ਯੂਥ ਅਕਾਲੀ ਦਲ ਦਾ ਮੁਹਾਲੀ ਤੋਂ ਪਟਿਆਲਾ ਰੋਡ ਸ਼ੋਅ 5 ਅਕਤੂਬਰ ਨੂੰ
ਬਿਕਰਮ ਸਿੰਘ ਮਜੀਠੀਆ ਕਰਨਗੇ ਰੋਡ ਸ਼ੋ ਦੀ ਅਗਵਾਈ
ਪਟਿਆਲਾ 3 ਅਕਤੂਬਰ (ਮਧੂਸਾਰ ਬਿਊਰੋ) ਪੰਜਾਬ ਦੇ ਸੁਨਿਹਰੀ ਭਵਿੱਖ ਵਾਸਤੇ ਅਕਾਲੀ ਭਾਜਪਾ ਦੇ ਹੱਕ ਵਿਚ ਨੌਜਵਾਨ ਲਹਿਰ ਖੜੀ ਕਰਨ ਲਈ ਯੂਥ ਅਕਾਲੀ ਵੱਲੋਂ 5 ਅਕਤੂਬਰ ਨੂੰ ਮੁਹਾਲੀ ਤੋਂ ਪਟਿਆਲਾ ਤੱਕ ਇੱਕ ਵਿਸ਼ਾਲ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ। ਇਸ ਰੋਡ ਸ਼ੋਅ ਦੀ ਅਗਵਾਈ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਕਰਨਗੇ।
ਰੋਡ ਸ਼ੋਅ ਸਬੰਧੀ ਜਾਣਕਾਰੀ ਦਿੰਦਿਆਂ ਮਾਲਵਾ ਜੋਨ-2 ਦੇ ਪ੍ਰਧਾਨ ਹਰਪਾਲ ਜੁਨੇਜਾ ਅਤੇ ਸਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਇਹ ਰੋਡ ਸ਼ੋਅ ਮੁਹਾਲੀ ਤੋਂ ਸ਼ੁਰੂ ਹੋ ਕੇ ਫਤਿਹਗੜ੍ਹ ਸਾਹਿਬ ਵਿਚੋਂ ਹੁੰਦਾ ਹੋਇਆ ਗੁਰਦੁਆਰਾ ਮੋਤੀ ਬਾਗ ਸਾਹਿਬ ਪਟਿਆਲਾ ਵਿਖੇ ਸਮਾਪਤ ਹੋਵੇਗਾ। ਇਸ ਰੋਡ ਸ਼ੋਅ ਨੂੰ ਸਫਲ ਬਣਾਉਣ ਲਈ ਮੁਹਾਲੀ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਦੇ ਨੌਜਵਾਨ ਵੱਡੀ ਗਿਣਤੀ ਵਿਚ ਭਾਗ ਲੈ ਰਹੇ ਹਨ। ਸ੍ਰੀ ਜੁਨੇਜਾ ਨੇ ਦੱਸਿਆ ਕਿ ਅਕਾਲੀ ਭਾਜਪਾ ਸਰਕਾਰ ਨੇ ਜਿਸ ਤਰ੍ਹਾਂ ਨੌਜਵਾਨਾ ਨੂੰ ਨਾ ਕੇਵਲ ਸੱਤਾ ਵਿਚ ਭਾਗਦਾਰੀਆਂ ਦਿੱਤੀਆਂ ਹਨ, ਉਥੇ ਲੱਖਾਂ ਨੌਜਵਾਨਾ ਨੂੰ ਰੁਜਗਾਰ ਵੀ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਅੰਤਰਰਾਸ਼ਟਰੀ ਪੱਧਰ ਦੇ ਸਟੇਡੀਅਮ ਬਣਾਏ ਗਏ, ਮਾਂ ਖੇਡ ਕਬੱਡੀ ਨੂੰ ਕਰੋੜਾਂ ਦੀ ਬਣਾਇਆ ਗਿਆ ਅਤੇ ਇੱਕ ਤਰ੍ਹਾਂ ਨਾਲ ਸਹੀ ਅਰਥਾਂ ਵਿਚ ਇਹ ਨੌਜਵਾਨਾ ਦੀ ਸਰਕਾਰ ਹੈ। ਇਸ ਲਈ ਅੱਜ ਪੰਜਾਬ ਦਾ ਨੌਜਵਾਨ ਅੱਜ ਯੂਥ ਅਕਾਲੀ ਦੇ ਝੰਡੰ ਹੇਠ ਲਾਮਬੰਦ ਹੋ ਚੁੱÎਕਿਆ ਹੈ। ਜਿਸ ਦੀ ਮਿਸ਼ਾਲ 5 ਅਕਤੂਬਰ ਨੂੰ ਦੇਖੀ ਜਾ ਸਕਦੀ ਹੈ। ਸ੍ਰੀ ਜੁਨੇਜਾ ਨੇ ਰੋਡ ਸ਼ੋਅ ਦੀਆ ਤਿਆਰੀਆਂ ਨੂੰ ਲੈ ਕੇ ਇੱਕ ਮੀਟਿੰਗ ਵੀ ਕੀਤੀ। ਜਿਸ ਵਿਚ ਅਕਾਲੀ ਦਲ ਦੇ ਸਿਆਸੀ ਸਲਾਹਕਾਰ ਰਣਜੀਤ ਸਿੰਘ ਨਿਕੜਾ, ਮਾਲਵਾ ਜੋਨ ਦੇ ਸਕੱਤਰ ਸੁਖਬੀਰ ਸਿੰਘ ਸਨੌਰ, ਪਟਿਆਲ ਸ਼ਹਿਰੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਵਿਕੀ ਰਿਵਾਜ਼, ਕੌਂਸਲਰ ਗੁਰਮੁੱਖ ਢਿੱਲੋਂ, ਸੁਖਬੀਰ ਅਬਲੋਵਾਲ, ਰਵਿੰਦਰਪਾਲ ਸਿੰਘ ਜੋਨੀ ਕੋਹਲੀ, ਬਲਬੀਰ ਖਰੋੜ, ਜਿਲਾ ਦਿਹਾਤੀ ਦੇ ਪਧਾਨ ਮਨਜੋਤ ਚਹਿਲ, ਬਬਲੂ ਖੋਰਾ, ਜਸਵਿੰਦਰ ਲੱਕੀ, ਹੈਪੀ ਲੋਹਟ, ਕੌਂਸਲਰ ਅਵਤਾਰ ਹੈਪੀ, ਤੋਫੀਕ ਖਾਨ, ਗੁਰਦੀਪ ਸਿੰਘ ਗਗਨ, ਪ੍ਰਿਸ, ਕ੍ਰਿਸ਼ਨ ਧਨੋਲਾ, ਸੁਖਵਿੰਦਰ ਸਿੰਘ ਗਾਗੂ, ਸਤਿੰਦਰ ਗਰੋਵਰ, ਹਰਬਖਸ਼ ਚਹਿਲ, ਜਗਮੋਹਨ ਚੌਹਾਨ, ਭੁਪਿੰਦਰ ਧੀਮਾਨ, ਲਾਡੀ ਪਹਾੜੀਪੁਰ, ਸੰਕਰ ਸੋਫਤ, ਮਨੀ ਸੰਧੂ ਅਤੇ ਰਾਜੀਵ ਅਟਵਾਲ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

