ਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

ਦਹਿਸ਼ਤੀ ਹਮਲੇ ’ਚ ਤਿੰਨ ਸੀਆਰਪੀਐੱਫ਼ ਜਵਾਨ ਜ਼ਖ਼ਮੀ; ਲਸ਼ਕਰ ਅੱਤਵਾਦੀ ਲਤੀਫ਼ ਭੱਟ ’ਤੇ ਸ਼ੱਕ

ਹਮਲਾਵਰਾਂ ਦੀ ਭਾਲ ਲਈ ਚਲਾਇਆ ਵਿਆਪਕ ਤਲਾਸ਼ੀ ਅਭਿਆਨ

ਸ੍ਰੀਨਗਰ 11 ਨਵੰਬਰ (ਮਧੂਸਾਰ ਬਿਊਰੋ) ਜੰਮੂ-ਕਸ਼ਮੀਰ ਪੁਲੀਸ ਨੂੰ ਖ਼ਦਸ਼ਾ ਹੈ ਕਿ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਹੋਏ ਦਹਿਸ਼ਤੀ ਹਮਲੇ ਵਿੱਚ ਲਸ਼ਕਰ-ਏ-ਤੋਇਬਾ ਦਾ ਅਤਿਵਾਦੀ ਮੁਹੰਮਦ ਲਤੀਫ਼ ਭੱਟ ਸ਼ਾਮਲ ਹੋ ਸਕਦਾ ਹੈ। ਇਸ ਹਮਲੇ ਵਿੱਚ ਕੇਂਦਰੀ ਰਿਜ਼ਰਵ ਪੁਲੀਸ ਬਲ ਦੇ ਤਿੰਨ ਜਵਾਨ ਜ਼ਖ਼ਮੀ ਹੋ ਗਏ। ਇਹ ਹਮਲਾ ਕੁਲਗਾਮ ਦੇ ਆਖਰਾਨ ਇਲਾਕੇ ਵਿੱਚ ਉਸ ਸਮੇਂ ਹੋਇਆ, ਜਦੋਂ ਉੱਪ ਰਾਜਪਾਲ ਮਨੋਜ ਸਿਨਹਾ ਜ਼ਿਲ੍ਹੇ ਵਿੱਚ ’ਵੇਸ਼ੋ ਲਿਟਰੇਚਰ ਫੈਸਟੀਵਲ’) ਦਾ ਉਦਘਾਟਨ ਕਰਨ ਲਈ ਮੌਜੂਦ ਸਨ। ਆਖਰਾਨ ਇਲਾਕਾ ਕੁਲਗਾਮ ਦੇ ਕੇਲਮ ਖੇਤਰ ਦੇ ਨੇੜੇ ਸਥਿਤ ਹੈ, ਜਿੱਥੇ ਇਸੇ ਸਾਲ ਜੁਲਾਈ ਵਿੱਚ ਹੋਏ ਦਹਿਸ਼ਤੀ ਹਮਲੇ ਵਿੱਚ ਦੋ ਪਰਵਾਸੀ ਮਜ਼ਦੂਰ ਮਾਰੇ ਗਏ ਸਨ।

ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਤਾਜ਼ਾ ਹਮਲੇ ਵਿੱਚ ਭੱਟ ਦੀ ਸ਼ਮੂਲੀਅਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਕਿਉਕਿ ਉਹ ਇਸ ਇਲਾਕੇ ਵਿੱਚ ਸਰਗਰਮ ਰਿਹਾ ਹੈ। ਹਮਲਾਵਰਾਂ ਦੀ ਭਾਲ ਲਈ ਵਾਧੂ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ, ਜਦਕਿ ਹਮਲੇ ਵਾਲੀ ਥਾਂ ’ਤੇ ਹੋਰ ਫ਼ੋਰਸ ਭੇਜੀ ਗਈ ਹੈ। ਪੁਲੀਸ ਸੂਤਰਾਂ ਨੇ ਇਹ ਵੀ ਦੱਸਿਆ ਕਿ ਸੁਰੱਖਿਆ ਬਲਾਂ ਦੀ ÷ਤੁਰੰਤ ਅਤੇ ਪ੍ਰਭਾਵਸ਼ਾਲੀ ਜਵਾਬੀ ਕਾਰਵਾਈ÷ ਨੇ ਹਮਲਾਵਰਾਂ ਨੂੰ ਉਸ ਪੱਧਰ ’ਤੇ ਨੁਕਸਾਨ ਪਹੁੰਚਾਉਣ ਤੋਂ ਰੋਕ ਦਿੱਤਾ ਜਿਸ ਮਨਸੂਬੇ ਨਾਲ ਉਹ ਆਏ ਸਨ। ਸੂਤਰਾਂ ਅਨੁਸਾਰ, ÷ਸਿੱਟੇ ਵਜੋਂ ਹਮਲਾਵਰ ਆਪਣੇ ਇੱਛਤ ਮਨੋਰਥ ਵਿੱਚ ਅਸਫ਼ਲ ਹੋ ਕੇ ਮੌਕੇ ਤੋਂ ਭੱਜਣ ਲਈ ਮਜ਼ਬੂਰ ਹੋ ਗਏ।÷ ਸੂਤਰਾਂ ਨੇ ਕਿਹਾ, ÷ਅਸੀਂ ਹਮਲਾਵਰਾਂ ਨੂੰ ਖ਼ਤਮ ਕਰਨ ਲਈ ਕੰਮ ਕਰ ਰਹੇ ਹਾਂ। ਅਤਿਵਾਦੀਆਂ ਦੀ ਭਾਲ ਕਰਨ ਅਤੇ ਉਨ੍ਹਾਂ ਦਾ ਸਫ਼ਾਇਆ ਕਰਨ ਲਈ ਇੱਕ ਵਿਆਪਕ ਤਲਾਸ਼ੀ ਅਭਿਆਨ ਚਲਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਆਈਜੀਪੀ ਕਸ਼ਮੀਰ ਸੁਜੀਤ ਕੁਮਾਰ ਨੇ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਸੀ ਕਿ ਸਥਾਨਕ ਅਤਿਵਾਦੀ ਮੁਹੰਮਦ ਲਤੀਫ਼ ਭੱਟ ਦੱਖਣੀ ਕਸ਼ਮੀਰ ਦੇ ਹਿੱਸਿਆਂ ਵਿੱਚ ਸਰਗਰਮ ਹੈ ਅਤੇ ਉਸ ਨੇ ਕਥਿਤ ਤੌਰ ’ਤੇ ਅਨੰਤਨਾਗ ਅਤੇ ਕੁਲਗਾਮ ਜ਼ਿਲ੍ਹਿਆਂ ਵਿੱਚ ਹਮਲਿਆਂ ਦੀ ਯੋਜਨਾ ਬਣਾਈ ਸੀ।

Leave a Reply

Your email address will not be published. Required fields are marked *