ਪਟਿਆਲਾ

ਵੱਖ-ਵੱਖ ਕਲੱਬਾਂ ਵੱਲੋਂ ਸਮਾਜਿਕ ਕੁਰੀਤੀਆਂ ਵਿਰੁੱਧ ਸੈਮੀਨਾਰ ਦਾ ਆਯੋਜਨ

ਯੂਥ ਕਲੱਬਾਂ ਦਾ ਸਮਾਜ ਸੇਵੀ ਕਾਰਜਾਂ ਲਈ ਅੱਗੇ ਆਉਣਾ ਸ਼ਲਾਘਾਯੋਗ : ਪਰਮਿੰਦਰ ਭਲਵਾਨ
ਪਟਿਆਲਾ (ਮਧੂਸਾਰ ਬਿਊਰੋ) ਵੈਲਫੇਅਰ ਯੂਥ ਕਲੱਬ ਦੀਪ ਨਗਰ, ਸ਼ਹੀਦ-ਏ-ਆਜ਼ਮ ਵੈਲਫੇਅਰ ਕਲੱਬ ਚਲੈਲਾ, ਯੂਥ ਪਾਵਰ ਵੈਲਫੇਅਰ ਕਲੱਬ ਹਰਦਾਸਪੁਰ, ਰਾਣੀ ਝਾਂਸੀ ਮਹਿਲਾ ਸ਼ਕਤੀ ਕਲੱਬ, ਯੂਥ ਕਲੱਬਜ਼ ਆਰਗੇਨਾਈਜੇਸ਼ਨ ਸਬੰਧਤ ਨਹਿਰੂ ਯੁਵਾ ਕੇਂਦਰ ਵੱਲੋਂ ਯੂਥ ਫੈਡਰੇਸ਼ਨ ਆਫ ਇੰਡੀਆ ਦੇ ਸਹਿਯੋਗ ਨਾਲ ਭਾਦਸੋਂ ਰੋਡ ਵਿਖੇ ਸਮਾਜਿਕ ਕੁਰੀਤੀਆਂ ਵਿਰੁੱਧ ਸੈਮੀਨਾਰ ਦਾ ਆਯੋਜਨ ਕੀਤਾ ਗਿਆ

ਜਿਸ ਵਿਚ ਬਤੌਰ ਮੁੱਖ ਮਹਿਮਾਨ ਸ਼ਹੀਦ ਭਗਤ ਸਿੰਘ ਸਟੇਟ ਯੂਥ ਐਵਾਰਡੀ ਪਰਮਿੰਦਰ ਭਲਵਾਨ ਕੌਮੀ ਪ੍ਰਧਾਨ ਯੂਥ ਫੈਡਰੇਸ਼ਨ ਆਫ ਇੰਡੀਆ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਪ੍ਰਧਾਨਗੀ ਸਵਰਨ ਰੋੜਗੜ੍ਹ ਅਤੇ ਮੱਖਣ ਰੋਂਗਲਾ ਨੇ ਕੀਤੀ। ਇਸ ਮੌਕੇ ਨੌਜਵਾਨਾਂ ਨੂੰ ਪਰਮਿੰਦਰ ਭਲਵਾਨ ਨੇ ਸਮਾਜ ਵਿਚ ਫੈਲ ਰਹੀਆਂ ਸਮਾਜਿਕ ਕੁਰੀਤੀਆਂ ਵਿਰੁੱਧ ਜਾਗਰੂਕ ਕਰਦਿਆਂ ਕਿਹਾ ਕਿ ਇਹ ਕੁਰੀਤੀਆਂ ਸਾਡੇ ਸਮਾਜ ਦੇ ਮੱਥੇ ਕਲੰਕ ਹਨ। ਪੰਜਾਬ
ਪੀਰਾਂ, ਪੈਗੰਬਰਾਂ, ਸੂਰਮਿਆਂ, ਦੇਸ਼ ਭਗਤਾਂ ਦੀ ਧਰਤੀ ਹੈ, ਪ੍ਰੰਤੂ ਨੌਜਵਾਨ ਪੀੜੀ ਉਨ੍ਹਾਂ ਵੱਲੋਂ ਦਰਸਾਏ ਮਾਰਗ ਤੋਂ ਭਟਕ ਕੇ ਨਸ਼ਿਆਂ ਵਰਗੀਆਂ ਅਲਾਮਤਾਂ ਵਿਚ ਡੁਬਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਆਪਣੇ ਦਿਲਾਂ ਵਿਚ ਦੇਸ਼ ਦੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਮਿਸਾਲ ਦੀ ਤਰ੍ਹਾਂ ਜਗਾ ਕੇ ਰੱਖਣਾ ਚਾਹੀਦਾ ਹੈ। ਉਨ੍ਹਾਂ ਯੂਥ ਕਲੱਬ ਪ੍ਰਧਾਨਾਂ ਨੂੰ ਅਪੀਲ ਕੀਤੀ ਕਿ ਉਹ ਪਿੰਡ-ਪਿੰਡ ਉਪਰ ਸਮਾਜਿਕ ਕੁਰੀਤੀਆਂ ਵਿਰੁੱਧ ਲੋਕਾ ਨੂੰ ਜਾਗਰੂਕ ਕਰਨ। ਯੂਥ ਕਲੱਬਾਂ ਦਾ ਸਮਾਜ ਸੇਵੀ ਕਾਰਜਾਂ ਲਈ ਅੱਗੇ ਆਉਣਾ ਸ਼ਲਾਘਾਯੋਗ ਹੈ। ਇਸ ਮੌਕੇ
ਹਰਵਿੰਦਰ ਚਲੈਲਾ, ਸਤਗੁਰੂ ਸ਼ੇਰਗਿਲ ਜ਼ਿਲ੍ਹਾ ਪ੍ਰਧਾਨ ਯੂਥ ਫੈਡਰੇਸ਼ਨ ਆਫ ਇੰਡੀਆ, ਲੱਕੀ ਹਰਦਾਸਪੁਰ, ਬੂਟਾ ਖਲੀਫੇਵਾਲਾ, ਰਾਜੂ ਨਲੀਨਾ, ਸ਼ਰਨਵੀਰ ਰੀਠਖੇੜੀ, ਅਮਰੀਕ ਕਸਿਆਣਾ, ਬਲਕਾਰ ਕਰਮਗੜ੍ਹ, ਤੇਜਿੰਦਰ ਭਾਦਸੋਂ, ਗੁਰਭੇਜ ਨਾਭਾ, ਰਾਜ ਕੁਮਾਰ ਰਣਜੀਤ ਨਗਰ, ਗੁਰਧਿਆਨ ਬਖਸ਼ੀਵਾਲਾ, ਸਰਬਜੀਤ ਸੰਗਰੂਰ, ਜਗਸੀਰ ਬਰਨਾਲਾ, ਸਮੀਰ ਫਤਿਹਗੜ੍ਹ ਆਦਿ ਨੇ ਭਰਪੂਰ ਸਹਿਯੋਗ ਦਿੱਤਾ।

Leave a Reply

Your email address will not be published. Required fields are marked *