ਅੰਗਹੀਣ ਵਰਕ ਦੇ ਸੰਵਿਧਾਨਿਕ ਅਤੇ ਕਾਨੂੰਨੀ ਹੱਕਾਂ ਨੂੰ ਲੈ ਕੇ ਧਰਨਾ
ਪਟਿਆਲਾ,29 ਸਤੰਬਰ (ਮਧੂਸਾਰ ਬਿਊਰੋ)
ਅੰਗਹੀਣ ਵਰਕ ਦੇ ਸੰਵਿਧਾਨਿਕ ਅਤੇ ਕਾਨੂੰਨੀ ਹੱਕਾਂ ਨੂੰ ਲੈ ਕੇ ਸੂਬੇ ਦੀ ਅਕਾਲੀ ਭਾਜਵਾ ਗੱਠਜੋੜ ਸਰਕਾਰ ਵੱਲੋਂ ਅਪਣਾਈ ਜਾ ਰਹੀ ਬੇਰੁੱਖੀ ਵਿਰਰੁੱਧ ਫਿਜੀਕਲੀ ਹੈਂਡੀਕੈਪਟ ਐਸੋਸੀਏਸ਼ਨ ਦੀ ਜਿਲ੍ਹਾ ਇਕਾਈ ਦੇ ਪ੍ਰਧਾਨ ਤਰਸੇਮ ਸਿੰਘ ਅਤੇ ਸਕੱਤਰ ਇੰਦਰਜੀਤ ਸਿੰਘ ਦੀ ਅਗਵਾਈ ਅਧੀਨ ਡਿਪਟੀ ਕਮਿਸ਼ਨਰ ਪਟਿਆਲਾ ਦੇ ਦਫਤਰ ਮਿੰਨੀ ਸਕੱਤਰੇਤ ਰੋਡ ਰੋਸ ਭਰਪੂਰ ਧਰਨਾ ਦਿੱਤਾ ਗਿਆ।
ਇਸ ਤੋਂ ਪਹਿਲਾਂ ਨਾਭਾ ਰੋਡ ਤੇ ਸਥਿਤ ਪੱਤਰ ਪਾਰਕ ਵਿਖੇ ਜਿਲੇ ਦੇ ਵੱਖ ਵੱਖ ਪਿੰਡਾਂ ਤੋਂ ਅੰਗਹੀਣ, ਜਿਨ੍ਹਾਂ ਵਿੱਚ ਵੱਡੀ ਸਥਿਤੀ ਵਿਚ ਔਰਤਾਂ ਵੀ ਸਨ, ਇਕੱਠੇ ਹੋਏ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜੀ ਕਰਦਿਆਂ, ਡਿਪਟੀ ਕਮਿਸ਼ਨਰ ਦਫਤਰ ਤੱਕ ਰੋਸ ਮਾਰਚ ਕੀਤਾ। ਪ੍ਰਦਰਸ਼ਨਕਾਰੀ ਅੰਗਹੀਣ ਮੰਗ ਕਰ ਰਹੇ ਸਨ ਕਿ ਅੰਗਹੀਣ ਵਰਗੇ ਲੋਕਾਂ ਦੇ ਸਮਾਜਿਕ ਅਤੇ ਆਰਥਿਕ ਬਰਾਬਰ ਲਈ ਉਨ੍ਹਾਂ ਨੂੰ ਬਣਦੀਆਂ ਬੁਨਿਆਦੀ ਸਹੂਲਤਾਂ ਦੇਣ ਦਾ ਪ੍ਰਬੰਧ ਕਰੇ।
ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਬਲਵੰਤ ਸਿੰਘ ਦਰਦੀ, ਅਤੇ ਸੂਬਾ ਜੁਆਇੰਟ ਸਕੱਤਰ ਅਵਿਨਾਸ਼ ਸ਼ਰਮਾ ਨੇ ਦੋਸ਼ ਲਾਇਆ ਕਿ ਦੁਨਿਆ ਵਿੱਚ ਪਹਿਲਾਂ ਹੀ ਅਮੀਰ ਐਲਾਨੇ ਜਾ ਚੁੱਕੇ ਲੋਕਾਂ ਦੀ ਝੋਲੀ ਅੱਜ ਬਾਦਲ ਸਰਕਾਰ ਦੇ ਖਜਾਨੇ ਵਿਚ ਅੰਗਹੀਣਾਂ ਨੂੰ ਰੋਜਗਾਰ ਤੇ ਮਹਿੰਗਾਈ ਮੁਤਾਬਕ ਤਿੰਨ ਹਜਾਰ ਰੁਪਏ ਪੈਨਸ਼ਨ ਦੇਣ ਲਈ ਧੇਲਾ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਾਸੋਂ ਆਪਣੇ ਸੰਵਿਧਾਨਿਕ ਅਤੇ ਪ੍ਰਕਾਸ਼ ਸਿੰਘ ਬਾਦਲ ਅਤੇ ਉੱਚ ਅਧਿਕਾਰੀਆਂ ਨਾਲ ਪੈਨਲ ਮੀਟਿੰਗ ਹੋਈ ਸੀ। ਇਸ ਮੀਟਿੰਗ ਦੌਰਾਨ ਸਰਕਾਰ ਨੇ ਅੰਗਹੀਣ ਵਰਗਾਂ ਦੀਆਂ ਪੰਜ ਮੰਗਾ ਪ੍ਰਵਾਨ ਕੀਤੀਆਂ ਸਨ ਅਤੇ ਜਿਨ੍ਹਾਂ ਨੂੰ ਇਸ ਮਹੀਨੇ ਵਿੱਚ ਲਾਗੂ ਕਰਨ ਦਾ ਭਰੋਸਾ ਦਿੱਤਾ ਗਿਆ ਸੀ। ਪ੍ਰੰਤੂ ਲੰਬਾ ਸਮਾਂ ਬੀਤਣ ਮਗਰੋਂ ਵੀ ਅਕਾਲੀ ਭਾਜਪਾ ਸਰਕਾਰ ਨੇ ਮੰਗੀਆਂ ਹੋਈਆਂ ਮੰਗਾ ਲਾਗੂ ਕਰਨ ਪ੍ਰਤੀ ਲਾਰਾਲਾਓ ਨੀਤੀਆਂ ਅਪਣਾ ਰਹੇ ਹਨ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਗੂਆਂ ਨੂੰ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਜੇ ਪੰਜਾਬ ਸਰਕਾਰ ਨੇ ਮੰਨੀਆਂ ਪੰਜ ਮੰਗਾਂ ਸਮੇਤ ਪੈਨਸ਼ਨ ਤਿਨ ਹਜਾਰ ਰੁਪਏ ਅਤੇ ਸਾਰੀਆਂ ਨਿੱਜੀ ਅਤੇ ਸਰਕਾਰੀ ਬੱਸਾਂ ਵਿੱਚ ਮੁਫਤ ਸਫਰ ਸਹੂਲਤ ਦੇਣ ਸਬੰਧੀ ਚਲਾਈ ਹੋਇਆ ਨੋਟੀਫਿਕੇਸ਼ਨ ਜਾਰੀ ਨਾ ਕੀਤਾ ਤਾਂ ਅਗਾਮੀ ਚੌਣਾਂ ਵਿੰਚ ਅਕਾਲੀ ਭਾਜਪਾ ਗੱਠਜੋੜ ਨੂੰ ਅੰਗਹੀਣ ਦੇ ਰੋਹ ਦਾ ਸਾਹਮਣਾ ਕਰਨਾ ਪਵੇਗਾ। ਧਰਨੇ ਦੌਰਾਨ ਆਮ ਆਦਮੀ ਪ੍ਰਾਰਟੀ ਤੇ ਕਰਨਵੀਰ ਸਿੰਘ ਟਿਵਾਣਾ ਉਮੀਦਵਾਰ ਪਟਿਆਲਾ ਦਿਹਾਤੀ, ਕ੍ਰਿਪਾਲ ਸੈਣੀ, ਸੰਦੀਪ ਕੌਰ, ਅਮਰੀਕ ਸਿੰਘ, ਸਤਿੰਦਰ ਸਿੰਘ ਟਿਵਾਣਾ, ਇੰਦਰਜੀਤ ਸਿੰਘ ਸੰਧੂ, ਅੰਗਹੀਣ ਦੀਆਂ ਮੰਗਾਂ ਦੇ ਸਮਰਥਨ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਪ੍ਰਦਰਸ਼ਨ ਕਾਰੀ ਅੰਗਹੀਣਾ ਪਾਸੋਂ ਜਿਲ੍ਹਾ ਪ੍ਰਸ਼ਾਸਨ ਵਲੋਂ ਮੰਗ ਪੱਤਰ ਪ੍ਰਾਪਤ ਕਰਨ ਲਈ ਨਾ ਪਹੁੰਚਣ ਤੇ ਗੁੱਸੇ ਵਿੱਚ ਆਏ ਅੰਗਹੀਣਾਂ ਨੇ ਮਿੰਨੀ ਸਕੱਤਰੇਤ ਨੂੰ ਜਾਣ ਵਾਲੀ ਸੜਕ ਤੇ ਜਾਮ ਲਗਾ ਦਿੱਤਾ ਇਸ ਦੌਰਾਨ ਪੁਲਿਸ ਨੂੰ ਹੱਕਾਂ ਪੈਰਾਂ ਦੀ ਪੈ ਗਈ ਪੁਲਿਸ ਵਲੋਂ ਅੰਗਹੀਣਾ ਨੂੰ ਸ਼ਾਂਤ ਕਰਨ ਦੇ ਕਾਫੀ ਯਤਨ ਕੀਤੇ ਗਏ ਪਰ ਉਹ ਸੜਕ ਦੇ ਜਮਾ ਤੇ ਅੜੇ ਰਹੇ। ਇਸ ਉਪਰੰਤ ਡੀ.ਐਸ.ਪੀ. ਆਰ.ਐਸ. ਭੁਲਰ ਨੇ ਪਹੁੰਚ ਕੇ ਅੰਗਹੀਣ ਆਗੂਆਂ ਪਾਸੋਂ ਮੰਗ ਪੱਤਰ ਪ੍ਰਾਪਤ ਕਰਕੇ ਡਿਪਟੀ ਕਮਿਸ਼ਨਰ ਨਾਲ ਜਲਦੀ ਮੀਟਿੰਗ ਕਰਾਉਣ ਦਾ ਭਰੋਸਾ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਜਿਲ੍ਹਾ ਮੀਤ ਪ੍ਰਧਾਨ, ਵਿਨੋਕ ਨਾਗਪਾਲ, ਵੀਰ ਸਿੰਘ ਬੋੜਾਵਾਲ, ਗੁਰਸੇਵਕ ਧਾਲੀਵਾਲ, ਲਖਵਿੰਦਰ ਸਿੰਘ ਦੁੰਦੀਮਾਜਰਾ, ਜਿਲ੍ਹਾ ਸਹਾਇਕ ਸਕੱਤਰ ਮਾਨਸਾ ਸਤਨਾਮ ਸਿੰਘ, ਨਾਭਾ, ਹਰਭਜਨ ਕਾਕਾ, ਜਾਗਤਾਰ ਸਿੰਘ ਆਦਿ ਮੌਜੂਦ ਸਨ।

