ਪਟਿਆਲਾ

ਫ੍ਰੈਸ਼ਰਸ ਲਈ ਆਯੋਜਿਤ ਹੋਇਆ ਆਫਰੀਨ-2016

ਵਿਦਿਆਰਥੀਆਂ ਨੇ ਦਿਖਾਇਆ ਵੱਖ-ਵੱਖ ਈਵੈਂਟ ਵਿਚ ਆਪਣਾ ਹੁਨਰ
ਪਟਿਆਲਾ : 7 ਅਕਤੂਬਰ (ਮਧੂਸਾਰ ਬਿਊਰੋ) ਰਿਆਤ-ਬਾਹਰਾ ਗਰੁੱਪ ਪਟਿਆਲਾ ਕੈਂਪਸ ਨੇ ਟੈਲੇਂਟ ਹੰਟ-ਕਮ-ਕਲਚਰਲ ਫੈਸਟ ਆਫਰੀਨ-2016 ਦਾ ਆਯੋਜਨ ਕੀਤਾ ਜਿੱਥੇ ਅਕਾਦਮਿਕ ਸੈਸ਼ਨ 2016-17 ਵਿਚ ਦਾਖਲਾ ਲੈਣ ਵਾਲੇ ਨਵੇਂ ਵਿਦਿਆਰਥੀਆਂ ਦਾ ਸਵਾਗਤ ਕੀਤਾ ਗਿਆ। ਰਿਆਤ-ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਅਤੇ ਰਿਆਤ ਬਾਹਰਾ ਗਰੁੱਪ ਦੇ ਚੇਅਰਮੈਨ ਸ. ਗੁਰਵਿੰਦਰ ਸਿੰਘ ਬਾਹਰਾ ਮੁੱਖ ਮਹਿਮਾਨ ਰਹੇ ਅਤੇ ਦੀਪ ਜਲਾ ਕੇ ਉਨ੍ਹਾਂ ਨੇ ਪ੍ਰੋਗਰਾਮ ਦਾ ਉਦਘਾਟਨ ਕੀਤਾ।

ਡੀਈਓ ਪਟਿਆਲਾ ਮੈਡਮ ਹਰਿੰਦਰ ਕੌਰ ਨੇ ਟੈਕਨੀਕਲ ਈਵੈਂਟਸ ਦੇ ਫੰਕਸ਼ਨ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਨੇ ਕਿਹਾ ਕਿ ਰਿਆਤ-ਬਾਹਰਾ ਗਰੁੱਪ ਆਪਣੀ ਉੱਚ ਕੁਆਲਿਟੀ ਦੀ ਸਿੱਖਿਆ ਲਈ ਜਾਣਿਆ ਜਾਂਦਾ ਹੈ ਅਤੇ ਮੈਂ ਉਮੀਦ ਕਰਦੀ ਹਾਂ ਕਿ ਅਜਿਹੀ ਸੇਵਾ ਗਰੁੱਪ ਵਲੋਂ ਲੰਬੇ ਸਮੇਂ ਤੱਕ ਜਾਰੀ ਰਹੇਗੀ। ਟੈਕਨੀਕਲ ਈਵੈਂਟਸ ਵਿਚ ਇੰਜੀਨੀਅਰਿੰਗ, ਮੈਨੇਜਮੈਂਟ, ਫਾਰਮੇਸੀ, ਪੋਲੀਟੈਕਨੀਕਲ ਅਤੇ ਲਾਅ ਦੇ ਵਿਦਿਆਰਥੀਆਂ ਨੇ ਰੁਚੀ ਦੇ ਨਾਲ ਹਿੱਸਾ ਲਿਆ।
ਮੁੱਖ ਮਹਿਮਾਨ ਨੇ ਇਸ ਮੌਕੇ ‘ਤੇ ਸਾਰੇ ਈਵੈਂਟਸ ਦੇ ਜੇਤੂਆਂ ਨੂੰ ਵੀ ਮੁੱਖ ਮਹਾਨ ਨੇ ਸਨਮਾਨਿਤ ਕੀਤਾ। ਸਾਰੀਆਂ ਬ੍ਰਾਂਚਾ ਦੇ ਟਾਪਰ ਵਿਦਿਆਰਥੀਆਂ ਨੂੰ ਇਨਾਮ ਅਤੇ ਸਰਟੀਫੀਕੇਟ ਵੀ ਦਿੱਤੇ ਗਏ।
ਭੰਗੜਾ, ਸਕਿੱਟ, ਡਾਂਸ, ਮੇਲਡੀ ਸਾਂਗ, ਫੋਕ ਡਾਂਸ, ਵੈਸਟਰਨ ਡਾਂਸ, ਮਲਵਈ ਗਿੱਧਾ, ਕੋਰੀਓਗ੍ਰਾਫੀ ਵਰਗੇ ਈਵੈਂਟਸ ਵਿਚ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਵਿਦਿਆਰਥੀਆਂ ਨੇ ਫੇਸ ਪੇਂਟਿੰਗ, ਮਹਿੰਦੀ, ਪਾਟ ਪੇਂਟਿੰਗ, ਰੰਗੋਲੀ, ਕੋਲਾਜ-ਮੇਕਿੰਗ, ਫੋਟੋਗ੍ਰਾਫੀ, ਐਕਟਿੰਗ, ਨੇਲ-ਆਰਟ, ਕਲੋਜ ਪੇਂਟਿੰਗ, ਏਡ-ਮੇਡ ਸ਼ੋਅ ਆਦਿ ਵਿਚ ਵੀ ਆਪਣਾ ਹੁਨਰ ਦਿਖਾਇਆ।
ਪਹਿਲੇ ਸਾਲ ਦੇ ਵਿਦਿਆਰਥੀਆਂ ਨੇ ਮਾਡਲਿੰਗ ਵਿਚ ਹਿੱਸਾ ਲਿਆ ਅਤੇ ਆਪਣੇ ਹੁਨਰ ਨਾਲ ਜਜਮੈਂਟ ਟੀਮ ਨੂੰ ਵੀ ਹੈਰਾਨ ਕਰ ਦਿੱਤਾ। ਮਿਸਟਰ ਐਂਡ ਮਿਸ ਫ੍ਰੈਸ਼ਰ ਦੇ ਟਾਈਟਲ ਵੀ ਵੰਡੇ ਗਏ। ਮੁਖ ਮਹਿਮਾਨ ਨੇ ਆਪਣੇ ਭਾਸ਼ਣ ਵਿਚ ਸਟੂਡੈਂਟਸ ਦੀ ਸਕਿੱਲਸ ਅਤੇ ਟੈਲੇਂਟ ਦੀ ਸਲਾਘਾ ਕੀਤੀ ਅਤੇ ਉਨ੍ਹਾਂ ਨੂੰ ਅਜਿਹੇ ਈਵੈਂਟਸ ਵਿਚ ਹੋਰ ਜਿਆਦਾ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ।
ਇਸ ਮੌਕੇ ਕੈਂਪਸ ਡਾਇਰੈਕਟਰ ਡਾ. ਪਿਯੂਸ਼ ਵਰਮਾ ਨੇ ਹਿੱਸਾ ਲੈਣ ਵਾਲਿਆਂ ਦੇ ਜੋਸ਼ ਦੀ ਸਲਾਘਾ ਕੀਤੀ ਅਤੇ ਕਿਹਾ ਕਿ ਹਰ ਵਿਦਿਆਰਥੀ ਵਿਚ ਕਲਾ ਹੈ ਜਿਸ ਨੂੰ ਸਮੇਂ ਦੇ ਨਾਲ-ਨਾਲ ਨਿਖਾਰਨਾ ਜਰੂਰੀ ਹੈ ਤਾਂ ਕਿ ਉਚਾਈਆਂ ਤੱਕ ਪਹੁੰਚਿਆ ਜਾ ਸਕੇ।
ਉਨ੍ਹਾਂ ਆਏ ਮੁੱਖ ਮਹਿਮਾਨ ਅਤੇ ਦੂਸਰੇ ਉਚ ਅਧਿਕਾਰੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਿੱਖਿਆ ਦੇ ਮਿਆਰ ਨੂੰ ਉੱਚਾ ਚੱਕਣ ਲਈ ਰਿਆਤ ਬਾਹਰਾ ਗਰੁੱਪ ਵੱਲੋਂ ਕੀਤੇ ਜਾ ਰਹੇ ਉਪਰਾਲੇ ਭਵਿੱਖ ਵਿੱਚ ਵੀ ਲਗਾਤਾਰ ਜਾਰੀ ਰਹਿਣਗੇ।
ਕੈਂਪਸ ਡਾਇਰੈਕਟਰ ਡਾ. ਪਿਯੂਸ਼ ਵਰਮਾ ਨੇ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦੀ ਐਕਟੀਵਿਟੀ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਰਿਆਤ-ਬਾਹਰਾ ਗਰੁੱਪ ਹਮੇਸ਼ਾ ਹੀ ਅਜਿਹੇ ਈਵੈਂਟਸ ਨੂੰ ਉਤਸ਼ਾਹ ਦਿੰਦਾ ਹੈ ਤਾਂ ਕਿ ਸਟੂਡੈਂਟ ਦਾ ਪੂਰੀ ਤਰ੍ਹਾਂ ਵਿਕਾਸ ਹੋ ਸਕੇ।
ਇਸ ਮੌਕੇ ਹੋਏ ਵੱਖ ਵੱਖ ਮੁਕਾਬਲਿਆਂ ਵਿੱਚ ਇਮਰਾਨ ਖਾਨ ਨੂੰ ਮਿਸਟਰ ਫ੍ਹੈਸਰ ਅਤੇ ਹਰਪ੍ਰੀਤ ਕੌਰ ਨੂੰ ਮਿਸ ਫ੍ਹੈਸਰ ਵਜੋ ਚੁਣਿਆ ਗਿਆ। ਇਸ ਤੋਂ ਇਲਾਵਾ ਅੰਮ੍ਰਿਤਪਾਲ ਸਿੰਘ ਨੂੰ ਮਿਸਟਰ ਪ੍ਹਸਨੈਲਿਟੀ ਅਤੇ ਮਨਪ੍ਰੀਤ ਕੌਰ ਨੂੰ ਮਿਸ ਪ੍ਹਸਨੈਲਿਟੀ ਦਾ ਖਿਤਾਬ ਪ੍ਹਾਪਤ ਹੋਇਆ।

Leave a Reply

Your email address will not be published. Required fields are marked *