ਡੇਂਗੂ ‘ਚ ਪਲੇਟਲੈਟ ਸੈੱਲ ਵਧਾਉਣ ਲਈ ਹੋਮਿਓਪੈਥੀ ਬਹੁਤ ਹੀ ਕਾਰਗਰ : ਡਾ.ਸਿੱਧੂ
ਪਟਿਆਲਾ 3 ਅਕਤੂਬਰ (ਮਧੂਸਾਰ ਬਿਊਰੋ)
ਰਾਜਪੁਰਾ ਰੋਡ ਸਥਿਤ ਸ੍ਰੀ ਹਨੂਮਾਨ ਮੰਦਰ ਵਿਖੇ ਐਂਟੀ ਡਰਗ ਸੋਸਾਇਟੀ ਪੰਜਾਬ ਅਤੇ ਦੋਸਤ ਕਲੱਬ ਵੱਲੋਂ ਮੰਦਰ ਟਰਸਟ ਦੇ ਸਹਿਯੋਗ ਨਾਲ ਡੇਂਗੂ ਦੇ ਬਚਾਅ ਲਈ ਕੈਂਪ ਲਗਾਇਆ ਗਿਆ।
ਜਿਸ ਦੋਰਾਨ ਪ੍ਰਸਿੱਧ ਹੋਮਿਓਪੈਥਿਕ ਮਾਹਿਰ ਡਾ. ਹਰਕੀਰਤ ਸਿੰਘ ਸਿੱਧੂ ਨੇ ਮਰੀਜਾਂ ਦਾ ਚੈਕਅਪ ਕੀਤਾ ਅਤੇ ਡੇਂਗੂ ਤੋਂ ਬਚਾਅ ਲਈ ਮੁਫਤ ਹੋਮਿਓਪੈਥਿਕ ਦਵਾਈਆਂ ਵੰਡੀਆਂ, ਕੈਂਪ ਦੋਰਾਨ ਡਾ. ਸਿੱਧੂ ਵੱਲੋਂ 800 ਦੇ ਕਰੀਬ ਮਰੀਜਾਂ ਨੂੰ ਦਵਾਈਆ ਦਿੱਤੀਆਂ। ਇਸ ਮੌਕੇ ਡਾ. ਸਿੱਧੂ ਨੇ ਦੱਸਿਆ ਕਿ ਡੇਂਗੂ ਵਿੱਚ ਘੱਟ ਹੋਏ ਪਲੇਟਲੈਟ ਸੈੱਲ ਵਧਾਉਣ ਲਈ ਹੋਮਿਓਪੈਥੀ ਦਵਾਈ ਬਹੁਤ ਹੀ ਕਾਰਗਾਰ ਸਿੱਧ ਹੋ ਰਹੀ ਹੈ। ਇਸ ਨਾਲ ਕੁੱਝ ਘੰਟਿਆ ਵਿੱਚ ਹੀ ਸੈੱਲ ਵੱਧਣੇ ਸ਼ੁਰੂ ਹੋ ਜਾਂਦੇ ਹਨ। ਡਾ. ਸਿੱਧੂ ਨੇ ਕੈਂਪ ਦੌਰਾਨ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਵੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਇਸ ਦੌਰਾਨ ਮੰਦਰ ਟਰੱਸਟ ਵਲੋਂ ਡਾ. ਸਿੱਧੂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਗੁਰਮੀਤ ਸਿੰਘ ਨਿੱਕਾ, ਗੁਰਜੰਟ ਸਿੰਘ ਮੱਲ, ਅਸ਼ੋਕ ਜੋਸ਼ੀ, ਮਨਿੰਦਰ ਭੱਲਾ, ਮਹੰਤ ਕੈਲਾਸ਼ ਚੰਦ, ਪੰਕਜ ਧੀਰ, ਜਸਵਿੰਦਰ ਸਿੰਘ, ਮਨਦੀਪ ਗੋਗਨਾ, ਰਾਜੀਵ ਬਾਂਸਲ, ਸੁਰਿੰਦਰ ਸਿੰਘ ਸੋਨੂੰ ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ।

