ਪਟਿਆਲਾ

ਅਕਾਲੀ ਭਾਜਾਪਾ ਸਰਕਾਰ ਨੇ ਪੰਜਾਬ ਦੇ ਵਪਾਰ ਅਤੇ ਵਪਾਰੀਆਂ ਨੂੰ ਤਬਾਹ ਕੀਤਾ-ਬ੍ਰਹਮ ਮਹਿੰਦਰਾ

ਕੈਪਟਨ ਸਰਕਾਰ ਲਿਆਉਣ ਲਈ ਯੂਥ ਅਹਿਮ ਰੋਲ ਅਦਾ ਕਰੇ : ਵਰੁਣ ਗਰਗ
ਪਟਿਆਲਾ : 7 ਅਕਤੂਬਰ (ਕੰਵਰ ਬੇਦੀ/ਮਧੂਸਾਰ ਬਿਊਰੋ)
ਕੈਪਟਨ ਲਿਆਓ ਪੰਜਾਬ ਬਚਾਓ ਮੁਹਿੰਮ ਦੀ ਸ਼ੁਰੂਆਤ ਕਰਦਿਆ ਵਿਧਾਇਕ ਬ੍ਰਹਮ ਮਹਿੰਦਰਾ ਦੀ ਆਗਵਾਈ ਹੇਠ ਸਥਾਨਕ ਗੁਰਬਖਸ਼ ਕਲੌਨੀ,ਵਿਰਕ ਕਲੌਨੀ,ਫੈਕਟਰੀ ਏਰੀਆਂ ਅਤੇ ਅਰਬਨ ਅਸਟੇਟ ਵਿਖੇ ਕਾਂਗਰਸ ਦੀਆਂ ਭਰਵੀਆਂ ਮੀਟਿੰਗਾ ਦਾ ਆਯੋਜਨ ਕੀਤਾ ਗਿਆ ਅਤੇ ਪੰਜਾਬ ਕਾਂਗਰਸ ਐਕਸਪ੍ਰੈਸ ਦਾ ਪਟਿਆਲਾ 2 ਵਿੱਚ ਪਹੁੰਚਣ ਤੇ ਹਜਾਰਾਂ ਦੀ ਗਿਣਤੀ ਵਿੱਚ ਵੱਖ ਵੱਖ ਇਲਾਕਾ ਨਿਵਾਸੀਆਂ ਨੇ ਭਰਵਾਂ ਸਵਾਗਤ ਕੀਤਾ।

ਜਿਸ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ, ਪਟਿਆਲਾ ਹਲਕਾ 2 ਦੇ ਕੁਆਰਡੀਨੇਟਰ ਅਤੇ ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸੀਬੀਆ ਅਤੇ ਜਿਲ੍ਹਾ ਕਾਂਗਰਸ ਦੇ ਪ੍ਰਧਾਨ ਪ੍ਰੇਮ ਕ੍ਰਿਸ਼ਨ ਪੂਰੀ ਵੀ ਪਹੁੰਚੇ ਤੇ ਅਕਾਲੀ ਭਾਜਪਾ ਸਰਕਾਰ ਦੀਆਂ ਨੀਤੀਆਂ ਨੂੰ ਜਮ ਕੇ ਕੋਸਿਆ।
ਇਸ ਮੌਕੇ ਬ੍ਰਹਮ ਮਹਿੰਦਰਾ ਨੇ ਬੋਲਦਿਆ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਪੰਜਾਬ ਦੇ ਵਪਾਰ ਅਤੇ ਵਪਾਰੀਆਂ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। ਰੇਤਾ,ਬਜਰੀ,ਕੇਬਲ,ਟਰਾਂਸਪੋਰਟ,ਹੋਟਲ ਅਤੇ ਢਾਬਿਆ ਉੱਪਰ ਬਾਦਲ ਪਰਿਵਾਰ ਨੇ ਕਿਸੇ ਨਾ ਕਿਸੇ ਰੂਪ ਵਿੱਚ ਕਬਜਾ ਕਰ ਲਿਆ ਹੈ।ਪੰਜਾਬ ਦੇ ਵਪਾਰੀਆਂ ਉੱਤੇ ਵਾਧੂ ਟੈਕਸ ਲਗਾ ਕੇ ਅਤੇ ਬਿਜਲੀ ਮਹਿੰਗੀ ਕਰਕੇ ਉਹਨਾਂ ਨੂੰ ਦੂਜੇ ਰਾਜਾ ਵਿੱਚ ਜਾ ਕੇ ਕਾਰੋਬਾਰ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।ਜਿਸ ਕਾਰਨ 18 ਹਜਾਰ ਦੇ ਕਰੀਬ ਇੰਡਸਟਰੀ ਪੰਜਾਬ ਵਿੱਚੋਂ ਬੰਦ ਹੋ ਗਈ ਹੈ।ਪੰਜਾਬ ਵਾਸੀਆਂ ਨੂੰ ਪੰਜਾਬ ਵਿੱਚ ਟੁੱਟੀਆਂ ਸੜਕਾਂ ਅਤੇ ਸਟਰੀਟ ਲਾਈਟਾ,ਸੀਵਰੇਜ਼ ਜਾਮ,ਬਿਜਲੀ ਕਟੌਤੀ ਅਤੇ ਪੀਣ ਵਾਲੇ ਪਾਣੀ ਦੀਆਂ ਮੁਢਲੀਆਂ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਜਦੋਂ ਕਿ ਪੰਜਾਬ ਸਰਕਾਰ ਵਿਕਾਸ ਦੇ ਵੱਡੇ ਵੱਡੇ ਦਾਅਵੇ ਕਰਦੀ ਨਹੀਂ ਥੱਕਦੀ।ਬਾਦਲ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਰਕੇ ਪੰਜਾਬ ਦਾ ਕਿਸਾਨ ਕਰਜਾਈ ਹੋ ਚੁੱਕਾ ਹੈ ਅਤੇ ਦੁਖੀ ਹੋ ਕੇ ਆਤਮ ਹੱਤਿਆਵਾਂ ਕਰਨ ਲਈ ਮਜਬੂਰ ਹੋਇਆ ਪਿਆ ਹੈ।
ਇਸ ਮੌਕੇ ਯੂਥ ਕਾਂਗਰਸੀ ਆਗੂ ਵਰੁਣ ਗਰਗ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਕਹੇ ਅਨੁਸਾਰ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨ ਤੇ ਬੁਢਾਪਾ ਅਤੇ ਵਿਧਵਾ ਪੈਨਸ਼ਨ 500 ਤੋਂ ਵਧਾ ਕੇ 2000 ਕੀਤੀ ਜਾਵੇਗੀ ਨਾਲ ਹੀ ਹਰ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਅਤੇ ਨੌਜਵਾਨਾ ਲਈ ਰੌਜਗਾਰ ਦੇ ਮੁਢਲੇ ਅਵਸਰ ਪੈਦਾ ਕੀਤੇ ਜਾਣਗੇ।ਉਹਨਾਂ ਨੇ ਕਿਹਾ ਕਿ ਆਓ ਸਾਰੇ ਮਿਲਕੇ ਹਮਲਾ ਮਾਰੀਏ ਅਤੇ ਕੈਪਟਨ ਲਿਆਓ ਪੰਜਾਬ ਬਚਾਓ ਮੁਹਿੰਮ ਦੇ ਤਹਿਤ 2017 ਵਿੱਚ ਕਾਂਗਰਸ ਦੀ ਸਰਕਾਰ ਬਣਾ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਾਈਏ।
ਇਸ ਮੌਕੇ ਬਲਾਕ ਪ੍ਰਧਾਨ ਅਤੇ ਕੌਂਸਲਰ ਕੇ.ਕੇ. ਮਲਹੋਤਰਾ,ਬਲਾਕ ਪ੍ਰਧਾਨ ਨੰਦ ਲਾਲ ਗੁਰਾਬਾ,ਪੰਜਾਬ ਕਾਂਗਰਸ ਦੇ ਸਕੱਤਰ ਅਨਿਲ ਮੌਦਗਿੱਲ ਅਤੇ ਸੰਤ ਬਾਂਗਾ,ਯੂਥ ਕਾਂਗਰਸ ਲੋਕ ਸਭਾ ਦੇ ਪ੍ਰਧਾਨ ਜਿੰਮੀ ਡਕਾਲਾ,ਮੀਤ ਪ੍ਰਧਾਨ ਸੰਜੀਵ ਸ਼ਰਮਾ ਕਾਲੂ,ਅਸੈਂਬਲੀ ਪ੍ਰਧਾਨ ਤਾਰਾ ਦੱਤ,ਮੋਹਿਤ ਮਹਿੰਦਰਾ,ਅਮਨਦੀਪ ਅਮਨੀ, ਕਾਂਗਰਸ ਬੁੱਧੀਜੀਵੀ ਸੈਲ ਦੇ ਚੇਅਰਮੈਨ ਪ੍ਰੋਫ.ਰਣਜੀਤ ਸਿੰਘ,ਹਨੀ ਵੜੈਚ,ਪਰਮਜੀਤ ਭੁੱਲਰ,ਨਰਿੰਦਰ ਪੂਰੀ,ਸ਼ਿਵਰਾਮ ਫੌਜੀ,ਬਿੱਟੂ ਛੀਨਾ,ਮਨੋਜ਼ ਠਾਕੁਰ ਅਮਰਪ੍ਰੀਤ ਬੋਬੀ,ਦਿਨੇਸ਼ ਬਾਂਸਲ,ਮਾਧਵ ਸਿੰਗਲਾ,ਮੋਹਨ ਸ਼ਰਮਾ,ਜਗਦੀਸ਼ ਭੱਟ ਆਦਿ ਕਾਂਗਰਸੀ ਆਗੂ ਵੱਡੀ ਗਿਣਤੀ ਵਿੱਚ ਹਾਜਰ ਸਨ।

Leave a Reply

Your email address will not be published. Required fields are marked *