ਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

ਭਾਰਤ ਵਿਕਾਸ ਪ੍ਰੀਸ਼ਦ ਮਨੁੱਖਤਾ ਅਤੇ ਰਾਸ਼ਟਰਵਾਦ ਦੀ ਸੇਵਾ ਦੀ ਭਾਵਨਾ ਦੀ ਮਿਸਾਲ : ਨਾਇਬ ਸਿੰਘ ਸੈਣੀ

ਪੰਚਕੂਲਾ, ਪਠਾਨਕੋਟ 14 ਨਵੰਬਰ (ਮਧੂਸਾਰ ਬਿਊਰੋ) ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਭਾਰਤ ਵਿਕਾਸ ਪ੍ਰੀਸ਼ਦ ਮਨੁੱਖਤਾ ਅਤੇ ਰਾਸ਼ਟਰਵਾਦ ਦੀ ਸੇਵਾ ਦੀ ਭਾਵਨਾ ਦੀ ਇੱਕ ਜਿਉਦੀ ਜਾਗਦੀ ਉਦਾਹਰਣ ਹੈ। ਪ੍ਰੀਸ਼ਦ ਸਮਾਜ ਦੇ ਲੋੜਵੰਦ ਵਰਗਾਂ ਦੀ ਮਦਦ ਕਰ ਰਹੀ ਹੈ, ਸੇਵਾ ਨੂੰ ਦਾਨ ਜਾਂ ਉਪਕਾਰ ਨਹੀਂ, ਸਗੋਂ ਸੱਭਿਆਚਾਰਕ ਕਦਰਾਂ-ਕੀਮਤਾਂ ਵਿੱਚ ਨਿਹਿਤ ਇੱਕ ਫਰਜ਼ ਸਮਝਦੀ ਹੈ। ਉਨ੍ਹਾਂ ਪ੍ਰੀਸ਼ਦ ਦੇ ਸੇਵਾ ਕਾਰਜ ਦੀ ਪ੍ਰਸ਼ੰਸਾ ਕੀਤੀ ਅਤੇ ਸੰਗਠਨ ਨੂੰ 21 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਮੁੱਖ ਮੰਤਰੀ ਸ਼ਨੀਵਾਰ ਨੂੰ ਪਠਾਨਕੋਟ ਦੇ ਛੱਤਵਾਲ ਵਿੱਚ ਭਾਰਤ ਵਿਕਾਸ ਪ੍ਰੀਸ਼ਦ ਉੱਤਰੀ ਜ਼ੋਨ-1 ਦੇ ਖੇਤਰੀ ਦਫ਼ਤਰ ਅਤੇ ਸਿਹਤ ਕੇਂਦਰ ਦੇ ਉਦਘਾਟਨ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਪ੍ਰੀਸ਼ਦ ਦੇ ਦੋਵਾਂ ਪ੍ਰੋਜੈਕਟਾਂ ਦੇ ਉਦਘਾਟਨ ’ਤੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਉੱਤਰੀ ਜ਼ੋਨ ਦੇ ਸਰਪ੍ਰਸਤ ਸ੍ਰੀ ਐਸ.ਐਸ. ਗਿੱਲ, ਟੀਬੀਆਰ ਐਗਰੋਟੈਕ ਲਿਮਟਿਡ ਦੇ ਚੇਅਰਮੈਨ ਖੇਤਰੀ ਪ੍ਰਧਾਨ ਸ੍ਰੀ ਸੁਸ਼ੀਲ ਸ਼ਰਮਾ, ਭਾਰਤ ਵਿਕਾਸ ਪ੍ਰੀਸ਼ਦ ਦੇ ਰਾਸ਼ਟਰੀ ਸੰਗਠਨ ਮੰਤਰੀ ਸ੍ਰੀ ਈਸ਼ਵਰ ਕੁਮਾਰ ਗੁਪਤਾ, ਸ੍ਰੀ ਸੁਰੇਸ਼ ਜੈਨ ਸਮੇਤ ਪ੍ਰੀਸ਼ਦ ਦੇ ਹੋਰ ਅਧਿਕਾਰੀ ਅਤੇ ਪਤਵੰਤੇ ਮੌਜੂਦ ਸਨ।ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਉਹ ਇਤਿਹਾਸਕ ਸ਼ਹਿਰ ਪਠਾਨਕੋਟ ਨੂੰ ਸ਼ਰਧਾਂਜਲੀ ਦੇਣ ਆਏ ਹਨ। ਭਾਰਤ ਵਿਕਾਸ ਪ੍ਰੀਸ਼ਦ ਦੇ ਦੋ ਪ੍ਰੋਜੈਕਟਾਂ ਦਾ ਉਦਘਾਟਨ ਕਰਨਾ ਇੱਕ ਸਨਮਾਨ ਦੀ ਗੱਲ ਹੈ, ਜੋ ਇਸ ਪਵਿੱਤਰ ਧਰਤੀ ’ਤੇ ਗੁਰੂਆਂ ਦੇ ÷ਚਸਰਬੱਤ ਦਾ ਭਲਾਜ÷ ਦੇ ਸੰਦੇਸ਼ ਨੂੰ ਅਪਣਾ ਕੇ ਮਨੁੱਖੀ ਸੇਵਾ ਵਿੱਚ ਲੱਗੀ ਹੋਈ ਹੈ। ਪਠਾਨਕੋਟ ਦਾ ਇੱਕ ਸ਼ਾਨਦਾਰ ਇਤਿਹਾਸ ਹੈ। ਇਸਦੀ ਧਾਰਮਿਕ ਆਸਥਾ ਅਤੇ ਬਹਾਦਰੀ ਦੀ ਪਰੰਪਰਾ ਸਾਰਿਆਂ ਨੂੰ ਪ੍ਰੇਰਿਤ ਕਰਦੀ ਹੈ। ਸ਼ਾਹਪੁਰ ਕੰਢੀ ਅਤੇ ਨੂਰਪੁਰ ਦੇ ਕਿਲ੍ਹੇ ਰਾਜਪੂਤ ਸ਼ਾਸਕਾਂ ਦੇ ਅਮੀਰ ਇਤਿਹਾਸ ਅਤੇ ਬਹਾਦਰੀ ਦੀ ਗਾਥਾ ਦੀ ਗਵਾਹੀ ਦਿੰਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਵਿਕਾਸ ਪ੍ਰੀਸ਼ਦ ਦੀ ਸਥਾਪਨਾ 1963 ਵਿੱਚ ਸਵਾਮੀ ਵਿਵੇਕਾਨੰਦ ਦੇ ਵਿਚਾਰਾਂ ਤੋਂ ਪ੍ਰੇਰਿਤ ਹੋ ਕੇ ਕੀਤੀ ਗਈ ਸੀ। ਸਵਾਮੀ ਵਿਵੇਕਾਨੰਦ ਨੇ ਇੱਕ ਅਜਿਹੇ ਭਾਰਤ ਦੀ ਕਲਪਨਾ ਕੀਤੀ ਸੀ ਜੋ ਆਤਮਵਿਸ਼ਵਾਸ ਨਾਲ ਭਰਪੂਰ ਹੋਵੇ, ਆਪਣੀ ਸੰਸ ਿਤੀ ’ਤੇ ਮਾਣ ਕਰੇ ਅਤੇ ਮਨੁੱਖਤਾ ਦੀ ਸੇਵਾ ਨੂੰ ਆਪਣਾ ਧਰਮ ਮੰਨੇ। ਪ੍ਰੀਸ਼ਦ ਨੇ ਇਸ ਪ੍ਰੇਰਨਾ ਨੂੰ ਆਪਣੇ ਕੰਮ ਦੀ ਨੀਂਹ ਬਣਾਇਆ ਹੈ। ਇਸਨੇ ਸਮਰੱਥ, ਸਿੱਖਿਅਤ, ਗਿਆਨਵਾਨ ਅਤੇ ਅਮੀਰ ਨਾਗਰਿਕਾਂ ਨੂੰ ਸੰਗਠਿਤ ਕੀਤਾ ਹੈ ਅਤੇ ਉਨ੍ਹਾਂ ਨੂੰ ਸਮਾਜ ਦੇ ਲੋੜਵੰਦ ਵਰਗਾਂ ਦੀ ਸੇਵਾ ਵਿੱਚ ਲਗਾਇਆ ਹੈ।

Leave a Reply

Your email address will not be published. Required fields are marked *