ਪਟਿਆਲਾ

ਅਮਲੋਹ ਦੀ ਲੀਡਰਸ਼ਿਪ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਨੂੰ ਲੈ ਸ੍ਰੀ ਆਖੰਡ ਪਾਠ ਸਾਹਿਬ ਦੀ ਆਰੰਭਤਾ

ਅਮਲੋਹ,12 ਦਸੰਬਰ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਹੀ ਇੱਕੋ ਇੱਕ ਅਜਿਹੀ ਸਭ ਤੋ ਪੁਰਾਣੀ ਪਾਰਟੀ ਹੈ ,ਜਿਸ ਨੇ ਪੰਜਾਬ, ਪੰਜਾਬੀਅਤ ਦੇ ਹਿੱਤਾ ਤੇ ਪਹਿਰਾ ਦਿੰਦੇ ਹੋਏ ਸੂਬੇ ਲਈ ਲੰਮੀਆਂ ਲੜਾਈਆਂ ਲੜੀਆਂ ਹਨ,ਜਿਹੜੀ ਕਿ ਅਪਣੇ 98ਸਾਲ ਪੂਰੇ ਕਰਨ ਜਾ ਰਹੀ ਹੈ।

ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਸ਼੍ਰੀ ਗੁਰੂਦੁਆਰਾ ਸਾਹਿਬ ਛੇਵੀਂ ਪਾਤਸ਼ਾਹੀ ਪਿੰਡ ਸੌਟੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ 98ਵੇ ਸਥਾਪਨਾ ਦਿਵਸ ਤੇ ਸਿੱਖ ਪੰਥ ਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਠ ਆਰੰਭ ਕਰਵਾਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਪਾਰਟੀ ਦਾ 98 ਸਾਲਾ ਸਥਾਪਨਾ ਦਿਵਸ ਹਰ ਹਲਕੇ ਅੰਦਰ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਮਨਾਇਆ ਜਾ ਰਿਹਾ ਤਾ ਜੋ ਸ਼੍ਰੋਮਣੀ ਅਕਾਲੀ ਦਲ ਤੇ ਪੰਥ ਗੁਰੂ ਜੀ ਤੋ ਸਕਤੀ ਲੈ ਕੇ ਸੂਬੇ ਦੇ ਹਿੱਤਾ ਤੇ ਪਹਿਰਾ ਦਿੰਦਾ ਹੋਇਆ ਲੋਕਾਂ ਦੀ ਸੇਵਾ ਕਰ ਸਕੇ। ਉਹਨਾਂ ਕਿਹਾ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਜੋ ਕਾਰਜ ਆਰੰਭ ਕਰਦਾ ਹੈ ਉਸ ਤੋ ਪਹਿਲਾਂ ਗੁਰੂ ਦੀ ਅਰਦਾਸ ਕਰਵਾਕੇ ਅੱਗੇ ਚੱਲਦਾ ਹੈ।ਇਸੇ ਤਹਿਤ ਪਾਰਟੀ ਦੇ ਫੈਸਲੇ ਨੂੰ ਮੁੱਖ ਰੱਖਦੇ ਹੋਏ ਹਲਕਾ ਅਮਲੋਹ ਦੀਆਂ ਸਮੁੱਚੀਆਂ ਸੰਗਤਾ ਤੇ ਲੀਡਰਸ਼ਿਪ ਨੂੰ ਨਾਲ ਲੈ ਕੇ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਆਰੰਭ ਗੁਰਦੁਆਰਾ ਸਾਹਿਬ ਛੇਵੀਂ ਪਾਤਸ਼ਾਹੀ ਸੌਟੀ ਵਿਖੇ ਕਰਵਾਇਆ ਗਿਆ ਹੈ। ਜਿਸ ਦੇ ਭੋਗ 14 ਦਸੰਬਰ ਨੂੰ ਸਵੇਰੇ 10ਵਜੇ ਪਾਏ ਜਾਣਗੇ।ਉਹਨਾਂ ਹਲਕਾ ਅਮਲੋਹ ਦੀਆਂ ਸਮੁੱਚੀਆਂ ਸੰਗਤਾ,ਵਰਕਰਾਂ, ਤੇ ਲੀਡਰਸਿਪ ਨੂੰ ਬੇਨਤੀ ਕੀਤੀ ਕਿਉਹ 14 ਦਸੰਬਰ ਨੂੰ ਸਵੇਰੇ 10ਵਜੇ ਗੁਰਦੁਆਰਾ ਸਾਹਿਬ ਛੇਵੀਂ ਪਾਤਸ਼ਾਹੀ ਸੌਟੀ ਵਿਖੇ ਸਥਾਪਨਾ ਦਿਵਸ ਅਰਦਾਸ ਵਿੱਚ ਸਾਮਿਲ ਹੋ ਕੇ ਗੁਰੂ ਘਰ ਦੀਆਂ ਖੁਸੀਆ ਪ੍ਰਾਪਤ ਕਰਨ। ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਅਰੰਭਤਾ ਸਮੇ ਸ਼੍ਰੋਮਣੀ ਕਮੇਟੀ ਮੈਬਰ ਭਾਈ ਰਵਿੰਦਰ ਸਿੰਘ ਖਾਲਸਾ, ਚੇਅਰਮੈਨ ਦਰਸਨ ਸਿੰਘ ਬੱਬੀ,ਸੀਨੀਅਰ ਆਗੂ ਕਰਮਜੀਤ ਸਿੰਘ ਭਗੜਾਣਾ, ਜਥੇਦਾਰ ਕੁਲਦੀਪ ਸਿੰਘ ਮੁੱਢੜੀਆ,ਜਥੇਦਾਰ ਪਰਮਜੀਤ ਸਿੰਘ ਖਨਿਆਣ, ਕੈਪਟਨ ਜਸਵੰਤ ਸਿੰਘ ਬਾਜਵਾ,ਡਾ ਰੁਘਬੀਰ ਸੁਕਲਾ,ਯੂਥ ਪ੍ਰਧਾਨ ਕਮਲਜੀਤ ਸਿੰਘ ਗਿੱਲ, ਜਤਿੰਦਰ ਸਿੰਘ ਧਾਲੀਵਾਲ,ਜਥੇਦਾਰ ਜਰਨੈਲ ਸਿੰਘ ਮਾਜਰੀ,ਜਥੇਦਾਰ ਹਰਬੰਸ ਸਿੰਘ ਬਡਾਲੀ, ਜਥੇਦਾਰ ਹਰਿੰਦਰ ਸਿੰਘ ਦੀਵਾ,ਸਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸਾਹੀ,ਨਗਰ ਕੌਸਲ ਦੇ ਸਾਬਕਾ ਪ੍ਰਧਾਨ ਵਿੱਕੀ ਮਿੱਤਲ,,ਜਥੇਦਾਰ ਕੁਲਦੀਪ ਸਿੰਘ ਮਛਰਾਈ, ਜਥੇਦਾਰ ਨਿਰਭੈ ਸਿੰਘ ਵਿਰਕ,ਜਥੇਦਾਰ ਸਰਧਾ ਸਿੰਘ ਛੰਨਾ,ਸੁਰਜੀਤ ਸਿੰਘ ਬਰੌਗਾ, ਗੁਰਸੇਵਕ ਸਿੰਘ ਕੋਟਲੀ,ਸੀਨੀਅਰ ਆਗੂ ਕੇਸਰ ਸਿੰਘ ਸਲਾਣਾ,ਦਸਵਿੰਦਰ ਸਿੰਘ ਰੋਡਾ,ਸਵਿੰਦਰ ਸਿੰਘ ਭਗੜਾਣਾ, ਮਲਕੀਤ ਸਿੰਘ ਮਾਨਗੜ,ਜੱਗੀ ਬੁੱਗਾ,ਜਥੇਦਾਰ ਮਾਨ ਸਿੰਘ ਬੈਣਾ, ਸੋਹਣ ਸਿੰਘ ਅਮਲੋਹ, ਇਕਬਾਲ ਸਿੰਘ ਰਾਏ,ਡਾ ਅਰਜੁਨ ਸਿੰਘ, ਛੱਜੂ ਸਿੰਘ ਭੱਦਲਥੂਹਾ,ਕੁਲਜੀਤ ਸਿੰਘ ਨਰੈਣਗੜ,ਦਰਬਾਰਾ ਸਿੰਘ ਸਲਾਣਾ, ਯਾਦਵਿੰਦਰ ਸਿੰਘ ਪਨਾਗ, ਗੁਰਦੀਪ ਸਿੰਘ ਮੰਡੋਫਲ, ਅਮੋਲਕ ਸਿੰਘ ਕੁਜਾਰੀ,ਗੁਰਮੇਲ ਸਿੰਘ ਅਮਲੋਹ,ਯੂਥ ਆਗੂ ਵਿੱਕੀ ਚਾਹਲ, ਗੁਰਮੀਤ ਸਿੰਘ ਭੱਟੋ,ਸਵਰਨ ਸਿੰਘ ਸੋਨੀ,ਅਵਤਾਰ ਸਿੰਘ ਰਾਣਾ, ਲੱਖੀ ਔਜਲਾ,ਪ੍ਰਧਾਨ ਦਰਸਨ ਸਿੰਘ ਔਲਖ, ਹਰਮਿੰਦਰ ਸਿੰਘ ਕੁੰਭੜਾ,ਜਥੇਦਾਰ ਬਲਵੰਤ ਸਿੰਘ ਘੁੱਲੂਮਾਜਰਾ,ਡਾ ਜਸਵੰਤ ਸਿੰਘ ਅਲਾਦਾਦਪੁਰ,ਕਰਨੈਲ ਸਿੰਘ ਕੈਲੀ,ਨੀਟਾ ਸੰਧੂ, ਮੋਹਣ ਸਿੰਘ ਚਤੁਰਪੁਰਾ,ਬੀਬੀ ਗੁਰਮੀਤ ਕੌਰ ਵਿਰਕ,ਬੀਬੀ ਸਤਵਿੰਦਰ ਕੌਰ ਗਿੱਲ,ਬੀਬੀ ਮਨਜੀਤ ਕੌਰ ਬਰੌਗਾ, ਬੀਬੀ ਪਰਮਜੀਤ ਕੌਰ ਕੁੰਭ,ਬੀਬੀ ਦਲਬੀਰ ਕੌਰ ਹਰੀਪੁਰ, ਲੱਖੀ ਨੂਰਪੁਰਾ, ਮੇਹਰ ਸਿੰਘ ਭੱਦਲਥੂਹਾ,ਕਰਮ ਸਿੰਘ ਘੁਟੀਡ,ਕਾਲਾ ਅਰੋੜਾ ,ਤੋ ਇਲਾਵਾ ਵੱਡੀ ਗਿਣਤੀ ਵਿੱਚ ਹਲਕੇ ਦੀਆਂ ਸੰਗਤਾ ਹਾਜਰ ਸਨ।

Leave a Reply

Your email address will not be published. Required fields are marked *