਨੂੰ ਨੌਕਰੀਆਂ ਦਿੱਤੀਆਂ ਜਾਣੀਆਂ ਹਨ, ਜਿਨ੍ਹਾਂ ਵਿਚੋਂ ਨੇਤਰਹੀਣ ਕੋਟੇ ਦੇ ਇਕ ਲੜਕੇ ਤੇ ਲੜਕੀ ਨੂੰ ਅਨਾਉਂਸ ਦੀ ਪੋਸਟ ਦੇ ਨਿਯੁਕਤੀ ਪੱਤਰ ਦਿੱਤੇ। ਐਮ. ਡੀ. ਰਵਿੰਦਰ ਸਿੰਘ ਨੇ ਕਿਹਾ ਕਿ ਪੀ. ਆਰ. ਟੀ. ਸੀ. ਜਿਥੇ ਲੋਕਾਂ ਨੂੰ ਸਸਤੀ ਅਤੇ ਵਧੀਆ ਟਰਾਂਸਪੋਰਟੇਸ਼ਨ ਸੁਵਿਧਾ ਦੇ ਰਹੀ ਹੈ, ਉਥੇ ਹੀ ਆਪਣੀ ਸਮਾਜਿਕ ਜ਼ਿੰਮੇਵਾਰੀ ਨਿਭਾਉਂਦੇ ਹੋਏ ਸਰਕਾਰ ਦੀਆਂ ਹਦਾਇਤਾਂ ‘ਤੇ ਅੰਗਹੀਣਾਂ ਨੂੰ ਪੱਕੀਆਂ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ।

