ਪਟਿਆਲਾ

ਸੱਤ ਕਿਸਾਨ ਜਥੇਬੰਦੀਆਂ ਵਲੋਂ ਕਰਜ਼ਾ ਮੁਕਤੀ ਮੋਰਚੇ ਲਈ 5 ਅਕਤੂਬਰ ਨੂੰ ਮੋਗਾ ‘ਚ ਰੈਲੀ

ਪਟਿਆਲਾ (ਮਧੂਸਾਰ ਬਿਊਰੋ)ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਵਿਸ਼ੇਸ਼ ਮੀਟਿੰਗ ਡਾ. ਦਰਸ਼ਨ ਪਾਲ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਦੁਖ: ਨਿਵਾਰਨ ਸਾਹਿਬ ਵਿਖੇ ਹੋਈ ਜਿਸ ਵਿੱਚ ਪਿਛਲੇ ਸਮੇਂ ਤੋਂ ਸੱਤ ਕਿਸਾਨ ਜਥੇਬੰਦੀਆਂ ਵਲੋਂ ਸ਼ੁਰੂ ਕੀਤੇ ਕਰਜਾ ਮੁਕਤੀ ਮੋਰਚੇ ਦੇ ਅਗਲੇ ਪੜਾਅ ਜਿਸ ਵਿੱਚ 5 ਅਕਤੂਬਰ ਨੂੰ ਮੋਗਾ ਵਿਖੇ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ।

ਡਾ. ਦਰਸ਼ਨ ਪਾਲ ਨੇ ਕਿਹਾ ਕਿ ਸੱਤ ਕਿਸਾਨ ਜਥੇਬੰਦੀਆਂ ਵਲੋਂ ਵਿਸ਼ਾਲ ਰੈਲੀ ਦੌਰਾਨ ਹਜਾਰਾਂ ਦੀ ਗਿਣਤੀ ਵਿੱਚ ਕਿਸਾਨ ਮੋਗੇ ਵਿਖੇ ਪਹੁੰਚਣਗੇ ਅਤੇ ਸਰਕਾਰ ਤੋਂ ਗਰੀਬ ਕਿਸਾਨੀ ਜੋ ਕਿ ਕਰਜਾ ਮੋੜਨ ਤੋਂ ਬਿਲਕੁਲ ਹੀ ਅਸਮਰੱਥ ਹੈ ਜਿਸ ਕਾਰਨ ਹਰ ਰੋਜ 2 ਜਾਂ 3 ਕਿਸਾਨ ਸਲਫਾਸ ਖਾ ਕੇ ਜਾਂ ਗਲ ਫਰਾਹਾ ਲੈ ਕੇ ਆਤਮ ਹੱਤਿਆ ਕਰ ਰਹੇ ਹਨ ਨੂੰ ਬਚਾਉਣ ਲਈ ਜੇਕਰ ਸਰਕਾਰ ਨੇ ਕੋਈ ਫੌਰੀ ਵਿਸ਼ੇਸ਼ ਐਲਾਨ ਨਾ ਕੀਤਾ ਤਾਂ ਆਉਂਦੀ 5 ਅਕਤੂਬਰ ਦੀ ਵਿਸ਼ਾਲ ਰੈਲੀ ਦੌਰਾਨ ਕਿਸੇ ਵੱਡੇ ਸੰਘਰਸ਼ ਦਾ ਐਲਾਨ ਵੀ ਕੀਤਾ ਜਾਵੇਗਾ। ਅੱਜ ਦੀ ਮੀਟਿੰਗ ਵਿੱਚ ਚਰਨਾਥਲ ਖੁਰਦ ਦੇ ਕਿਸਾਨਾਂ ਜਿਨ੍ਹਾਂ ਨਾਲ ਆੜ੍ਹਤੀਆਂ ਵਲੋਂ ਠੱਗੀ ਗਈ ਰਕਮ ਵਾਪਸ ਕਰਵਾਉਣ ਲਈ ਜੋ ਆੜ੍ਹਤੀਆਂ ਵਲੋਂ ਕਿਸਾਨਾਂ ਦੀ ਸਾਰੀ ਜ਼ਮੀਨ ਧੋਖੇ ਨਾਲ ਬਿਕਵਾ ਕੇ ਸਾਰੇ ਪੈਸੇ ਆਪਣੇ ਕੋਲ ਹੀ ਰੱਖ ਹੋਏ ਹਨ ਅਤੇ ਉਨ੍ਹਾਂ ਨੂੰ ਅੱਜ ਤੱਕ ਕੋਈ ਪੈਸਾ ਵਾਪਿਸ ਨਹੀਂ ਕੀਤਾ। ਅਵਤਾਰ ਸਿੰਘ ਕੌਰਜੀਵਾਲਾ ਵਲੋਂ ਮੀਟਿੰਗ ਦੇ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ 6 ਤਾਰੀਕ ਤੋਂ ਅਮਨ ਵਿਹਾਰ ਆੜ੍ਹਤੀਆਂ ਦੀ ਕੋਠੀ ਦੇ ਅੱਗੇ ਦਿਨ ਰਾਤ ਦਾ ਧਰਨਾ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵਲੋਂ ਕਈ ਵਾਰੀ ਭਰੋਸਾ ਦੇਣ ਤੋਂ ਬਿਨਾ ਅੱਜ ਤੱਕ ਆੜ੍ਹਤੀਆਂ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ। ਅੰਤ ਨੂੰ ਹਾਰ ਕੇ ਹੁਣ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਆੜ੍ਹਤੀਆਂ ਦੀ ਚਰਨਾਥਲ ਖੁਰਦ ਵਿੱਚ ਪਈ ਜਮੀਨ ਉੱਤੇ ਕਬਜਾ ਕਰਨ ਦਾ ਐਲਾਨ ਕੀਤਾ ਗਿਆ। ਜੇਕਰ ਇਸ ਦੌਰਾਨ ਜੇਕਰ ਕੋਈ ਟਕਰਾਅ ਹੁੰਦਾ ਹੈ ਤਾਂ ਉਸਦੀ ਸਾਰੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਅੱਜ ਦੀ ਮੀਟਿੰਗ ਵਿੱਚ ਜ਼ਿਲ੍ਹਾ ਮੀਤ ਪ੍ਰਧਾਨ ਹਰਭਜਨ ਸਿੰਘ ਬੁਟਰ, ਜਗਮੋਹਨ ਸਿੰਘ ਸੂਬਾ ਜਨਰਲ ਸਕੱਤਰ, ਕਰਨੈਲ ਸਿੰਘ ਲੰਗ, ਭਾਦਸੋਂ ਬਲਾਕ ਦੇ ਪ੍ਰਧਾਨ ਗੁਰਬਚਨ ਸਿੰਘ ਕਨਸੂਹਾ, ਸਨੌਰ, ਪਟਿਆਲਾ ਬਲਾਕ ਦੇ ਪ੍ਰਧਾਨ ਸੁਖਵਿੰਦਰ ਸਿੰਘ ਤੁਲੇਵਾਲ, ਦੀਦਾਰ ਸਿੰਘ ਪਹਾੜਪੁਰ, ਪਟਿਆਲਾ-2 ਦੇ ਪ੍ਰਧਾਨ ਜੰਗ ਸਿੰਘ ਭਟੇੜੀ, ਨਿਰਮਲ ਸਿੰਘ ਲਚਕਾਣੀ, ਨਿਸ਼ਾਨ ਸਿੰਘ ਧਰਮਹੇੜੀ (ਜ਼ਿਲ੍ਹਾ ਕਮੇਟੀ ਮੈਂਬਰ), ਬਲਦੇਵ ਸਿੰਘ ਬਠੋਈ ਅਤੇ ਸਮਾਣਾ ਪਾਤੜਾਂ ਬਲਾਕ ਤੋਂ ਵਜੀਰ ਸਿੰਘ ਕਲਾਰਾਂ, ਸੀਤਾ ਸਿੰਘ ਹਰਿਆਉ, ਹਰਭਜਨ ਸਿੰਘ ਧੂੜ ਆਦਿ ਸ਼ਾਮਲ ਹੋਏ।

Leave a Reply

Your email address will not be published. Required fields are marked *