ਪੰਜਾਬਪਟਿਆਲਾ

15 ਸਤੰਬਰ ਦੇ ਮੋਤੀ ਮਹਿਲ ਘਿਰਾਓ ਵਿਚ ਵੱਡੀ ਗਿਣਤੀ ਵਿੱਚ ਪਹੁੰਚਣਗੀਆ ਪੰਜਾਬ ਭਰ ’ਚੋਂ ਪੰਚਾਇਤਾਂ : ਗੁਰਮੀਤ ਸਿੰਘ ਫਤਿਹਗੜ ਸਾਹਿਬ

ਪਟਿਆਲਾ, 13 ਸਤੰਬਰ -(ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸਰਪੰਚਾਂ ਪੰਚਾਂ ਦੀਆਂ ਮੰਗਾਂ ਨੂੰ ਲੈ ਕੇ ਸਰਪੰਚ ਪੰਚਾਇਤ ਯੂਨੀਅਨ ਪੰਜਾਬ ਲਗਾਤਾਰ ਧਰਨੇ, ਹੜਤਾਲਾਂ ਦੇ ਰੂਪ ਸੰਘਰਸ਼ ਕਰ ਰਹੀ, ਜਿਸ ਚੱਲਦੇ ਉਸ ਨੇ 15 ਸਤੰਬਰ ਨੂੰ ਮੋਤੀ ਮਹਿਲ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਅੱਜ ਇਥੇ ਪਟਿਆਲਾ ਮੀਡੀਆ ਕਲੱਬ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਪੰਚ ਪੰਚਾਇਤ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਫਤਿਹਗੜ ਸਾਹਿਬ ਅਤੇ ਉਨਾਂ ਦੇ ਸਾਥੀਆਂ ਨੇ ਦੱਸਿਆ ਕਿ ਘਿਰਾਓ ਕਰਨ ਵਿਚ ਪੰਜਾਬ ਭਰ ਵਿਚੋਂ ਵੱਡੀ ਗਿਣਤੀ ਵਿਚ ਪੰਚਾਇਤਾਂ ਪਹੁੰਚ ਰਹੀਆਂ ਹਨ ਪੰਜਾਬ ਦੇ ਸਾਰੇ ਬਲਾਕਾਂ ਵਿਚ ਆਪਣੀ ਮੰਗਾਂ ਨੂੰ ਲੈ ਘਿਰਾਓ ਕਰਨ ਵਿਚ ਕਾਫੀ ਉਤਸ਼ਾਹ ਹੈ।

            ਉਨਾਂ ਨੇ ਕਿਹਾ ਕਿ ਅੱਜ ਸਾਡੇ ਤੋਂ ਵੋਟਾਂ ਲੈਣ ਵਾਲੇ ਐਮ. ਐਲ. ਏ./ਮੰਤਰੀਆ ਦਾ ਫਰਜ਼ ਬਣਦਾ ਹੈ ਕਿ ਉਹ ਸਾਡੇ ਸਾਥ ਵਿਚ ਆਉਣ। ਪੰਚਾਇਤਾਂ ਵੀ 2022 ਉਨਾਂ ਦਾ ਸਾਥ ਦੇਣਗੀਆ ਜੋ ਪੰਚਾਇਤਾਂ ਦਾ ਸਾਥ ਦੇਣਗੇ। ਉਨਾਂ ਪੰਜਾਬ ਦੀਆਂ ਸਮੂਹ ਪੰਚਾਇਤਾਂ ਨੂੰ ਇਕਜੁੱਟ ਹੋ ਕੇ ਆਪਣੀਆ ਹੱਕੀ ਮੰਗਾਂ ਲਈ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਸਾਥ ਦੇਣ ਲਈ ਕਿਹਾ ਤਾਂ ਜੋ ਸਰਪੰਚਾਂ ਪੰਚਾਂ ਦੇ ਤਨਖ਼ਾਹ ਬੀਮੇ ਸੁਰੱਖਿਆ ਉਨਾਂ ਪਿੰਡਾਂ ਵਿਕਾਸ ਦੇ ਨਾਲ ਉਨਾਂ ਨੂੰ ਆਫਸਰਸ਼ਾਹੀ ਗੁਲਾਮੀ ਵਿਚੋਂ ਕੱਢਿਆ ਜਾ ਸਕੇ। ਸੂਬਾ ਮੀਤ ਪ੍ਰਧਾਨ ਰਵਿੰਦਰ ਸਿੰਘ ਤੇ ਜਰਨਲ ਸਕੱਤਰ ਗੁਰਪਿਆਰ ਸਿੰਘ ਧੂਰਾ ਨੇ ਪੰਚਾਇਤ ਨੂੰ ਬਲਾਕ ਪੱਧਰੀ ਤੇ ਜ਼ਿਲਾ ਪੱਧਰੀ ਯੂਨੀਅਨਾਂ ਮਜਬੂਰ ਕਰਨ ਅਤੇ ਘਿਰਾਓ ਦੌਰਾਨ ਆਪੋ ਆਪਣੀਆਂ ਗੱਡੀਆਂ ਟਰੈਕਟਰ ਰਾਹੀਂ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਬਠਿੰਡਾ ਪ੍ਰਧਾਨ ਹਰਦੀਪ ਸਿੰਘ ਝੂੰਬਾ, ਬਲਾਕ ਪ੍ਰਧਾਨ ਸਿਵਦਰਸ਼ਨ ਸਿੰਘ ਸੁਨਾਮ, ਅਨਦਾਣਾ ਬਲਾਕ ਪ੍ਰਧਾਨ ਲਵਜੀਤ ਸਿੰਘ ਬੱਬੀ, ਦਿੜਬਾ ਬਲਾਕ ਪ੍ਰਧਾਨ ਜਸਕਰਨ ਸਿੰਘ, ਜ਼ਿਲਾ ਪ੍ਰਧਾਨ ਜਸਵੀਰ ਸਿੰਘ, ਮੇਜਰ ਸਿੰਘ ਬਲਾਕ ਪ੍ਰਧਾਨ ਬਠਿੰਡਾ, ਜੱਸੀ ਲੋਂਗੋਵਾਲੀਆ, ਸਰਬਜੀਤ ਸਿੰਘ ਮੰਗਵਾਲ, ਦਰਸ਼ਨ ਸਿੰਘ ਬਲਾਕ ਸਕੱਤਰ, ਦਰਸ਼ਨ ਸਿੰਘ ਵੜਿੰਗ, ਮੀਤ ਪ੍ਰਧਾਨ ਬਾਵਾ ਛਾਜਲੀ ਤੇ ਹੋਰ ਆਗੂ ਸ਼ਾਮਲ ਸਨ।

Leave a Reply

Your email address will not be published. Required fields are marked *