ਪਟਿਆਲਾ

ਸ਼ੇਰ-ਏ-ਪੰਜਾਬ ਯੂਥ ਫੈਡਰੇਸ਼ਨ ਭਾਰਤੀ ਫੌਜ ਨੂੰ ਹਰ ਤਰ੍ਹਾਂ ਦੀਆਂ ਸੇਵਾਵਾਂ ਦੇਣ ਲਈ ਦਿਨ ਰਾਤ ਤਿਆਰ ਖੜੀ

ਪਟਿਆਲਾ, 4 ਅਕਤੂਬਰ (ਮਧੂਸਾਰ ਬਿਊਰੋ)
ਸ਼ੇਰ-ਏ-ਪੰਜਾਬ ਯੂਥ ਫੈਡਰੇਸ਼ਨ ਪੰਜਾਬ ਵਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਭਾਰਤੀ ਫੌਜ ਦੇ ਸਮਰਥਨ ਵਿੱਚ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਦੀ ਅਗਵਾਈ ਫੈਡਰੇਸ਼ਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਸ਼੍ਰੀ ਅਨੂਪਇੰਦਰ ਸਿੰਘ ਜੀ ਨੇ ਕੀਤੀ।

ਇਸ ਮੌਕੇ ਤੇ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਹਰਵਿੰਦਰ ਸਿੰਘ ਹਾਰਡੀ, ਜਨਰਲ ਸਕੱਤਰ ਅਮਰੀਕ ਸਿੰਘ, ਸਕੱਤਰ ਲਾਡੀ ਭੁੱਲਰ, ਕੈਸ਼ੀਅਰ ਜਸਵੀਰ ਸਿੰਘ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ।
ਇਸ ਮੌਕੇ ਤੇ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਤ ਕਰਦਿਆਂ ਫੈਡਰੇਸ਼ਨ ਦੇ ਬੁਲਾਰੇ ਪਰਮਿੰਦਰ ਸਿੰਘ ਬੁੱਟਰ ਨੇ ਕਿਹਾ ਪਿਛਲੇ ਦਿਨੀਂ ਜਦੋਂ ਅੱਤਵਾਦੀਆਂ ਵਲੋਂ ਧੋਖੇ ਨਾਲ ਉੜੀ ਕੈਂਪ ਉੱਪਰ ਹਮਲਾ ਕਰਕੇ ਭਾਰਤੀ ਫੌਜ ਦੇ 20 ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਸੀ, ਉਸ ਦੇ ਜਵਾਬ ਵਿਚ ਭਾਰਤੀ ਫੌਜ ਵੱਲੋਂ ਜਿਸ ਤਰ੍ਹਾਂ ਪਾਕਿਸਤਾਨ ਦੇ ਅੰਦਰ ਵੜ ਕੇ ਅਨੇਕਾਂ ਅੱਤਵਾਦੀ ਕੈਂਪਾਂ ਨੂੰ ਤਹਿਸ ਨਹਿਸ ਕੀਤਾ ਗਿਆ ਉਸਦੇ ਲਈ ਸਾਨੂੰ ਸਭ ਨੂੰ ਭਾਰਤੀ ਫੌਜ ਉੱਪਰ ਮਾਣ ਹੈ ਅਤੇ ਦੇਸ਼ ਦਾ ਹਰ ਇੱਕ ਵਾਸੀ ਦੇਸ਼ ਦੀਆਂ ਸਰਹੱਦਾਂ ਦੀ ਦਿਨ ਰਾਤ ਰਾਖੀ ਕਰਨ ਵਾਲੇ ਅਤੇ ਵੱਡੀਆਂ ਕੁਰਬਾਨੀਆਂ ਕਰਨ ਵਾਲੇ ਭਾਰਤੀ ਫੌਜ ਦੇ ਇਹਨਾਂ ਸੂਰਮਿਆਂ ਦਾ ਸਦਾ ਕਰਜ਼ਦਾਰ ਰਹੇਗਾ। ਉਹਨਾਂ ਕਿਹਾ ਕਿ ਭਵਿੱਖ ਵਿਚ ਜਿਵੇਂ ਦੇ ਵੀ ਹਾਲਾਤ ਬਣਨ ਸ਼ੇਰ-ਏ-ਪੰਜਾਬ ਯੂਥ ਫੈਡਰੇਸ਼ਨ ਆਪਣੇ ਹਜ਼ਾਰਾਂ ਨੌਜਵਾਨ ਵਰਕਰਾਂ ਦੇ ਨਾਲ ਭਾਰਤੀ ਫੌਜ ਨੂੰ ਹਰ ਤਰ੍ਹਾਂ ਦੀਆਂ ਸੇਵਾਵਾਂ ਦੇਣ ਲਈ ਦਿਨ ਰਾਤ ਤਿਆਰ ਖੜੀ ਹੈ। ਇਸ ਮੌਕੇ ਤੇ ਫੈਡਰੇਸ਼ਨ ਵਲੋਂ ਜ਼ਿਲ੍ਹਾ ਇਕਾਈ ਅਤੇ ਯੂਨੀਵਰਸਿਟੀ ਕੈਂਪਸ ਦੀ ਕਮੇਟੀ ਦਾ ਵੀ ਗਠਨ ਕੀਤਾ ਗਿਆ ਜਿਸ ਦੇ ਤਹਿਤ ਗੁਰਵੀਰ ਸਿੰਘ ਜੋਗੀਪੁਰ ਨੂੰ ਜ਼ਿਲ੍ਹਾ ਪ੍ਰਧਾਨ (ਦਿਹਾਤੀ) ਅਤੇ ਸਤਨਾਮ ਸੋਨੂੰ ਨੂੰ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਦੇ ਨਾਲ ਰਜਿੰਦਰ ਸਿੰਘ ਨੂੰ ਹਲਕਾ ਪ੍ਰਧਾਨ, ਸਨੌਰ ਨਿਯੁਕਤ ਕੀਤਾ ਗਿਆ। ਗੌਰਵ ਰਾਣਾ ਨੂੰ ਇੰਚਾਰਜ ਯੂਨੀਵਰਸਿਟੀ, ਗੁਰਪ੍ਰੀਤ ਢਿਲੋਂ ਨੂੰ ਪ੍ਰਧਾਨ ਆਰਟਸ ਕੈਂਪਸ, ਵਰਿੰਦਰ ਸਿੰਘ ਨੂੰ ਪ੍ਰਧਾਨ ਯੂਕੋ ਕੈਂਪਸ ਨਿਯੁਕਤ ਕੀਤਾ ਗਿਆ। ਅੰਤ ਵਿੱਚ ਫੈਡਰੇਸ਼ਨ ਦੇ ਨੌਜਵਾਨ ਵਰਕਰਾਂ ਵਲੋਂ ਸ਼ਹਿਰ ਦੇ ਅੰਦਰ ਭਾਰਤੀ ਫੌਜ ਨੂੰ ਸਮਰਪਿਤ ਇੱਕ ਵਿਸ਼ਾਲ ਮਾਰਚ ਵੀ ਕੱਢਿਆ ਗਿਆ ਜੋ ਕਿ ਯੂਨੀਵਰਸਿਟੀ ਕੈਂਪਸ ਤੋਂ ਸ਼ੁਰੂ ਹੋ ਕੇ ਸਿੰਘ ਸਭਾ ਗੁਰਦੁਆਰਾ, ਫੁਆਰਾ ਚੌਂਕ ਵਿਖੇ ਜਾ ਕੇ ਸਮਾਪਤ ਹੋਇਆ। ਇਸ ਮੌਕੇ ਤੇ ਨੌਜਵਾਨਾਂ ਵਲੋਂ ਭਾਰਤ ਦੇਸ਼ ਅਤੇ ਭਾਰਤੀ ਫੌਜ ਦੇ ਸਮਰਥਨ ਵਿੱਚ ਜੰਮ ਕੇ ਜੈਕਾਰੇ ਲਾਏ ਗਏ। ਇਸ ਮੌਕੇ ਤੇ ਅਮਰਿੰਦਰ ਸਿੰਘ ਅੰਟਾਲ, ਬੰਟੀ ਬਾਦਲ, ਅਮਨ ਅੰਟਾਲ, ਲਾਲੀ ਦੇਵੀਗੜ੍ਹ, ਮਨਦੀਪ ਪਨੇਸਰ, ਗੁਰਜੋਤ ਅੰਟਾਲ, ਰਸ਼ਵਿੰਦਰ ਚੱਠਾ, ਰੁਪਿੰਦਰ ਢੀਂਡਸਾ, ਗਿੱਲ ਜੋਗੀਪੁਰ ਅਤੇ ਪ੍ਰਗਟ ਭੱਟਮਾਜਰਾ ਆਦਿ ਵੀ ਮੁੱਖ ਰੂਪ ਵਿੱਚ ਸ਼ਾਮਲ ਹੋਏ।

Leave a Reply

Your email address will not be published. Required fields are marked *