ਪਟਿਆਲਾ

ਨਰਸਿੰਗ ਸਟਾਫ ਵਲੋਂ ਪਿਛਲੇ ਚਾਰ ਦਿਨਾਂ ਤੋਂ ਤਿੰਨੇ ਸ਼ਿਫਟਾਂ ਦਾ ਕੰਮ ਠੱਪ

ਪਟਿਆਲਾ : 7 ਅਕਤੂਬਰ (ਕੰਵਰ ਬੇਦੀ/ਮਧੂਸਾਰ ਬਿਊਰੋ)
ਰਜਿੰਦਰਾ ਹਸਪਤਾਲ ਪਟਿਆਲਾ, ਮੈਡੀਕਲ ਕਾਲਜ ਪਟਿਆਲਾ, ਟੀ.ਬੀ. ਹਸਪਤਾਲ ਪਟਿਆਲਾ ਦੇ ਸਮੂੰਹ ਸਟਾਫ ਨਰਸਿੰਗ ਸਟਾਫ ਵਲੋਂ ਪਿਛਲੇ ਚਾਰ ਦਿਨਾਂ ਤੋਂ ਤਿੰਨੇ ਸ਼ਿਫਟਾਂ ਦਾ ਕੰਮ ਠੱਪ ਰਿਹਾ।
ਐਮਰਜੰਸੀ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ। ਪਰ ਸਰਕਾਰ ਦੇ ਕੰਨ ਤੇ ਕੋਈ ਵੀ ਜੂੰ ਨਹੀਂ ਸਿਰਕਦੀ। ਕਿਉਂਕਿ 22-07-2016 ਨੂੰ ਵੀ ਸੀ.ਐਮ. ਸਾਹਿਬ ਨੇ ਲਿਖਤੀ ਰੂਪ ਵਿੱਚ ਫੈਸਲਾ ਕੀਤਾ ਸੀ ਕਿ ਸਟਾਫ ਨਰਸਿੰਗ ਦੀਆਂ ਸੇਵਾਵਾਂ ਆਉਣ ਵਾਲੀ ਕੈਬਨਿਟ ਦੀ ਮੀਟਿੰਗ ਵਿੱਚ ਸੇਵਾਵਾਂ ਰੈਗੂਲਰ ਕਰ ਦਿੱਤੀਆਂ ਜਾਣਗੀਆਂ। ਪਰ ਇਸ ਤੋਂ ਪਹਿਲਾਂ 5 ਕੈਬਨਿਟ ਦੀਆਂ ਮੀਟਿੰਗਾਂ ਲੰਘ ਚੁੱਕਣ ਦੇ ਬਾਵਜੁਦ ਵੀ ਸਾਰੀਆਂ ਮੀਟਿੰਗਾਂ ਬੇ ਸਿੱਟਾਂ ਨਿਕਲੀਆਂ। ਕੋਈ ਵੀ ਰੈਗੂਲਰ ਦੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੀ ਗਈ। ਪਰ ਇਸ ਵਿੱਚ ਅਸੀਂ ਇਹ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਸਾਰੇ ਸਟਾਫ ਨਰਸਿਜ ਅਤੇ ਐਨਸਿਰੀ ਪ੍ਰੋਪਰ ਚੈਨਲ ਭਰਤੀ ਕੀਤੇ ਗਏ ਹਨ। ਜਿਸ ਵਿੱਚ ਸਾਡੀ ਪੁਲਿਸ ਵੈਰੀਫਿਕੇਸ਼ਨ, ਮੈਡੀਕਲ ਤੇ ਨਿਊਜ ਪੇਪਰ ਵਿੱਚ ਇਸ਼ਤਿਹਾਰ ਰਾਹੀਂ ਰੱਖੇ ਗਏ ਸਟਾਫ ਨਰਸਾਂ ਹਾਂ। ਅਸੀਂ ਚਾਹੁੰਦੇ ਹਾਂ ਕਿ ਸਾਨੂੰ ਸਰਕਾਰ ਉਨ੍ਹਾਂ ਤੋਂ ਅਲੱਗ ਹੀ ਰੈਗੂਲਰ ਫੁੱਲ ਸਕੇਲ ਤੇ ਕੀਤੀ ਜਾਵੇ। ਪਰ ਸਰਕਾਰ ਦੇ ਟਾਲ ਮਟੋਲ ਤੋਂ ਅਸੀਂ ਬਹੁਤ ਅੱਕ ਚੁੱਕੇ ਹਾਂ। ਜੇਕਰ 11-10-2016 ਤੱਕ ਸੀ.ਐਮ. ਸਾਹਿਬ ਨੇ ਲਿਖਤੀ ਰੂਪ ਵਿੱਚ ਮੀਟਿੰਗ ਦਾ ਸਮਾਂ ਨਾ ਦਿੱਤਾ ਗਿਆ, ਰੈਗੂਲਰ ਦੀ ਨੋਟੀਫਿਕੇਸ਼ਨ ਜਾਰੀ ਨਾ ਕੀਤੀ ਗਈ, ਤਾਂ 12-10-2016 ਤੋਂ ਅੰਮ੍ਰਿਤਸਰ ਸਟਾਫ ਨਰਸਿਜ ਅਤੇ ਪਟਿਆਲਾ ਦੇ ਸਟਾਫ ਟਰਸਿੰਗ ਵਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਅੱਜ ਤੋਂ ਬਾਅਦ ਪਟਿਆਲਾ ਵਿੱਚ ਕੋਈ ਵੀ ਅਕਾਲੀ ਲੀਡਰ ਆਵੇਗਾ ਨਰਸਾਂ ਵਲੋਂ ਉਨ੍ਹਾਂ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਅਮਨ ਸੰਧੂ, ਮਨਪ੍ਰੀਤ ਕੌਰ ਚੰਦੜ, ਜਸਪ੍ਰੀਤ ਕੌਰ, ਪ੍ਰਦੀਪ ਸਿੰਘ, ਜਗਜੀਤ ਸਿੰਘ, ਪ੍ਰਿੰਸ, ਮਨਪ੍ਰੀਤ ਕੌਰ ਮੋਗਾ, ਮਨਦੀਪ ਕੌਰ ਢਿੱਲੋਂ, ਸੰਦੀਪ ਕੋਰ ਸਾਹੀ, ਹਰਜੀਤ ਕੌਰ, ਆਦਿ ਸ਼ਾਮਲ ਸਨ।

Leave a Reply

Your email address will not be published. Required fields are marked *