ਪਟਿਆਲਾ

ਬਿਜਲੀ ਮੁਲਾਜਮਾਂ ਵਲੋਂ ਮੈਨੇਜਮੈਂਟ ਦੀਆਂ ਮਨਮਾਨੀਆਂ ਵਿਰੁੱਧ ਭਾਰੀ ਰੋਸ ਪ੍ਰਦਰਸ਼ਨ

ਪਟਿਆਲਾ,29 ਸਤੰਬਰ (ਮਧੂਸਾਰ ਬਿਊਰ
ਪਾਵਰ ਕਾਰਪੋਰੇਸ਼ਨ ਮੈਨੇਜਮੈਂਟ ਵੱਲੋਂ ਬਿਜਲੀ ਕਾਮਿਆਂ ਦੀਆਂ ਹੱਕੀ ਤੇ ਜਾਇਜ ਮੰਗਾਂ ਦੀ ਲਗਾਤਾਰ ਕੀਤੀ ਜਾ ਰਹੀ ਅਣਦੇਖੀ ਦੇ ਵਿਰੋਧ ਵਿੱਚ ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਵੱਲੋਂ ਮੈਨੇਜਮੈਂਟ ਵਿਰੁੱਧ ਉਲੀਕੇ ਸੰਘਰਸ਼ ਪ੍ਰੋਗਰਾਮ ਦੇ ਤਹਿਤ ਸਾਥੀ ਰਣਜੀਤ ਸਿੰਘ ਬਿੰਜੋਕੀ ਕਨਵੀਨਰ ਦੱਖਣ ਜੋਨ ਦੀ ਪ੍ਰਧਾਨਗੀ ਹੇਠ ਚੀਫ ਇੰਜੀਨੀਅਰ ਦੱਖਣ ਜੋਨ ਪਟਿਆਲਾ ਦੇ ਦਫਤਰ ਅੱਗੇ ਵਿਸ਼ਾਲ ਰੋਸ ਧਰਨਾ ਮਾਰਿਆਂ ਗਿਆ।

ਧਰਨੇ ਦੀ ਕਾਰਵਾਈ ਨੂੰ ਪ੍ਰੈਸ ਦੇ ਨਾਮ ਜਾਰੀ ਕਰਦਿਆਂ ਸਾਥੀ ਸੁਰਿੰਦਰ ਪਾਲ ਲਾਹੋਰੀਆ ਨੇ ਦੱਸਿਆ ਕਿ ਅੱਜ ਦੇ ਵਿਸ਼ਾਲ ਇਕੱਠ ਨੂੰ ਸੁਬਾਈ ਆਗੂਆਂ ਸਰਵ ਸਾਥੀ ਸਤਨਾਮ ਸਿੰਘ ਛਲੇੜੀ, ਜਗਦੀਸ਼ ਸ਼ਰਮਾ, ਨਰਿੰਦਰ ਸੈਣੀ, ਜਗਦੇਵ ਬਾਹੀਆ, ਹਰਭਜਨ ਸਿੰਘ ਅਤੇ ਐਫੀ ਦੇ ਡਿਪਟੀ ਜਰਨਲ ਸਕੱਤਰ ਸਾਥੀ ਸੁਖਦੇਵ ਸ਼ਰਮਾ ਨੇ ਸੰਬੋਧਨ ਕੀਤਾ ਅਤੇ ਆਪਣੇ ਸੰਬੋਧਨ ਵਿੱਚ ਪਾਵਰ ਕਾਰਪੋਰੇਸ਼ਨ ਮੈਨੇਜਮੈਂਟ ਵਲੋਂ ਬਿਜਲੀ ਕਾਮਿਆਂ ਤੇ ਕੀਤੇ ਜਾ ਰਹੇ ਅੱਤਿਆਚਾਰ ਦਾ ਜਿਕਰ ਕਰਦਿਆ ਕਿਹਾ ਕਿ ਮਹਿਕਮੇ ਅੰਦਰ ਮੁਲਾਜਮਾਂ ਦੀ ਗਿਣਤੀ ਲਗਾਤਾਰ ਘੱਟ ਕੇ ਹੁਣ ਤੀਜਾ ਹਿੱਸਾ ਰਹਿ ਗਈ ਹੈ ਅਤੇ ਕੰਮ ਭਾਰ ਲਗਾਤਾਰ ਵੱਧਦਾ ਜਾ ਰਿਹਾ ਹੈ। ਮੁਲਾਜਮਾਂ ਦੀ ਨਵੀਂ ਰੈਗੂਲਰ ਭਰਤੀ ਕਰਨ ਦੀ ਥਾਂ ਮੌਜੂਦਾ ਮੁਲਾਜਮਾਂ ਪਾਸੋ ਦਿਨ ਰਾਤ 14 ਤੋਂ 16 ਘੰਟੇ ਬੰਧੂਆਂ ਮਜਦੂਰਾਂ ਦੀ ਤਰ੍ਹਾਂ ਡਰਾ ਧਮਕਾ ਕੇ ਕੰਮ ਲਿਆ ਜਾ ਰਿਹਾ ਹੈ। ਵੱਧੇ ਕੰਮ ਭਾਰ ਅਨੁਸਾਰ ਨਵੀਆਂ ਪੋਸਟਾਂ ਦੀ ਰਚਨਾ ਕਰਨ ਦੀ ਬਿਜਾਏ ਖਾਲੀ ਹੋਈਆਂ ਮਨਜੂਰਸ਼ੁਦਾ ਹਜਾਰਾ ਪੋਸਟਾਂ ਖਤਮ ਕੀਤੀਆਂ ਜਾ ਰਹੀਆਂ ਹਨ। ਉਸਾਰੀ ਦੇ ਸਾਰੇ ਨਵੇਂ ਕੰਮ ਆਊਟ ਸੋਰਸਿੰਗ ਰਾਹੀਂ ਸਰਕਾਰ ਪੱਖੀ ਸਰਮਾਏਦਾਰਾਂ ਨੂੰ ਵੱਡੇ ਮੁਨਾਫਿਆ ਦੇ ਠੇਕੇ ਦੇ ਕੇ ਕਰਵਾਏ ਜਾ ਰਹੇ ਹਨ। ਜਿਸ ਨਾਲ ਮਹਿਕਮੇ ਦੇ ਸਰਮਾਏ ਦੀ ਭਾਰੀ ਲੁੱਟ ਕਰਵਾਈ ਜਾ ਰਹੀ ਹੈ। ਇਸ ਦੇ ਨਾਲ ਹੀ ਪੜੇ ਲਿਖੇ ਨੌਜਵਾਨਾਂ ਨੂੰ ਠੇਕੇਦਾਰਾਂ ਵਲੋਂ ਘੱਟ ਉਜਰਤਾਂ ਦੇ ਕੇ ਉਨ੍ਹਾਂ ਦਾ ਵਿੱਤੀ ਸ਼ੋਸ਼ਣ ਕੀਤਾ ਜਾ ਰਿਹਾ ਹੈ। ਵਰਕਚਾਰ ਕਾਮੇ ਜੋ ਪਿਛਲੇ 12-13 ਸਾਲਾਂ ਤੋਂ ਲਗਾਤਾਰ ਕੰਮ ਕਰਦੇ ਆ ਰਹੇ ਹਨ ਉਨ੍ਹਾਂ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ ਅਤੇ ਨਾ ਹੀ ਉਨ੍ਹਾਂ ਨੂੰ ਰੈਗੂਲਰ ਮੁਲਾਜਮਾਂ ਦੀ ਤਰ੍ਹਾਂ ਪਹਿਲਾਂ ਮਿਲਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਕੰਟਰੈਕਟ ਤੇ ਕੰਮ ਕਰਦੇ ਕੈਸ਼ੀਅਰਾਂ, ਮੀਟਰ ਰੀਡਰਾਂ, ਬਿੱਲ ਵੰਡਕ, ਡਾਕ ਰੰਨਰਾਂ ਅਤੇ ਪਾਰਟ ਟਾਇਮ ਸਵਿਪਰਾਂ ਨੂੰ ਵੀ ਪੱਕਾ ਨਹੀਂ ਕੀਤਾ ਜਾ ਰਿਹਾ। ਗਜਟੀ ਅਤੇ ਅਗਜਟੀ ਕੇਡਰਾਂ ਦੀ ਪ੍ਰਮੋਸ਼ਨ ਪਾਲਸੀ ਇੱਕ ਨਹੀਂ ਕੀਤੀ ਜਾ ਰਹੀ। ਅਗਜਟੀ ਕੇਡਰਾਂ ਦੇ ਟੈਕਨੀਕਲ ਅਤੇ ਕਲੈਰੀਕਲ ਬਹੁਤ ਸਾਰੇ ਕਾਮੇ ਇੱਕੋ ਹੀ ਪੋਸਟ ਤੇ ਭਰਤੀ ਹੋ ਕੇ ਉਸੇ ਪੋਸਟ ਤੇ ਰਿਟਾਇਰ ਹੋ ਰਹੇ ਹਨ। ਪੰਜਾਬ ਸਰਕਾਰ ਵਲੋਂ ਆਪਣੇ ਮੁਲਾਜਮਾਂ ਨੂੰ 12-2011 ਤੋਂ ਪੇ ਬੈਂਡ ਵਿੱਚ ਦਿੱਤਾ ਵਾਧਾ ਅਜੇ ਤੱਕ ਬਿਜਲੀ ਕਾਮਿਆਂ ਨੂੰ ਨਹੀਂ ਦਿੱਤਾ ਜਾ ਰਿਹਾ। ਮ੍ਰਿਤਕ ਕਰਮਚਾਰੀਆਂ ਦੇ ਆਸ਼ਰਿਤਾਂ ਨੂੰ ਨੌਕਰੀਆਂ ਦੇਣ ਦੇ ਮਾਮਲੇ ਵਿੱਚ ਜਾਣ ਬੁੱਝ ਕੇ ਢਿੱਲ ਵਿਖਾਈ ਜਾ ਰਹੀ ਹੈ। ਆਸ਼ਰਿਤਾਂ ਦੇ ਸੈਂਕੜੇ ਕੇਸ ਪੈਂਡਿੰਗ ਪਏ ਹਨ। ਨਵੇਂ ਭਰਤੀ ਕੀਤੇ ਜਾ ਰਹੇ ਮੁਲਾਜਮਾਂ ਨੂੰ ਬਹੁਤ ਹੀ ਨਿਗੁਣੀਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਨੂੰ ਪੁਰਾਣੇ ਮੁਲਾਜਮਾਂ ਦੀ ਤਰ੍ਹਾਂ ਬਿਜਲੀ ਦੀ ਰਿਆਇਤ ਵੀ ਨਹੀਂ ਦਿੱਤੀ ਜਾ ਰਹੀ। ਕੈਸ਼ ਲੈਸ ਮੈਡੀਕਲ ਸਕੀਮ ਦੀਆਂ ਖਾਮੀਆਂ ਨੂੰ ਦੂਰ ਕਰਨ ਦੀ ਬਿਜਾਏ ਇਸ ਸਕੀਮ ਨੂੰ ਬੰਦ ਕਰਕੇ ਮੈਨੇਜਮੈਂਟ ਵੱਲੋਂ ਜਿੱਥੇ ਪੰਜਾਬ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ ਇਸ ਦੇ ਨਾਲ ਹੀ ਮੁਲਾਜਮਾਂ ਅਤੇ ਪੈਨਸ਼ਨਰਾਂ ਨਾਲ ਕੋਝਾ ਮਜਾਕ ਕੀਤਾ ਜਾ ਰਿਹਾ ਹੈ। ਪੈਨਸ਼ਨਰਾਂ ਨੂੰ ਬਿਜਲੀ ਦੀ ਰਿਆਇਤ ਵੀ ਨਹੀਂ ਦਿੱਤੀ ਜਾ ਰਹੀ। ਆਗੂਆਂ ਨੇ ਸੀ.ਐਮ.ਡੀ. ਕੇ.ਡੀ. ਚੋਧਰੀ ਵਲੋਂ ਲਏ ਜਾ ਰਹੇ ਮੁਲਾਜਮ ਵਿਰੋਧੀ ਫੈਸਲਿਆਂ ਦੀ ਅਲੋਚਨਾ ਕਰਦਿਆਂ ਕਿਹਾ ਕਿ ਉਹ ਸਰਮਾਏਦਾਰਾਂ ਨਾਲ ਗੱਠਜੋੜ ਕਰਕੇ ਬਿਜਲੀ ਜਿਹੇ ਮਹੱਤਵਪੂਰਨ ਪਬਲਿਕ ਸੈਕਟਰ ਅਦਾਰੇ ਨੂੰ ਖਤਮ ਕਰਨ ਦੀਆਂ ਵਿਉਂਤਾਂ ਗੁੰਦ ਰਹੇ ਹਨ। ਸੀ.ਐਮ.ਡੀ. ਵਲੋਂ ਕੀਤੀਆਂ ਜਾ ਰਹੀਆਂ ਮਨਮਾਨੀਆਂ ਦਾ ਜ਼ਿਕਰ ਕਰਦਿਆਂ ਸਰਵ ਸਾਥੀ ਰਾਜ ਕੁਮਾਰ ਤਿਵਾੜੀ, ਰਣਜੀਤ ਸਿੰਘ ਨੀਲੋਂ ਨੇ ਕਿਹਾ ਕਿ ਪਿਛਲੇ ਕਈ ਦਹਾਕਿਆ ਤੋਂ ਪੰਜਾਬ ਅੰਦਰ ਬਿਜਲੀ ਦੀ ਖਪਤ ਨੂੰ ਪੂਰਾ ਕਰਨ ਵਾਲੇ ਸਰਕਾਰੀ ਰੋਪੜ ਥਰਮਲ ਪਲਾਂਟ, ਬਠਿੰਡਾ ਥਰਮਲ ਪਲਾਂਟ, ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਸਾਰੇ ਦੇ ਸਾਰੇ 14 ਨੰਬਰ ਯੂਨਿਟਾਂ ਤੋਂ ਬਿਜਲੀ ਦਾ ਉਤਪਾਦਨ ਬੰਦ ਕਰਕੇ ਪ੍ਰਾਈਵੇਟ ਥਰਮਲ ਪਲਾਂਟਾਂ ਤੋਂ ਮਹਿੰਗੀ ਬਿਜਲੀ ਖਰੀਦ ਕੇ ਸ਼ਰੇਆਮ ਪਬਲਿਕ ਤੇ ਭਾਰ ਪਾਇਆ ਜਾ ਰਿਹਾ ਹੈ। ਸਰਕਲਾਂ ਦੇ ਆਗੂਆਂ ਸਰਵ ਸਾਥੀ ਬ੍ਰਿਜ ਮੋਹਨ ਸ਼ਰਮਾ, ਪ੍ਰਮੋਦ ਰਾਣਾ, ਗੁਰਵਿੰਦਰ ਸਿੰਘ, ਪਰਮਜੀਤ ਸਿੰਘ, ਬਲਜੀਤ ਕੁਮਾਰ, ਜੋਰਾਵਰ ਸਿੰਘ, ਅਜੀਤ ਸਿੰਘ, ਜੀਵਨ ਸਿੰਘ, ਸਾਧੂ ਸਿੰਘ ਆਦਿ ਨੇਤਾਵਾਂ ਨੇ ਕਿਹਾ ਕਿ ਮੈਨੇਜਮੈਂਟ ਵੱਲੋਂ ਜੋ ਕੁੱਝ ਸਰਕਲਾਂ ਦੇ ਗਰਿਡ ਸਬ ਸਟੇਸ਼ਨਾਂ ਦਾ ਰੱਖ ਰਖਾਵ ਆਊਟ ਸੋਰਸਿੰਗ ਰਾਹੀਂ ਕਰਵਾਉਣ ਦਾ ਫੈਸਲਾ ਲਿਆ ਹੈ ਉਹ ਨਿੰਦਣ ਯੋਗ ਹੈ। ਸਮੁੱਚੀ ਲੀਡਰਸ਼ਿਪ ਨੇ ਪਾਵਰਕਾਮ ਦੇ ਸੀ.ਐਮ.ਡੀ. ਨੂੰ ਚੇਤਵਾਨੀ ਦਿੰਦਿਆ ਕਿਹਾ ਕਿ ਉਹ ਮਹਿਕਮੇ ਅੰਦਰ ਕੀਤੀ ਜਾ ਰਹੀ ਆਊਟ ਸੋਰਸਿੰਗ ਨੂੰ ਬੰਦ ਕਰਕੇ ਸਾਰੇ ਕੰਮ ਮਹਿਕਮਾਨਾ ਤੌਰ ਤੇ ਮੁਲਾਜਮਾਂ ਪਾਸੋ ਕਰਵਾਏ ਜਾਣ ਅਤੇ ਜੱਥੇਬੰਦੀ ਨਾਲ ਗੱਲਬਾਤ ਕਰਕੇ ਮੁਲਾਜਮ ਮਸਲੇ ਹੱਲ ਕੀਤੇ ਜਾਣ। ਨਹੀਂ ਤਾਂ ਜੱਥੇਬੰਦੀ ਹੁਣ ਜੋਨਲ ਧਰਨਿਆਂ ਤੋਂ ਬਾਅਦ ਹੈਡ ਆਫਿਸ ਪਟਿਆਲਾ ਵਿਖੇ ਮਿਤੀ 27-10-2016 ਨੂੰ ਪੰਜਾਬ ਪੱਧਰ ਦਾ ਰੋਸ ਮੁਜਾਹਰਾ ਕਰੇਗੀ। ਅਤੇ ਅਗਲੇ ਤਿੱਖੇ ਸੰਘਰਸ਼ਾਂ ਵੱਲ ਵੱਧੇਗੀ।

Leave a Reply

Your email address will not be published. Required fields are marked *