ਪੰਜਾਬਪਟਿਆਲਾ

ਸ਼੍ਰੋਮਣੀ ਅਕਾਲੀ ਦਲ ਦੀ ਤੀਜੀ ਵਾਰ ਸਰਕਾਰ ਬÎਣਾਉਣ ਲਈ ਯੂਥ ਅਕਾਲੀ ਦਲ ਮੋਹਰੀ ਭੂਮਿਕਾ ਨਿਭਾਏਗਾ : ਪਰਮਿੰਦਰ ਬਰਾੜ

ਮਜੀਠੀਆ ਦੀ ਅਗਵਾਈ ਹੇਠ ਰੋਡ ਸ਼ੋਅ ਤੇ ਕੀਤੀਆਂ ਜਾਣਗੀਆਂ ਰੈਲੀਆਂ
ਚੰਡੀਗੜ੍ਹ, 24 ਸਤੰਬਰ (ਸਰਬਜੀਤ ਸਾਗਰ)
ਯੂਥ ਅਕਾਲੀ ਦਲ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਤੀਸਰੀ ਵਾਰ ਜਿੱਤ ਦਿਵਾਉਣ ਲਈ ਮੋਹਰੀ ਭੂਮਿਕਾ ਨਿਭਾਈ ਜਾਵੇਗੀ।

ਮਾਲਵਾ ਜ਼ੋਨ-2 ਦੇ ਯੂਥ ਵਰਕਰਾਂ ਦੀ ਪਾਰਟੀ ਦੇ ਮੁੱਖ ਦਫਤਰ ਵਿਚ ਕੀਤੀ ਗਈ ਮੀਟਿੰਗ ਵਿਚ ਐਲਾਨ ਕਰਦਿਆਂ ਯੂਥ ਅਕਾਲੀ ਦਲ ਦੇ ਸਕੱਤਰ ਜਨਰਲ, ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਓਐਸਡੀ ਅਤੇ ਆਈ.ਟੀ. ਵਿੰਗ ਦੇ ਇੰਚਾਰਜ ਪਰਮਿੰਦਰ ਸਿੰਘ ਬਰਾੜ ਨੇ ਕਿਹਾ ਹੈ ਕਿ ਯੂਥ ਅਕਾਲੀ ਦਲ ਵੱਲੋਂ ਕੈਬਨਿਟ ਮੰਤਰੀ ਸ. ਬਿਕਰਮਜੀਤ ਸਿੰਘ ਮਜੀਠੀਆ ਦੀ ਅਗਵਾਈ ਹੇਠ ਪੰਜਾਬ ਦੇ ਸਾਰੇ ਜ਼ੋਨਾਂ ਅੰਦਰ ਰੋਡ ਸ਼ੋਅ, ਗੱਡੀਆਂ ਯੂਥ ਰੈਲੀਆਂ, ਨੁੱਕੜ ਮੀਟਿੰਗਾਂ ਆਦਿ ਪ੍ਰੋਗਰਾਮ ਕੀਤੇ ਜਾਣਗੇ। ਇਨ੍ਹਾਂ ਪ੍ਰੋਗਰਾਮਾਂ ਅਧੀਨ 28 ਸਤੰਬਰ ਨੂੰ ਯੂਥ ਅਕਾਲੀ ਦਲ ਵੱਲਂ ਪਹਿਲੀ ਰੈਲੀ ਖੜਕੜ ਕਲਾਂ ਵਿਚ ਕੀਤੀ ਜਾਵੇਗੀ ਅਤੇ 5 ਅਕਤੂਬਰ ਨੂੰ ਮੋਹਾਲੀ ਤੋਂ ਪਟਿਆਲੇ ਤੱਕ ਰੋਡ ਸ਼ੋਅ ਕੀਤਾ ਜਾਵੇਗਾ।
ਇਸ ਰੋਡ ਸ਼ੋਅ ਦੀ ਅਗਾਵਈ ਸ. ਬਿਕਰਮਜੀਤ ਸਿੰਘ ਮਜੀਠੀਆ ਮੋਟਰ ਸਾਈਕਲ ‘ਤੇ ਸਵਾਰ ਹੋ ਕੇ ਖੁਦ ਕਰਨਗੇ। ਇਸ ਰੋਡ ਸ਼ੋਅ ਵਿੱਚ ਵਿਧਾਨ ਸਭਾ ਹਲਕਾ ਮੋਹਾਲੀ, ਡੇਰਾਬਸੀ, ਫਤਹਿਗੜ੍ਹ ਸਾਹਿਬ, ਖਰੜ, ਚਮਕੌਰ ਸਾਹਿਬ, ਪਟਿਆਲਾ ਦਿਹਾਤੀ, ਘਨੌਰ, ਸਨੌਰ ਆਦਿ ਹਲਕਿਆਂ ਦੇ ਯੂਥ ਵਿੰਗ ਦੇ ਆਗੂ ਅਤੇ ਵਰਕਰ ਸ਼ਮੂਲੀਅਤ ਕਰਨਗੇ। ਇਸ ਰੋਡ ਸ਼ੋਅ ਦੌਰਾਨ ਸ. ਮਜੀਠੀਆ ਯੂਥ ਅਕਾਲੀ ਦੇ ਵਰਕਰਾਂ ਅਤੇ ਆਮ ਲੋਕਾਂ ਨੂੰ ਮਿਲਣਗੇ। ਰੋਡ ਸ਼ੋਅ ਦੌਰਾਨ ਯੂਥ ਅਕਾਲੀ ਦਲ ਦੇ ਵਰਕਰ ਮੋਟਰ ਸਾਈਕਲਾਂ, ਕਾਰਾਂ, ਜੀਪਾਂ ਅਤੇ ਟਰੈਕਟਰਾਂ ਆਦਿ ‘ਤੇ ਸਵਾਰ ਹੋ ਕੇ ਸ਼ਾਮਲ ਹੋਣਗੇ।
ਮੀਟਿੰਗ ਨੂੰ ਪਾਰਟੀ ਦੇ ਦਫਤਰ ਸਕੱਤਰ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਓਐਸਡੀ ਸ. ਚਰਨਜੀਤ ਸਿੰਘ ਬਰਾੜ ਐਨਆਰਆਈ ਆਈਟੀ ਵਿੰਗ ਦੇ ਪ੍ਰਧਾਨ ਕਰਨਵੀਰ ਸਿੰਘ ਭੰਗੂ, ਹਰਪਾਲ ਜੁਨੇਜਾ, ਸਤਵੀਰ ਸਿਘ ਖੱਟੜਾ, ਗੁਰਵਿੰਦਰ ਸਿੰਘ ਭੱਟੀ ਅਤੇ ਸਿਮਰਨਜੀਤ ਸਿੰਘ ਚੰਦੂਮਾਜਰਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਰਬਜੀਤ ਸਿੰਘ ਝਿੰਜਰ, ਸ਼ਰਨਜੀਤ ਸਿੰਘ ਚਨਾਰਥਲ, ਕੁਲਵੰਤ ਸਿੰਘ ਤ੍ਰਿਪੜੀ, ਸਤਿੰਦਰ ਸਿੰਘ ਗਿੱਲ, ਹਰਮਨਪ੍ਰੀਤ ਪ੍ਰਿੰਸ, ਸਰਬਜੀਤ ਸਿੰਘ ਸਮਾਣਾ, ਸਾਹਿਬ ਸਿੰਘ ਬਡਾਲੀ, ਜਸਪਿੰਦਰ ਸਿੰਘ ਲਾਲੀ, ਜਗਦੀਸ਼ ਸਿੰਘ ਲਾਲਕਾ, ਹਰਿੰਦਰ ਸਿੰਘ ਭਾਗੋਵਾਲ, ਜਸਪ੍ਰੀਤ ਸਿੰਘ ਰੌਣੀ, ਫੁੱਲਬਾਗ ਸਿੰਘ ਸੋਢੀ, ਮਨਜੀਤ ਸਿੰਘ ਮਹਿਤੋ, ਸ. ਕਮਲਜੀਤ ਸਿੰਘ ਗਿੱਲ, ਜਗਜੀਤ ਸਿੰਘ ਗਿੱਲ ਅਤੇ ਸ. ਕੁਲਵਿੰਦਰ ਸਿੰਘ ਵਿੱਕੀ ਆਦਿ ਸੀਨੀਅਰ ਯੂਥ ਅਕਾਲੀ ਆਗੂ ਵੀ ਹਾਜ਼ਰ ਸਨ

Leave a Reply

Your email address will not be published. Required fields are marked *