ਪੰਜਾਬਪਟਿਆਲਾ

ਪਟਿਆਲਾ ਯੂਥ ਰੋਡ ਸ਼ੌਅ ‘ਚ 1977 ਵਾਲੇ ਸ਼੍ਰੋਮਣੀ ਅਕਾਲੀ ਦਲ ਦਾ ਜੌਬਨ ਮੁੜ ਵਿਖਿਆ

ਸ਼ਹਿਰੀ ਪ੍ਰਧਾਨ ਦੀ ਵਿਉਂਤੀਬੰਦੀ ਸਦਕਾ ਕਾਂਗਰਸ ਨੂੰ ਕਰਾਰੀ ਹਾਰ ਦਾ ਮੂੰਹ ਵੇਖਣਾ ਪੈ ਸਕਦਾ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਵੱਲੋਂ ਉਲੀਕੇ ਪ੍ਰੋਗਰਾਮ ਤਹਿਤ ਯੂਥ ਅਕਾਲੀ ਦਲ ਨੇ ਯੂਥ ਰੋਡ ਸ਼ੋਅ ਕੱਢਿਆ, ਜਿਸ ਦੀ ਅਗਵਾਈ ਸਰਦਾਰ ਬਿਕਰਮ ਸਿੰਘ ਮਜੀਠੀਆ ਕਰ ਰਹੇ ਸਨ। ਮੋਹਾਲੀ ਤੋਂ ਚੱਲ ਕੇ ਪਟਿਆਲਾ ਪੁੱਜਣ ਵਾਲੇ ਂਿÂਸ ਯੂਥ ਰੋਡ ਸ਼ੋਅ ਵਿਚ ਯੂਥ ਨੌਜਵਾਨਾਂ ਵੱਲੋਂ ਮੋਟਰ ਸਾਇਕਲ, ਕਾਰਾਂ, ਜੀਪਾਂ, ਟਰੈਕਟਰ ਆਦਿ ਨਾਲ ਸ਼ਮੂਲੀਅਤ ਕੀਤੀ। ਯੂਥ ਰੋਡ ਸ਼ੋਅ ਦੀ ਅਗਵਾਈ ਕਰ ਰਹੇ ਬਿਕਰਮ ਸਿੰਘ ਮਜੀਠੀਆ ਹਾਰਲੇ ਮੋਟਰ ਸਾਇਕਲ ਖ਼ੁਦ ਚਲਾ ਰਹੇ ਸਨ, ਜਿਨਾਂ ਦੀ ਪਿਛਲੀ ਸੀਟ ਸ਼ਰਨਜੀਤ ਸਿੰਘ ਢਿੱਲੋਂ ਬੈਠੇ ਹੋਏ ਸਨ ਅਤੇ ਮਗਰ-ਮਗਰ ਯੂਥ ਨੌਜਵਾਨਾਂ ਦੇ ਕਾਫਲੇ ਬਣਦੇ ਜਾ ਰਹੇ ਸਨ, ਜਿਸ ਕਾਰਨ ਯੂਥ ਰੋਡ ਸ਼ੋਅ ਪ੍ਰਭਾਵਸ਼ਾਲੀ ਤੇ ਵਿਲੱਖਣ ਹੋ ਨਿਬੜਿਆ।

ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਕੁਲਵਿੰਦਰ ਸਿੰਘ ਵਿੱਕੀ ਰਿਵਾਜ ਦੀ ਅਗਵਾਈ ‘ਚ ਸ਼ਹਿਰ ਭਰ ਤੋਂ ਇਕੱਠੀਆਂ ਹੋਈਆਂ ਯੂਥ ਟੀਮਾਂ ਸਵੇਰ ਤੋਂ ਬਿਕਰਮ ਸਿੰਘ ਮਜੀਠੀਆ ਦੇ ਸਵਾਗਤ ਲਈ ਉਤਾਵਲੇ ਸਨ। ਹਾਲਾਂਕਿ ਯੂਥ ਰੋਡ ਸ਼ੋਅ ‘ਚ ਪਟਿਆਲਾ ਪਹੁੰਚਦਿਆਂ ਬਿਕਰਮ ਸਿੰਘ ਮਜੀਠੀਆ ਦੇ ਪਹੁੰਚਣ ‘ਚ ਥੋੜ੍ਹੀ ਜਿਹੀ ਦੇਰੀ ਹੋਈ, ਜਿਸ ਦਾ ਕਾਰਨ ਵੱਖ ਵੱਖ ਥਾਵਾਂ ‘ਤੇ ਸਵਾਗਤ ਹੋਣਾ ਸੀ, ਪ੍ਰੰਤੂ ਸ਼ਹਿਰੀ ਪ੍ਰਧਾਨ ਦੇ ਹੁਕਮਾਂ ਦੀ ਪਾਲਣਾ ਕਰ ਰਹੇ ਯੂਥ ਨੌਜਵਾਨ ਇਨ ਬਿਨ ਆਪਣੇ ਮਿਲੇ ਪੁਆਇੰਟਾਂ ‘ਤੇ ਖੜੇ ਰਹੇ। ਸ਼ਹਿਰੀ ਪ੍ਰਧਾਨ ਦੇ ਪਲੇਟਫਾਰਮ ‘ਤੇ ਹਰ ਵਰਗ ਦੇ ਲੋਕ ਦੇਖਣ ਨੂੰ ਮਿਲੇ, ਜਿਨਾਂ ‘ਚ ਮੁਸਲਮਾਨ ਭਾਈਚਾਰਾ, ਐਸ.ਸੀ./ਬੀ.ਸੀ. ਪੱਛੜੇ ਵਰਗ, ਵਾਲਮੀਕ ਭਾਈਚਾਰਾ, ਹਰਜੀਨ ਸ਼੍ਰੇਣੀ, ਦਲਿਤ ਵਰਗ, ਸਮਾਜ ਸੇਵੀ ਸੰਸਥਾਵਾਂ ਅਤੇ ਐਨਜੀਓ ਨੇ ਭਰਵੀਂ ਹਾਜ਼ਰੀ ਲਗਵਾ ਕੇ ਸ਼ਹਿਰੀ ਪ੍ਰਧਾਨ ਦੇ ਝੰਡੇ ਹੇਠ ਇਕੱਠੇ ਹੋ ਕੇ ਇਕਜੁੱਟਤਾ ਪ੍ਰਗਟਾਵਾ ਕੀਤਾ।
ਯੂਥ ਰੋਡ ਸ਼ੋਅ ਦੌਰਾਨ ਕੇਸਰੀ ਰੰਗ ਦੀਆਂ ਲਹਿਰਾ ਰਹੀਆਂ ਝੰਡੀਆਂ, ਰੰਗ ਬਿਰੰਗੇ ਗੁੰਬਾਰੇ ਤੇ ਸਜਾਵਟੀ ਫਲੈਕਸ ਬੋਰਡਾਂ ਨੇ ਸਾਰਾ ਧਿਆਨ ਖਿੱਚਿਆ ਹੋਇਆ ਸੀ। ਚਿੱਟੇ ਕੁੜਤੇ ਪੰਜਾਮਿਆਂ ‘ਚ ਖੜੇ ਅਕਾਲੀ ਆਗੂ ਜਿਨਾਂ ਦੇ ਨੀਲੀਆਂ ਤੇ ਪੀਲੀਆਂ ਪੱਗਾਂ ਬੰਨੀਆਂ ਹੋਈਆਂ ਸਨ, ਜਿਨਾਂ ਨੂੰ ਵੇਖ 1977 ਵਾਲਾ ਸਮਾਂ ਯਾਦ ਆ ਗਿਆ, ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਪੂਰੀ ਚੜ੍ਹਤ ਹੁੰਦੀ ਸੀ ਅਤੇ ਅਕਾਲੀ ਹੋਣ ‘ਤੇ ਮਾਣ ਸੀ, ਜਿਵੇਂ ਅੱਜ ਅਕਾਲੀ ਦਲ ਨਾਲ ਜੁੜ ਕੇ ਹਰ ਵਿਅਕਤੀ ‘ਪਰਾਊਡ ਆਫ ਅਕਾਲੀ’ ਦਾ ਬੈਚ ਆਪਣੇ ਸੀਨੇ ਲਗਾਈ ਬੈਠਾ ਹੈ।
ਸ਼ਹਿਰੀ ਪ੍ਰਧਾਨ ਕੁਲਵਿੰਦਰ ਸਿੰਘ ਵਿੱਕੀ ਰਿਵਾਜ ਦੇ ਇਕ ਇਸ਼ਾਰੇ ‘ਤੇ ਸ਼ਹਿਰ ਭਰ ‘ਚੋਂ ਯੂਥ ਰੋਡ ਸ਼ੋਅ ਦਾ ਹਿੱਸਾ ਬਣਨ ਆਏ ਲੋਕ, ਯੂਥ ਆਗੂ, ਵਰਕਰ, ਅਹੁਦੇਦਾਰਾਂ ਦੇ ਜੋਸ਼ ਨੂੰ ਵੇਖ ਕੇ ਇਹੋ ਆਖ ਰਹੇ ਸਨ ਕਿ ਅਗਾਮੀ ਵਿਧਾਨ ਸਭਾ ਚੋਣਾਂ ‘ਚ ਮਾਲਵਾ ਜ਼ੋਨ-2 ਦੇ ਪ੍ਰਧਾਨ ਹਰਪਾਲ ਜੁਨੇਜਾ ਦੀ ਜਿੱਤ ਨੂੰ ਯਕੀਨੀ ਬਣਦੀ ਜਾ ਰਹੀ ਹੈ। ਯੂਥ ਰੋਡ ਸ਼ੋਅ ਦੌਰਾਨ ਸ਼ਹਿਰੀ ਪ੍ਰਧਾਨ ਵੱਲੋਂ ਕੀਤੀ ਗਈਆਂ ਤਿਆਰੀਆਂ, ਯੂਥ ਨੌਜਵਾਨਾਂ ਨੂੰ ਹਰਪਾਲ ਜੁਨੇਜਾ ਦੀ ਜਿੱਤ ਲਈ ਪ੍ਰੇਰਨਾ ਅਹਿਮ ਮਿਸਾਲ ਹੈ, ਜੋ ਕਦੇ ਵੀ ਸ਼ਹਿਰੀ ਲੀਡਰਾਂ ‘ਚੋਂ ਨਹੀਂ ਵੇਖੀ ਗਈ। ਸ਼ਹਿਰੀ ਪ੍ਰਧਾਨ ਵਿੱਕੀ ਰਿਵਾਜ ਵੱਲੋਂ ਹਰਪਾਲ ਜੁਨੇਜਾ ਦੀ ਜਿੱਤ ਲਈ ਖੋਲ੍ਹੇ ਜਾ ਰਹੇ ਦਰਵਾਜੇ ਇਸ ਗੱਲ ਦਾ ਸੰਕੇਤ ਹਨ ਕਿ ਅਗਾਮੀ ਚੋਣਾਂ 2017 ‘ਚ ਪਟਿਆਲਾ ਸ਼ਹਿਰ ‘ਚੋਂ ਕਾਂਗਰਸ ਨੂੰ ਕਰਾਰੀ ਹਾਰ ਦਾ ਮੂੰਹ ਵੇਖਣਾ ਪੈ ਸਕਦਾ ਹੈ। ਸ਼ਹਿਰੀ ਪ੍ਰਧਾਨ ਵੱਲੋਂ ਮਾਲਵਾ ਜ਼ੋਨ-2 ਦੇ ਪ੍ਰਧਾਨ ਦੀ ਜਿੱਤ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਅਤੇ ਮੋਢੇ ਨਾਲ ਮੋਢਾ ਜੋੜ ਕੇ ਚੱਲਣਾ ਧਿਆਨ ਖਿੱਚਦਾ ਹੈ ਕਿ ਪਟਿਆਲਾ ‘ਚ ਕਾਂਗਰਸ ਨੂੰ ਉਸ ਦੇ ਘਰ ‘ਚ ਹੀ ਘੇਰਨ ਦੀਆਂ ਤਿਆਰੀਆਂ ਹੋ ਗਈਆਂ ਅਤੇ ਸ਼ਹਿਰੀ ਪ੍ਰਧਾਨ ਵੱਲੋਂ ਕੀਤੀਆਂ ਜਾ ਰਹੀਆਂ ਚੰਗੀ ਵਿਉਂਤਬੰਦੀ ਸਦਕਾ ਹਰਪਾਲ ਜੁਨੇਜਾ ਦੀ ‘ਜਿੱਤ’ ਦੇ ਆਸਾਰ ਬਣ ਸਕਦੇ ਹਨ।

Leave a Reply

Your email address will not be published. Required fields are marked *