ਪੰਜਾਬਪਟਿਆਲਾ

ਰੁੱਖਾਂ ਦੀ ਸਾਡੇ ਜੀਵਨ ਵਿੱਚ ਵਿਸ਼ੇਸ਼ ਮਹੱਤਤਾ:– ਡਾ ਦਲਜੀਤ ਚੀਮਾ, ਰਾਜੂ ਖੰਨਾ।

ਦਾਦੀ ਦੇ ਸ਼ਰਧਾਂਜਲੀ ਸਮਾਗਮ ਸਮੇਂ ਬੂਟਿਆਂ ਦਾ ਲੰਗਰ ਲਾ ਕੇ ਯੂਥ ਆਗੂ ਝਿੰਜਰ ਨੇ ਨਵੀ ਪਿਰਤ ਪਾਈ।

ਫਤਿਹਗੜ੍ਹ ਸਾਹਿਬ,5 ਜੂਨ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਰੁੱਖਾਂ ਦੀ ਸਾਡੇ ਜੀਵਨ ਵਿੱਚ ਵਿਸ਼ੇਸ਼ ਮਹੱਤਤਾ ਹੈ ਜਿਸ ਲਈ ਸਾਨੂੰ ਖੁਸ਼ੀ ਤੇ ਗਮੀ ਦੇ ਸਮਾਗਮਾਂ ਵਿੱਚ ਵੱਧ ਤੋਂ ਵੱਧ ਬੂਟੇ ਲਗਾ ਕਿ ਪ੍ਰਦੂਸ਼ਿਤ ਹੋ ਚੁੱਕੇ ਵਾਤਾਵਰਨ ਵਿੱਚ ਸੁਗੰਧੀਆਂ ਵਖੇਰਨੀਆ ਚਾਹੀਦੀਆਂ ਹਨ।ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਤੇ ਸਾਬਕਾ ਕੈਬਨਿਟ ਮੰਤਰੀ ਡਾ ਦਲਜੀਤ ਸਿੰਘ ਚੀਮਾ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਜ਼ਿਲ੍ਹਾ ਯੂਥ ਅਕਾਲੀ ਦਲ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦੀ ਦਾਦੀ ਮਾਤਾ ਸਰਦਾਰਨੀ ਰੁਮਾਲ ਕੌਰ ਦੇ ਸ਼ਰਧਾਂਜਲੀ ਸਮਾਗਮ ਉਪਰੰਤ ਬੂਟਿਆਂ ਦੇ ਲੰਗਰ ਦੇ ਉਦਘਾਟਨ ਸਮੇਂ ਸ਼ਰਧਾਂਜਲੀ ਸਮਾਗਮ ਵਿੱਚ ਪੁੱਜਿਆ ਵੱਡੀ ਗਿਣਤੀ ਸੰਗਤਾਂ ਨੂੰ ਬੂਟੇ ਵੰਡਣ ਸਮੇਂ ਕੀਤਾ। ਡਾ ਦਲਜੀਤ ਸਿੰਘ ਚੀਮਾ ਤੇ ਰਾਜੂ ਖੰਨਾ ਨੇ ਸਾਂਝੇ ਤੌਰ ਤੇ ਗੱਲਬਾਤ ਕਰਦਿਆਂ ਕਿਹਾ ਕਿ ਜਿਸ ਰਫ਼ਤਾਰ ਨਾਲ ਰੁੱਖਾ ਦੀ ਕਟਾਈ ਹੋ ਰਹੀ ਹੈ।ਉਸ ਰਫ਼ਤਾਰ ਨਾਲ ਬੂਟੇ ਲਗਾਏ ਨਹੀ ਜਾ ਰਹੇ।ਜਿਸ ਕਾਰਨ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ।

ਉਹਨਾਂ ਕਿਹਾ ਕਿ ਅੱਜ ਸਮੇਂ ਦੀ ਮੰਗ ਨੂੰ ਦੇਖਦੇ ਹੋਏ ਸਾਨੂੰ ਸਾਰਿਆਂ ਨੂੰ ਸ਼ਰਧਾਂਜਲੀ ਸਮਾਗਮਾਂ,ਜਨਮ ਦਿਨ ਸਮਾਗਮਾ, ਵਿਆਹ ਸਮਾਗਮ, ਵਰੇਗੰਢ ਸਮਾਗਮਾਂ ਤੇ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਪ੍ਰਣ ਕਰਨਾ ਚਾਹੀਦਾ ਹੈ।ਤਾ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੁੱਧ ਵਾਤਾਵਰਨ ਮੁਹੱਈਆ ਕਰਵਾਇਆਂ ਜਾ ਸਕੇ। ਡਾ ਦਲਜੀਤ ਸਿੰਘ ਚੀਮਾ ਨੇ ਕਿਸਾਨ ਭਰਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਖੇਤਾ ਤੇ ਟਿਊਬਵੈਲਾਂ ਉੱਪਰ ਵੀ ਵਧੇਰੇ ਰੁੱਖ ਲਗਾਉਣ। ਰਾਜੂ ਖੰਨਾ ਨੇ ਰੁੱਖ ਲਗਾਉਣ ਦੇ ਨਾਲ ਨਾਲ ਉਹਨਾਂ ਦੀ ਸੰਭਾਲ ਲਈ ਵੀ ਯੋਗ ਉਪਰਾਲੇ ਕਰਨ ਦੀ ਗੱਲ ਆਖੀ। ਡਾ ਦਲਜੀਤ ਸਿੰਘ ਚੀਮਾ ਨੇ ਜ਼ਿਲ੍ਹਾ ਯੂਥ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵੱਲੋਂ ਦਾਦੀ ਮਾਤਾ ਦੇ ਸ਼ਰਧਾਂਜਲੀ ਸਮਾਗਮ ਸਮੇਂ ਬੂਟਿਆਂ ਦੇ ਲਗਾਏ ਲੰਗਰ ਦੀ ਵਿਸ਼ੇਸ਼ ਤੌਰ ਤੇ ਸ਼ਲਾਘਾ ਕਰਦੇ ਹੋਏ ਇਸ ਕਾਰਜ਼ ਨੂੰ ਝਿੰਜਰ ਦੀ ਨਵੀ ਪਿਰਤ ਦੱਸਿਆ ਜਿਸ ਤੋਂ ਯੂਥ ਨੌਜਵਾਨਾਂ ਨੂੰ ਵਧੇਰੇ ਸੇਧ ਲੈਣ ਦੀ ਜ਼ਰੂਰਤ ਹੈ।

ਇਸ ਮੌਕੇ ਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ, ਸੀਨੀਅਰ ਆਗੂ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ, ਹਲਕਾ ਰਾਜਪੁਰਾ ਦੇ ਇੰਚਾਰਜ ਚਰਨਜੀਤ ਸਿੰਘ ਬਰਾੜ, ਜ਼ਿਲ੍ਹਾ ਪ੍ਰਧਾਨ ਜਥੇਦਾਰ ਜਗਦੀਪ ਸਿੰਘ ਚੀਮਾ, ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ,ਭਾਈ ਰਵਿੰਦਰ ਸਿੰਘ ਖਾਲਸਾ, ਜਥੇਦਾਰ ਅਵਤਾਰ ਸਿੰਘ ਰਿਆ, ਹਲਕਾ ਬਸੀ ਪਠਾਣਾਂ ਦੇ ਇੰਚਾਰਜ ਸ਼ਿਵ ਕੁਮਾਰ ਕਲਿਆਣ, ਸੀਨੀਅਰ ਆਗੂ ਜਗਦੀਪ ਸਿੰਘ ਨਕਈ, ਯੂਥ ਅਕਾਲੀ ਦਲ ਦੇ ਕੌਮੀ ਬੁਲਾਰੇ ਅਮਿਤ ਸਿੰਘ ਰਾਠੀ,ਇਸਤਰੀ ਅਕਾਲੀ ਦਲ ਦੀ ਜ਼ਿਲ੍ਹਾ ਪ੍ਰਧਾਨ ਬੀਬੀ ਸਤਵਿੰਦਰ ਕੌਰ ਗਿੱਲ,ਬੀ ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਭਿੰਦਰ ਸਿੰਘ, ਸੀਨੀਅਰ ਯੂਥ ਆਗੂ ਸ਼ਰਨਜੀਤ ਸਿੰਘ ਚਨਾਰਥਲ, ਅਵਤਾਰ ਸਿੰਘ ਤਾਰੀ, ਮਨਪ੍ਰੀਤ ਸਿੰਘ ਤਲਵੰਡੀ, ਕਰਮਜੀਤ ਸਿੰਘ ਭਗੜਾਣਾ, ਮਨਜੀਤ ਸਿੰਘ ਮਲਕਪੁਰ,ਐਡ ਵਰਿੰਦਰ ਸਿੰਘ ਢਿੱਲੋਂ, ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ, ਭਾਜਪਾ ਆਗੂ ਦੀਦਾਰ ਸਿੰਘ ਭੱਟੀ,ਅਜੈਬ ਸਿੰਘ ਜਖਵਾਲੀ,ਚੇਅਰਮੈਨ ਗੁਰਸ਼ਰਨ ਸਿੰਘ ਬਾਜਵਾ, ਸੰਦੀਪ ਸਿੰਘ ਕਲੋਤਾ,ਹਰਪ੍ਰੀਤ ਸਿੰਘ ਰਿਚੀ, ਜਤਿੰਦਰ ਸਿੰਘ ਧਾਲੀਵਾਲ, ਜਥੇਦਾਰ ਜਰਨੈਲ ਸਿੰਘ ਮਾਜਰੀ, ਜਥੇਦਾਰ ਹਰਬੰਸ ਸਿੰਘ ਬਡਾਲੀ, ਹਲਕਾ ਇੰਚਾਰਜ ਪਟਿਆਲਾ ਦਿਹਾਤੀਜਸਪਾਲ ਸਿੰਘ ਬਿੱਟੂ ਚੱਠਾ ,ਐਡਵੋਕੇਟ ਅਰਸ਼ਦੀਪ ਸਿੰਘ ਕਲੇਰ,ਕੁਲਦੀਪ ਸਿੰਘ ਮਛਰਾਈ, ਹਰਵਿੰਦਰ ਸਿੰਘ ਬੱਬਲ, ਅਕਾਸ਼ਦੀਪ ਸਿੰਘ ਮਿੱਡੂਖੇੜਾ, ਗੁਰਿੰਦਰ ਸਿੰਘ ਢਿੱਲੋਂ ਓ ਐਸ ਡੀ ਸੁਖਬੀਰ ਸਿੰਘ ਬਾਦਲ, ਗੁਰਸ਼ਰਨ ਸਿੰਘ ਛੀਨਾ, ਸੁਰਜੀਤ ਸਿੰਘ ਸਾਹੀ, ਪ੍ਰਭਜੋਤ ਸਿੰਘ ਧਾਲੀਵਾਲ, ਕੁਲਵੰਤ ਸਿੰਘ ਝਿੰਜਰਾ, ਦਿਲਬਾਗ ਸਿੰਘ ਬਾਘਾ,ਮਹਿੰਦਰ ਸਿੰਘ ਬਾਗੜੀਆ, ਹਰਬੰਸ ਸਿੰਘ ਝਿੰਜਰਾ,ਅਮਨਦੀਪ ਰਾਏ, ਸਿਮਰਨਜੀਤ ਸਿੰਘ ਸੋਨੀ ਘੜੂੰਆਂ, ਹੈਪੀ ਬੀ,ਹਰਵਿੰਦਰ ਸਿੰਘ ਬਿੰਦਾ, ਯਾਦਵਿੰਦਰ ਸਿੰਘ ਸਲਾਣਾ, ਰਵਿੰਦਰ ਸਿੰਘ ਖੇੜਾ, ਅੰਮ੍ਰਿਤ ਪਾਲ ਲੰਗ, ਮਨਪ੍ਰੀਤ ਸਿੰਘ ਮਾਜਰੀ, ਮੋਹਨ ਸਿੰਘ ਮੁਕਾਰੋਂਪੁਰ,ਹਰਦੇਵ ਸਿੰਘ ਬਾਲਪੁਰ, ਹਰਜੋਤ ਸਿੰਘ ਜੋਤੀ ਸਲਾਣਾ, ਹਰਕੀਰਤ ਪਨਾਗ,ਲੱਖੀ ਔਜਲਾ, ਧਰਮਪਾਲ ਭੜੀ ਪੀ ਏ ਰਾਜੂ ਖੰਨਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

Leave a Reply

Your email address will not be published. Required fields are marked *