ਖੇਤੀਬਾੜੀ ਸੰਕਟ ਵਿੱਚ ਬਾਦਲ ਦੀ ਭੂਮਿਕਾ ਖਲਨਾਇਕ ਵਰਗੀ : ਭਗਵੰਤ ਮਾਨ
‘ਆਪ’ ਦੇ ਕਿਸਾਨ ਮੈਨੀਫੇਸਟੋ ਵਿੱਚ ਹੈ ਖੇਤੀਬਾੜੀ ਸੰਬੰਧੀ ਸਾਰੀ ਸਮੱਸਿਆਵਾਂ ਦਾ ਹੱਲ: ਕੰਵਰ ਸੰਧੂ
ਆਮ ਆਦਮੀ ਪਾਰਟੀ ਨੇ ਕੀਤੀ ਕਿਸਾਨ ਅਤੇ ਖੇਤ ਮਜਦੂਰਾਂ ਨੂੰ ਅਪੀਲ, ਸਿਰਫ 6 ਮਹੀਨੇ ਹਿੰਮਤ ਅਤੇ ਸਬਰ ਨਾਲ ਕਰਨ ਔਖੇ ਹਲਾਤਾਂ ਦਾ ਸਾਹਮਣਾ
ਚੰਡੀਗੜ , 21 ਸਤੰਬਰ (ਮਧੂਸਾਰ ਬਿਊਰੋ)
ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਭਰ ਦੇ ਕਿਸਾਨਾਂ ਅਤੇ ਖੇਤ ਮਜਦੂਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਤਮ-ਹੱਤਿਆ ਦੇ ਰਾਹ ‘ਤੇ ਨਾ ਚੱਲਣ ਅਤੇ ਮੌਜੂਦਾ ਔਖੇ ਹਲਾਤਾਂ ਦਾ 6 ਮਹੀਨੇ ਹਿੰਮਤ ਅਤੇ ਸਬਰ-ਸੰਤੋਖ ਨਾਲ ਸਾਹਮਣਾ ਕਰਨ, ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਉਨ•ਾਂ ਦੀ ਸਾਰੀ ਸੱਮਸਿਆਵਾਂ ਨੂੰ ਦੂਰ ਕਰਨ ਲਈ ਦਿਨ-ਰਾਤ ਇੱਕ ਕਰ ਦੇਵੇਗੀ ।
ਸ਼ੁਕਰਵਾਰ ਨੂੰ ‘ਆਪ’ ਵਲੋਂ ਜਾਰੀ ਸੰਯੁਕਤ ਪ੍ਰੈਸ ਬਿਆਨ ਵਿੱਚ ਪਾਰਟੀ ਦੇ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਤੇ ਸੰਸਦ ਭਗਵੰਤ ਮਾਨ ਅਤੇ ਚੋਣ ਮਨੋਰਥ ਪੱਤਰ ਕਮੇਟੀ ਦੇ ਮੁੱਖੀ ਕੰਵਰ ਸੰਧੂ ਨੇ ਬਠਿੰਡਾ ਜਿਲ•ੇ ਦੇ ਜੀਦਾ ਪਿੰਡ ਦੇ ਮਜਦੂਰ ਜਗਸੀਰ ਸਿੰਘ ਵਲੋਂ ਕੀਤੀ ਗਈ ਆਤਮ-ਹੱਤਿਆ ਉੱਤੇ ਗਹਿਰਾ ਦੁੱਖ ਵਿਅਕਤ ਕਰਦੇ ਹੋਏ ਕਿਹਾ ਕਿ ਪਿਛਲੇ ਲੰਬੇ ਸਮੇ ਤੋਂ ਅਖਬਾਰਾਂ ਆਦਿ ਵਿਚ ਇੱਕ ਵੀ ਅਜਿਹਾ ਦਿਨ ਖਾਲੀ ਨਹੀਂ ਜਾ ਰਿਹਾ ਜਿਸ ਵਿਚ ਕਿਸੇ ਕਿਸਾਨ ਜਾਂ ਮਜਦੂਰ ਦੀ ਆਤਮ-ਹੱਤਿਆ ਦੀ ਖਬਰ ਨਾ ਛੱਪੀ ਹੋਵੇ। ਪੰਜਾਬ ਵਰਗੇ ਖੇਤੀਬਾੜੀ ਪ੍ਰਧਾਨ ਪ੍ਰਦੇਸ਼ ਲਈ ਇਸ ਤੋਂ ਵੱਡੀ ਦੁਖਦਾਇਕ ਗੱਲ ਹੋਰ ਕੀ ਹੋ ਸਕਦੀ ਹੈ, ਜਿਸਦਾ ਅੰਨਦਾਤਾ ਪੂਰੇ ਦੇਸ਼ ਦਾ ਢਿੱਡ ਭਰਦਾ ਹੈ ਅਤੇ ਮਾੜੇ ਹਲਾਤਾਂ ਦੇ ਕਾਰਨ ਮਜਬੂਰੀਵਸ਼ ਖੁਦ ਆਤਮ-ਹੱਤਿਆ ਕਰਨ ਦੇ ਰਾਹ ਵੱਲ ਨੂੰ ਚੱਲ ਪਿਆ ਹੈ।
ਭਗਵੰਤ ਮਾਨ ਨੇ ਪੰਜਾਬ ਦੇ ਕਿਸਾਨ ਅਤੇ ਖੇਤੀਬਾੜੀ ਸੰਕਟ ਲਈ ਅਕਾਲੀ-ਭਾਜਪਾ ਅਤੇ ਕਾਂਗਰਸ ਨੂੰ ਬਰਾਬਰ ਦਾ ਜਿੰਮੇਦਾਰ ਦੱਸਦੇ ਹੋਏ ਕਿਹਾ ਕਿ ਪਿਛਲੇ ਇੱਕ ਦਸ਼ਕ ਤੋਂ ਕਾਂਗਰਸ ਅਤੇ ਭਾਜਪਾ ਨੇ ਫਸਲਾਂ ਦਾ ਲਾਭਦਾਇਕ ਮੁੱਲ ਦੇਣ ਦੇ ਨਾਮ ਉੱਤੇ ਵਾਰ-ਵਾਰ ਕਿਸਾਨਾਂ ਨਾਲ ਧੋਖਾ ਕੀਤਾ ਅਤੇ ਵੋਟ ਦੀ ਰਾਜਨੀਤੀ ਕੀਤੀ ਹੈ, ਪਰੰਤੂ ਕਿਸਾਨਾਂ ਦੀ ਆਰਥਿਕ ਹਾਲਤ ਸੁਧਾਰਨ ਵਾਲੀ ਡਾ. ਸਵਾਮੀਨਾਥਨ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਕਿਸਾਨਾਂ ਦੇ ਨਾਲ ਹੋਏ ਇਸ ਰਾਜਨੀਤਿਕ ਧੋਖੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਭੂਮਿਕਾ ਮੌਕਾਪ੍ਰਸਤ ਖਲਨਾਇਕ ਵਰਗੀ ਰਹੀ ਹੈ, ਜੋ ਵਿਰੋਧੀ ਪੱਖ ਵਿੱਚ ਰਹਿੰਦੇ ਹੋਏ ਡਾ. ਸਵਾਮੀਨਾਥਨ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰਨ ਦੀ ਮੰਗ ਰੋਜਾਨਾ ਚੁੱਕਦੇ ਸਨ, ਪਰੰਤੂ ਜਿਵੇਂ ਹੀ ਕੇਂਦਰ ਵਿੱਚ ਭਾਜਪਾ ਦੀ ਨਰਿੰਦਰ ਮੋਦੀ ਸਰਕਾਰ ਸੱਤਾ ਵਿੱਚ ਆਈ, ਆਪਣੀ ਨੂਹ ਹਰਸਿਮਰਤ ਕੌਰ ਬਾਦਲ ਨੂੰ ਕੇਂਦਰੀ ਮੰਤਰੀ ਬਣਵਾਇਆ ਅਤੇ ਡਾ. ਸਵਾਮੀਨਾਥਨ ਸਮੇਤ ਕਿਸਾਨਾਂ ਨਾਲ ਸਬੰਧਤ ਸਾਰੀਆਂ ਮੰਗਾਂ ਉਤੇ ਚੁਪ ਹੋ ਗਏ।
ਕੰਵਰ ਸੰਧੂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਅਤੇ ਖੇਤ ਮਜਦੂਰਾਂ ਨੂੰ ਭਰੋਸਾ ਦਿੱਤਾ ਕਿ ਆਮ ਆਦਮੀ ਪਾਰਟੀ ਦੇ ‘ਕਿਸਾਨ ਮੇਨੀਫੈਸਟੋ’ ਵਿੱਚ ਕਿਸਾਨਾਂ ਅਤੇ ਖੇਤ ਮਜਦੂਰਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ, ਕਿਉਂਕਿ ਕਿਸਾਨ ਮੇਨੀਫੈਸਟੋ ਕਿਸਾਨ ਅਤੇ ਖੇਤ ਮਜਦੂਰਾਂ ਦੇ ਰੂ-ਬ-ਰੂ ਹੋ ਕੇ ਉਨ•ਾਂ ਦੀਆਂ ਸਮੱਸਿਆਵਾਂ ਨੂੰ ਚੰਗੀ ਤਰ•ਾਂ ਜਾਣ ਕੇ ਅਤੇ ਉਨ•ਾਂ ਦੇ ਸੁਝਾਅ ਦੇ ਆਧਾਰ ਉੱਤੇ ਤਿਆਰ ਕੀਤਾ ਗਿਆ ਹੈ। ਕੰਵਰ ਸੰਧੂ ਨੇ ਕਿਹਾ ਕਿ ਕਿਸਾਨ ਮੇਨਿਫੈਸਟੋ ਵਿੱਚ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਸਾਰੇ ਛੋਟੇ ਅਤੇ ਗਰੀਬ ਕਿਸਾਨਾਂ ਅਤੇ ਖੇਤ ਮਜਦੂਰਾਂ ਦੇ ਬੈਂਕ ਕਰਜੇ ਮੁਆਫ ਕਰਨ ਦਾ ਇਕਰਾਰ ਕੀਤਾ ਹੈ। ਇਸ ਤੋਂ ਇਲਾਵਾ ਹਰ ਕਿਸਾਨ ਦੇ ਕਰਜ਼ ਉੱਤੇ ਵਿਆਜ ਮੁਆਫ ਕੀਤਾ ਜਾਵੇਗਾ। ਸੰਧੂ ਨੇ ਇਹ ਵੀ ਗੱਲ ਜੋਰ ਦੇ ਕੇ ਕਹਿ ਕਿ ਦਸੰਬਰ 2018 ਤੱਕ ਪੰਜਾਬ ਦੇ ਹਰ ਕਿਸਾਨ ਨੂੰ ਕਰਜ਼ ਤੋਂ ਮੁਕੱਤ ਕਰ ਦਿੱਤਾ ਜਾਵੇਗਾ ਅਤੇ ਤੱਦ ਤੱਕ ਕਿਸੇ ਵੀ ਕਿਸਾਨ ਤੋਂ ਜਬਰਨ ਕਰਜ਼ਾ ਵਸੂਲੀ ਜਾਂ ਜਮੀਨ-ਜਾਇਦਾਦ ਦੀ ਕੂਰਕੀ ਨਹੀਂ ਹੋਣ ਦਿੱਤੀ ਜਾਵੇਗੀ ।

