ਭਗਵਾਨਦਾਸ ਜੁਨੇਜਾ ਨੇ ਕੀਤਾ ਤੇਜ ਬਾਗ ਕਾਲੋਨੀ 22 ਲੱਖ ਰੁਪਏ ਦੀਆਂ ਸੜਕਾਂ ਦਾ ਉਦਘਾਟਨ
ਸ਼ਹਿਰ ਵਿਚ ਵਿਕਾਸ ਦੀ ਕੋਈ ਘਾਟ ਨਹੀਂ ਰਹਿਣ ਨਹੀਂ ਦਿੱਤੀ ਜਾਵੇਗੀ : ਭਗਵਾਨ ਦਾਸ ਜੁਨੇਜਾ
ਪਟਿਆਲਾ,(ਮਧੂਸਾਰ ਬਿਊਰੋ)
ਸ਼ਹਿਰ ਦੇ ਵਾਰਡ ਨੰਬਰ 27 ਤੇਜ ਬਾਗ ਕਾਲੋਨੀ ਵਿਖੇ ਅੱਜ ਹਲਕਾ ਇੰਚਾਰਜ ਸ਼੍ਰੀ ਭਗਵਾਨ ਦਾਸ ਜੁਨੇਜਾ ਨੇ 22 ਲੱਖ ਰੁਪਏ ਦੀਆਂ ਸੜਕਾਂ ਦਾ ਉਦਘਾਟਨ ਕੀਤਾ।
ਉਨ੍ਹਾਂ ਦੇ ਨਾਲ ਵਾਰਡ ਦੀ ਕੌਂਸਲਰ ਸੀਮਾ ਸ਼ਰਮਾ ਵੀ ਸਨ। ਇਸ ਮੌਕੇ ਸ਼੍ਰੀ ਭਗਵਾਨ ਦਾਸ ਜੁਨੇਜਾ ਨੇ ਕਿਹਾ ਕਿ ਸ਼ਹਿਰ ਵਿਚ ਵਿਕਾਸ ਦੀ ਕੋਈ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਇਸ ਸਮੇਂ ਸ਼ਹਿਰ ਵਿਚ ਲੱਗਭਗ 50 ਕਰੋੜ ਰੁਪਏ ਸੜਕਾਂ ਦੇ ਕੰਮ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸਮੁੱਚੇ ਸ਼ਹਿਰ ਬਿਊਟੀਫਿਕੇਸ਼ਨ ਸਟਰੀਟ ਲਾਈਟਾਂ, ਆਦਿ ਲੱਗਭਗ ਮੁਕੰਮਲ ਹੋ ਚੁੱਕੇ ਹਨ। ਵਾਰਡ ਦੀ ਕੌਂਸਲਰ ਸੀਮਾ ਸ਼ਰਮਾ ਨੇ ਕਿਹਾ ਕਿ ਜਿਨ੍ਹਾਂ ਵਾਰਡ ਨੰਬਰ 27 ਦਾ ਵਿਕਾਸ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਹੋਇਆ। ਇਨ੍ਹਾਂ ਕਦੇ ਵੀ ਨਹੀਂ ਹੋਇਆ। ਇਸ ਮੌਕੇ ਯੂਥ ਅਕਾਲੀ ਦਲ ਮਾਲਵਾ ਜ਼ੋਨ-2 ਦੇ ਸੀਨੀਅਰ ਮੀਤ ਪ੍ਰਧਾਨ ਸੁਖਬੀਰ ਸਨੌਰ, ਜਸਵਿੰਦਰ ਸਿੰਘ ਲੱਕੀ ਪ੍ਰਧਾਨ ਬੀ.ਸੀ. ਵਿੰਗ ਜ਼ਿਲ੍ਹਾ ਪਟਿਆਲਾ, ਮੋਹਿਤ ਗੁਪਤਾ, ਸਰਬਜੀਤ ਸਿੰਘ, ਮੁਨੀਸ਼ ਸਿੰਘੀ, ਦਿਨੇਸ਼ ਸਿੰਗਲਾ, ਹਰਜੀਤ ਸਿੰਘ, ਸੁਮਿਤ ਜੈਨ, ਜਸਵਿੰਦਰ ਸਿੰਘ, ਦਵਿੰਦਰ ਸਿੰਘ, ਖੁਸ਼ੀ ਰਾਮ, ਮਦਨ ਲਾਲ, ਮੇਵਾ ਰਾਮ, ਮੁਹੰਮਦ ਇਰਫਾਨ, ਅਨਿਲ ਕੁਮਾਰ ਅਤੇ ਗੌਰਵ ਗੁਪਤਾ ਵੀ ਹਾਜ਼ਰ ਸਨ।

