ਪਟਿਆਲਾ

ਤਾਂਸ਼ ਤੇ ਕ੍ਰਿਕਟ ਖੇਡ ਪੰਜਾਬ ਦੇ ਮਸਲੇ ਹੱਲ ਨਹੀਂ ਕਰ ਸਕਦਾ ਚੰਨੀ: ਸੁਰਜੀਤ ਰੱਖੜਾ

ਵੱਡੀ ਗਿਣਤੀ ‘ਚ ਕਾਂਗਰਸੀ ਸ. ਰੱਖੜਾ ਦੀ ਅਗਵਾਈ ਹੇਠ ਹੋਏ ਅਕਾਲੀ ਦਲ ‘ਚ ਸ਼ਾਮਲ

ਅਕਾਲੀ ਦਲ-ਬਸਪਾ ਦੀ ਚੜ੍ਹਾਈ ਵੇਖ ਆਪ ਪਾਰਟੀ ਵੀ ਹੋਈ ਸੁੰਨ

ਪਟਿਆਲਾ, 10 ਫਰਵਰੀ :(ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਬਸਪਾ ਦੇ ਹਲਕਾ ਸਮਾਣਾ ਤੋਂ ਉਮੀਦਵਾਰ ਅਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਤਾਂਸ਼ ਤੇ ਕ੍ਰਿਕਟ ਖੇਡ ਕੇ ਚਰਨਜੀਤ ਚੰਨੀ ਕਦੇ ਵੀ ਪੰਜਾਬ ਦੇ ਮਸਲੇ ਹੱਲ ਨਹੀਂ ਕਰ ਸਕਦਾ। ਇਸਤੋਂ ਸਾਬਿਤ ਹੋ ਜਾਂਦਾ ਹੈ ਕਿ ਚੰਨੀ ਵੱਲੋਂ ਸਿਰਫ਼ ਲੋਕਾਂ ਨੂੰ ਭਰਮਾਉਣ ਲਈ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਸ. ਰੱਖੜਾ ਨੇ ਅੱਜ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਬਿਸ਼ਨਪੁਰਾ ਵਿਖੇ ਵੱਡੀ ਗਿਣਤੀ ‘ਚ ਕਾਂਗਰਸੀ ਵਰਕਰਾਂ ਨੂੰ ਅਕਾਲੀ ਦਲ ‘ਚ ਸ਼ਾਮਲ ਕਰਨ ਦੌਰਾਨ ਕੀਤਾ। ਇਸ ਦੌਰਾਨ ਸ. ਰੱਖੜਾ ਵੱਲੋਂ ਡਕਾਲਾ, ਕਲੱਰਭੈਣੀ ਤੇ ਹੋਰਨਾਂ ਪਿੰਡਾਂ ਵਿੱਚ ਵੀ ਮੀਟਿੰਗਾਂ ਕੀਤੀਆਂ ਗਈਆਂ।

ਇਸ ਮੌਕੇ ਸ. ਰੱਖੜਾ ਨੇ ਬੀਬੀ ਸੰਦੀਪ ਕੌਰ ਦੀ ਅਗਵਾਈ ਹੇਠ ਅਕਾਲੀ ਦਲ ‘ਚ ਸ਼ਾਮਲ ਹੋਏ ਸਿਮਰਜੀਤ ਕੌਰ, ਸਾਂਤੀ ਦੇਵੀ, ਰਿਸ਼ੀ ਰਾਣੀ, ਪੂਰਨ ਸਿੰਘ, ਹਰਸ਼ਦੀਪ, ਮਨਦੀਪ ਸਿੰਘ ਹਰਜੀਤ ਕੌਰ ਆਦਿ ਨੂੰ ਪਾਰਟੀ ਅੰਦਰ ਬਣਦਾ ਮਾਨ ਸਨਮਾਨ ਦੇਣ ਦਾ ਵਾਅਦਾ ਕੀਤਾ। ਸ. ਰੱਖੜਾ ਨੇ ਆਖਿਆ ਕਿ ਚੰਨੀ ਸਿਰਫ਼ ਤਾਂਸ, ਕ੍ਰਿਕਟ ਖੇਡਣ ਲਈ ਹੀ ਬਣਿਆ ਹੈ, ਮੁੱਖ ਮੰਤਰੀ ਬਣਨ ਵਾਲੀ ਉਸ ਅੰਦਰ ਕੋਈ ਵੀ ਕਾਬਲੀਅਤ ਨਹੀਂ ਹੈ। ਇਸ ਲਈ ਪੰਜਾਬ ਦੇ ਲੋਕ ਇਸ ਵਾਰ ਕਾਂਗਰਸ ਨੂੰ ਕਰਾਰੀ ਹਾਰ ਦੇਣ ਲਈ ਤਿਆਰ ਬਰ ਤਿਆਰ ਬੈਠੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬਸਪਾ ਹੀ ਲੋਕਾਂ ਦੀ ਅਸਲ ਪਾਰਟੀ ਹੈ, ਜੋਕਿ ਲੋਕਾਂ ਲਈ ਸਹੀ ਵਿਕਾਸ ਕਰ ਸਕਦੀ ਹੈ।
ਉਨ੍ਹਾਂ ਕਿਹਾ ਕਿ ਇਸ ਵਾਰ ਲੋਕਾਂ ਦਾ ਭਰਭੂਰ ਸਹਿਯੋਗ ਉਨ੍ਹਾਂ ਦੇ ਨਾਲ ਹੈ, ਇਸ ਲਈ ਆਪ ਪਾਰਟੀ ਵੀ ਅਕਾਲੀ ਦਲ ਬਸਪਾ ਦੀ ਚੜਾਈ ਵੇਖ ਕੇ ਪੂਰੀ ਤਰ੍ਹਾਂ ਸੁੰਨ ਹੈ। ਉਨ੍ਹਾਂ ਕਿਹਾ ਕਿ ਹੁਣ ਉਹ ਦਿਨ ਦੂਰ ਨਹੀਂ, ਜਦੋਂ ਪੰਜਾਬ ਅੰਦਰ ਅਕਾਲੀ ਦਲ ਬਸਪਾ ਵੱਲੋਂ ਇੱਕ ਰਿਕਾਰਡ ਜਿੱਤ ਦਰਜ ਕੀਤੀ ਜਾਵੇਗੀ ਤੇ ਵਿਰੋਧੀਆਂ ਨੂੰ ਪੰਜਾਬ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ।

Leave a Reply

Your email address will not be published. Required fields are marked *