ਚੰਡੀਗੜ੍ਹਪੰਜਾਬਪਟਿਆਲਾ

ਜੁਨੇਜਾ ਨੂੰ ਹਲਕਾ ਇੰਚਾਰਜ ਲਾਉਣ ਦੀ ਤਿਆਰੀ..ਕਿਸ ਨੂੰ ਮਿਲੇਗੀ ਟਿਕਟ…?

ਕੰਵਰ ਸਿੰਘ ਬੇਦੀ
ਪਟਿਆਲਾ : ਆਪ ਅੰਦਰ ਕੀਤੀਆਂ ਜਾ ਰਹੀਆਂ ਤਬਦੀਲੀਆਂ ਅਤੇ ਬਦਲਾਅ ਦੇ ਚੱਲਦਿਆਂ ਕਿਸੇ ਸਮੇਂ ਵੀ ਚੇਅਰਮੈਨ ਹਰਪਾਲ ਜੁਨੇਜਾ ਨੂੰ ਪਟਿਆਲਾ ਦਾ ਹਲਕਾ ਇੰਚਾਰਜ ਲਗਾਇਆ ਜਾ ਸਕਦਾ। ਅਜਿਹੀ ਜਾਾਂਣਕਾਰੀ ਸੂਤਰਾਂ ਦੇ ਹਵਾਲਿਆਂ ਤੋਂ ਆ ਰਹੀ ਹੈ ਕਿ ਹਰਪਾਲ ਜੁਨੇਜਾ ਪਟਿਆਲਾ ਸ਼ਹਿਰ ਦਾ ਹਲਕਾ ਇੰਚਾਰਜ ਲਗਾਏ ਜਾਣ ਦੀ ਤਿਆਰੀ ਚੱਲ ਰਹੀ ਹੈ। ਹਰਪਾਲ ਜੁਨੇਜਾ ਨੂੰ ਕਿਸੇ ਸਮੇਂ ਵੀ ਵੱਡੀ ਜਿ਼ੰਮੇਵਾਰੀ ਦਿੱਤੇ ਜਾਣ ਦਾ ਐਲਾਨ ਹੋ ਸਕਦਾ, ਤਾਂ ਜੋ 2027 ਦੀ ਤਿਆਰੀ ਕੀਤੀ ਜਾ ਸਕੇ। ਹਰਪਾਲ ਜੁਨੇਜਾ ਅੱਜ ਕੱਲ੍ਹ ਪਟਿਆਲਾ ਸ਼ਹਿਰ ਦੀ ਹਰ ਪਾਸੇ ਐਕਟਿਵ ਨਜ਼ਰ ਆ ਰਹੇ ਹਨ, ਚਾਹੇ ਧਰਨੇ ਹੋਣ, ਚਾਹੇ ਪਾਰਟੀ ਵੱਲੋਂ ਮਿਲੀ ਜਿੰਮੇਵਾਰੀ ਦਿੱਤੀ ਗਈ ਹੋਵੇ।

ਜਿ਼ਕਰਯੋਗ ਹੈ ਕਿ ਥੋੜਾ ਸਮਾਂ ਪਹਿਲਾਂ ਹਰਪਾਲ ਜੁਨੇਜਾ ਨੂੰ ਪੀਆਰਟੀਸੀ ਦਾ ਚੇਅਰਮੈਨ ਲਗਾਇਆ ਗਿਆ ਸੀ ਅਤੇ ਹੁਣ ਹਲਕਾ ਇੰਚਾਰਜ ਜੇ 2027 ਕਰਕੇ ਲਗਾਇਆ ਜਾਂਦਾ ਹੈ ਤਾਂ ਉਹ ਟਿਕਟ ਦੇ ਮਜ਼ਬੂਤ ਦਾਅਵੇਦਾਰ ਵਜੋਂ ਆਪਣੇ ਆਪ ਨੂੰ ਪੇਸ਼ ਕਰਨਗੇ। ਵੈਸੇ ਤਾਂ ਟਿਕਟ ਦੀ ਦਾਅਵੇਦਾਰੀ ਨੂੰ ਲੈ ਕੇ ਕਈ ਆਪਣਾ ਸਿਰ ਚੁੱਕਦੇ ਵਿਖਾਈ ਦੇ ਰਹੇ ਹਨ, ਪਰ ਟਿਕਟ ਦਿੱਤੇ ਜਾਣ ਦੀ ਚਰਚਾ ਵਿਚ ਹਰਪਾਲ ਜੁਨੇਜਾ ਮੋਹਰਲੀ ਕਤਾਰ ਵਿਚ ਨਜ਼ਰ ਆ ਰਹੇ ਹਨ। ਦਾਅਵੇਦਾਰੀ ਪੱਖ ਤੋਂ ਆਪ ਸੰਗਠਨ ਦੇ ਸੂਬਾ ਸਕੱਤਰ ਬਲਤੇਜ ਸਿੰਘ ਪੰਨੂ, ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਮੇਅਰ ਕੁੰਦਨ ਗੋਗੀਆ, ਜਿ਼ਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਆਦਿ ਸ਼ਾਮਲ ਹਨ। ਬਲਤੇਜ ਪਨੂੰ ਕਿਸੇ ਪੱਖ ਤੋਂ ਪਿੱਛੇ ਨਹੀਂ ਹਨ ਕਿਉਂਕਿ ਉਨ੍ਹਾਂ ਵੱਲੋਂ ਲਗਾਤਾਰ ਸ਼ਨੀਵਾਰ ਨੂੰ ਆਪਣੇ ਘਰ ਵਿਚ ਲੋਕਾਂ ਦੀਆਂ ਮੁਸ਼ਕਲਾਂ ਨੂੰ ਲੇ ਕੇ ਦਰਬਾਰ ਲਗਾਇਆ ਜਾਂਦਾ ਹੈ ਤਾਂ ਕਿ ਲੋਕਾਂ ਦੀਆਂ ਮੰਗਾਂ ਤੇ ਮਸਲਿਆਂ ਨੂੰ ਲੈ ਕੇ ਸਿੱਧਾ ਸੰਪਰਕ ਮੁੱਖ ਮੰਤਰੀ ਭਾਵ ਸਰਕਾਰ ਨਾਲ ਜੋੜਿਆ ਜਾ ਸਕੇ। ਇਸ ਦਰਮਿਆਨ ਇਹ ਵੀ ਚਰਚਾ ਹੈ ਕਿ ਆਪ ਨੇ ਕੀ ਸਰਵੇਖਣ ਪਟਿਆਲਾ ਸ਼ਹਿਰ ਦੀ ਟਿਕਟ ਨੂੰ ਲੈ ਕੇ ਕਰਵਾਏ ਹਨ, ਅਤੇ ਇੇਸ ਸਰਵੇਖਣ ਵਿਚ ਮੌਜੂਦਾ ਵਿਧਾਇਕ ਨੂੰ ਟਿਕਟ ਤੋਂ ਬਗੈਰ ਸਬਰ ਕਰਨਾ ਪੈ ਸਕਦਾ, ਪਰ ਫੇਰ ਵਿਧਾਇਕ ਅਜੀਤਪਾਲ ਦੀਆਂ ਕੋਸਿ਼ਸਾਂ ਅਤੇ ਅੰਦਰੂਨੀ ਹਾਈਕਮਾਨ ਨਾਲ ਪੇਸ਼ ਕੀਤੀਆਂ ਤਸਵੀਰਾਂ ਵਿਚ ਆਪਣੀ ਨੇੜਤਾ ਨੂੰ ਵਿਖਾਇਆ ਗਿਆ, ਪ੍ਰੰਤੂ ਆਉਣ ਵਾਲੇ ਦਿਨਾਂ ਵਿਚ ਇਹ ਨੇੜਤਾ ਕਿੰਨੀ ਕੁ ਨੇੜੇ ਹੈ ਇਹ ਵੀ ਸਪੱਸ਼ਟ ਹੋ ਜਾਵੇਗਾ, ਜੇ ਟਿਕਟ ਅਜੀਤਪਾਲ ਸਿੰਘ ਕੋਹਲੀ ਨੂੰ ਮਿਲੀ ਤਾਂ ਆਪ ਅੰਦਰਲੇ ਸਮੀਕਰਣ ਵੀ ਬਦਲਦੇ ਵਿਖਾਈ ਦੇਣਗੇ। ਵੈਸੇ ਹਰ ਦਾਅਵੇਦਾਰ ਦੀ ਕੋਸਿ਼ਸ਼ ਹੁੰਦੀ ਹੈ ਕਿ ਟਿਕਟ ਮਿਲ ਜਾਵੇ, ਪਰ ਟਿਕਟ ਜਿੱਤਣ ਵੀ ਅਹਿਮ ਹੁੰਦੀ, ਜਿਸ ਨਾਲ ਪਾਰਟੀ ਨੂੰ ਮਜਬੂਤੀ ਮਿਲਦੀ ਹੈ, ਜੇ ਅਜਿਹਾ ਨਹੀਂ ਹੁੰਦਾ ਤਾਂ ਆਪ ਦੇ ਸੁਪਰੀਮੋ ਅਤੇ ਮੁੱਖ ਮੰਤਰੀ ਭਗਵੰਤ ਨੂੰ ਵੱਡੀ ਨਮੋਸ਼ੀ ਦਾ ਸਾਹਮਣਾ ਕਰਨਾ ਪਵੇਗਾ। ਆਪ ਪਾਰਟੀ ਵੱਲੋਂ ਕਰਵਾਏ ਸਰਵੇਖਣ ਵਿਚ ਇਹ ਵੀ ਅਸਿਸਮੈਂਟ ਲਗਾਈ ਜਾ ਰਹੀ ਹੈ ਕਿ ਪੈਰਾਸ਼ੂਟ ਰਾਹੀਂ ਕੋਈ ਸਿਤਾਰਾ ਜਾਂ ਅਦਾਕਾਰਾ ਨੂੰ ਟਿਕਟ ਦਿੱਤੀ ਜਾਵੇ, ਪਰ ਇਸ ’ਤੇ ਹਾਈਕਮਾਂਡ ਕੋਈ ਦਿਲਚਸਪੀ ਲੈਂਦੀ ਵਿਖਾਈ ਨਹੀਂ ਦਿੰਦੀ। ਇਹ ਬੜਾ ਦਿਲਚਸਪ ਬਣਦਾ ਜਾ ਰਿਹਾ ਹੈ ਕਿ ਪਟਿਆਲਾ ਸ਼ਹਿਰ ਦੀ ਸੀਟ ਤੋਂ ਕਿਹੜਾ ਟਿਕਟ ਹਾਸਲ ਕਰਨ ਵਿਚ ਬਾਜੀ ਮਾਰਦਾ ਨਜ਼ਰ ਆਉਂਦਾ।
9814402428

Leave a Reply

Your email address will not be published. Required fields are marked *