ਪਟਿਆਲਾ

ਹਾੜੀ ਦੀਆਂ ਫ਼ਸਲਾਂ ਸੰਬੰਧੀ ਬਲਾਕ ਪੱਧਰੀ ਕੈਂਪ ਲਗਾਇਆ

ਪਟਿਆਲਾ (ਮਧੂਸਾਰ ਬਿਊਰੋ)
ਮੁੱੱਖ ਖੇਤੀਬਾੜੀ ਅਫ਼ਸਰ ਪਟਿਆਲਾ, ਸ. ਪਰਮਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ ‘ਤੇ ਪਿੰਡ ਬਾਰਨ ਵਿਖੇ ਬਲਾਕ ਪਟਿਆਲਾ ਵੱੱਲੋ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ।

ਕੈਂਪ ਵਿੱੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਏ.ਸੀ.ਡੀ.À ਪਟਿਆਲਾ, ਅਰਵਿੰਦਰ ਸਿੰਘ ਨੇ ਕਿਸਾਨਾਂ ਵਿੱੱਚ ਖੇਤੀ ਸੰਬੰਧੀ ਆਪਣੇ ਵਿਚਾਰ ਸਾਂਝੇ ਕੀਤੇ।
ਐਸੋਸੀਏਟ ਡਾਇਰੈਕਟਰ, ਕੇ.ਵੀ.ਕੇ, ਰੌਣੀ, ਤੋਂ ਡਾ. ਜਸਵਿੰਦਰ ਸਿੰਘ ਨੇ ਫ਼ਸਲਾਂ ਦੀ ਕਾਸ਼ਤ ਸੰਬੰਧੀ ਨੁਕਤੇ ਸਾਂਝੇ ਕੀਤੇ। ਅਸਿਸਟੈਂਟ ਪ੍ਰਰੋਫੈਸਰ, ਪਸ਼ੂ ਪਾਲਣ, ਕੇ.ਵੀ.ਕੇ ਰੌਣੀ, ਤੋਂ ਡਾ. ਪਰਮਿੰਦਰ ਸਿੰਘ ਨੇ ਡੰਗਰਾ ਦੀ ਸਾਂਭ-ਸੰਭਾਲ ਅਤੇ ਡੈਅਰੀ ਦੇ ਸਹਾਇਕ ਧੰਦੇ ਉੁੱੱਤੇ ਵਿਸਥਾਰ ਜਾਣਕਾਰੀ ਦਿੱੱਤੀ। ਡਾ. ਗੁਰਦੇਵ ਸਿੰਘ, ਏ.ਡੀ.À, ਬਲਾਕ ਪਟਿਆਲਾ, ਨੇ ਫ਼ਸਲਾਂ ਦੀ ਕਾਸ਼ਤ ਅਤੇ ਮੰਡੀਕਰਨ ਉੱੱਤੇ ਵਿਸਥਾਰ ਚਰਚਾ ਕੀਤੀ। ਏ.ਡੀ.À, ਵਿਮਲਪ੍ਰੀਤ ਸਿੰਘ, ਬਲਾਕ ਭੁਨਰਹੇੜੀ, ਨੇ ਫ਼ਸਲਾਂ ਉੱੱਤੇ ਕੀੜੇ-ਮਕੌੜੇ ਅਤੇ ਬਿਮਾਰੀਆਂ ਦੀ ਰੋਕਥਾਮ ਬਾਰੇ ਦਸਿਆ। ਗੰਨਾ ਵਿਕਾਸ ਅਫ਼ਸਰ, ਪਟਿਆਲਾ, ਗੋਰਵ ਅਰੋੜਾ ਨੇ ਗੰਨੇ ਦੀ ਕਾਸ਼ਤ ਅਤੇ ਮੰਡੀਕਰਨ ਬਾਰੇ ਜਾਣਕਾਰੀ ਦਿੱੱਤੀ। ਏ.ਡੀ.À, ਭਾਰਤ ਭੁਸ਼ਨ, ਨਾਭਾ, ਨੇ ਮਿੱੱਟੀ-ਪਾਣੀ ਪਰਖ ਸੰਬੰਧੀ ਕਿਸਾਨਾਂ ਨੂੰ ਜਾਗਰੁਕ ਕੀਤਾ। ਡੀ.ਪੀ.ਡੀ ਆਤਮਾ, ਪਟਿਆਲਾ, ਜਤਿੰਦਰ ਸਿੰਘ ਨੇ ਆਤਮਾ ਸਕੀਮ ਬਾਰੇ ਵਿਸਥਾਰ ਚਰਚਾ ਕੀਤੀ। ਸਟੇਜ ਦੀ ਭੁਮਿਕਾ ਏ.ਡੀ.À, ਬਲਾਕ ਪਟਿਆਲਾ, ਗੁਰਵੀਨ ਗਰਚਾ ਵੱੱਲੋ ਨਿਭਾਈ ਗਈ। ਇਸ ਕੈਂਪ ਵਿੱੱਚ ਬਲਾਕ ਪਟਿਆਲਾ ਦੇ 150 ਕਿਸਾਨਾਂ ਦੇ ਨਾਲ-ਨਾਲ ਬਲਾਕ ਦਫਤਰ ਦੇ ਸਮੂਹ ਸਟਾਫ ਨੇ ਵੱੱਧ-ਚੜ੍ਹ ਕੇ ਭਾਗ ਲਿਆ। ਇਸ ਮੌਕੇ ਕਿਸਾਨਾਂ ਨੂੰ ਖੇਤੀ ਸੰਬੰਧੀ ਕਿਤਾਬਾ ਮੁਫਤ ਵੰਡੀਆ ਗਈਆਂ।

Leave a Reply

Your email address will not be published. Required fields are marked *