ਨੌਜਵਾਨਾਂ ਵੱਲੋਂ ਕਿਸਾਨਾਂ ਨੂੰ ਪਰਾਲੀ ਨਾ ਫੂਕਣ ਅਤੇ ਤਿਉਹਾਰਾਂ ਮੌਕੇ ਪਟਾਕੇ ਨਾ ਚਲਾਉਣ ਲਈ ਕੀਤਾ ਜਾਗਰੂਕ ਕਰਨ ਲਈ ਕੱਢੀ ਮੋਟਰਸਾਈਕਲ ਰੈਲੀ
ਪਟਿਆਲਾ, 12 ਅਕਤੂਬਰ (ਮਧੂਸਾਰ ਬਿਊਰੋ)
ਵੈਲਫੇਅਰ ਯੂਥ ਕਲੱਬ ਦੀਪ ਨਗਰ, ਸ਼ਹੀਦ-ਏ-ਆਜ਼ਮ ਵੈਲਫੇਅਰ ਕਲੱਬ ਚਲੈਲਾ, ਯੂਥ ਪਾਵਰ ਵੈਲਫੇਅਰ ਕਲੱਬ ਹਰਦਾਸਪੁਰ, ਰਾਣੀ ਝਾਸੀ ਮਹਿਲਾ ਸ਼ਕਤੀ ਕਲੱਬ, ਯੂਥ ਕਲੱਬ ਰੌਂਗਲਾ, ਯੂਥ ਕਲੱਬ ਸਿੱਧੂਵਾਲ, ਯੂਥ ਕਲੱਬ ਰੋੜੇਵਾਲ, ਯੂਥ ਕਲੱਬਜ਼ ਆਰਗੇਨਾਈਜੇਸ਼ਨ ਸਬੰਧਤ ਨਹਿਰੂ ਯੁਵਾ ਕੇਂਦਰ ਵੱਲੋਂ ਯੂਥ
ਫੈਡਰੇਸ਼ਨ ਆਫ ਇੰਡੀਆ ਦੇ ਸਹਿਯੋਗ ਨਾਲ ਕਿਸਾਨ ਭਰਾਵਾਂ ਨੂੰ ਪਰਾਲੀ ਨਾ ਫੂਕਣ ਅਤੇ ਲੋਕਾਂ ਨੂੰ ਤਿਉਹਾਰਾਂ ਮੌਕੇ ਪਟਾਕੇ ਨਾ ਚਲਾਉਣ ਲਈ ਪ੍ਰੇਰਿਤ ਕਰਨ ਲਈ ਮੋਟਰਸਾਈਕਲ ਰੈਲੀ ਭਾਦਸੋਂ ਰੋਡ ਤੋਂ ਕੱਢੀ ਗਈ, ਜਿਸ ਵਿਚ ਵਿਸ਼ੇਸ਼ ਤੌਰ ‘ਤੇ ਸਟੇਟ ਯੂਥ ਐਵਾਰਡੀ ਪਰਮਿੰਦਰ ਭਲਵਾਨ ਕੋਮੀ ਪ੍ਰਧਾਨ ਯੂਥ ਫੈਡਰੇਸ਼ਨ ਆਫ ਇੰਡੀਆ ਨੇ ਸ਼ਿਰਕਤ ਕੀਤੀ। ਇਸ
ਮੌਕੇ ਪਰਮਿੰਦਰ ਭਲਵਾਨ ਨੇ ਕਿਹਾ ਕਿ ਹਰ ਸਾਲ ਜੀਰੀ ਦੇ ਸੀਜਨ ਵਿਚ ਫਸਲ ਕੱਟਣ ਤੋਂ ਬਾਅਦ ਜੀਰੀ ਦੇ ਫੂਸ ਨੂੰ ਕਿਸਾਨਾਂ ਵੱਲੋਂ ਅੱਗ ਲਾ ਦਿੱਤੀ ਜਾਂਦੀ ਹੈ, ਜਿਸ ਕਾਰਨ ਅਨੇਕਾਂ ਜ਼ਹਿਰੀਲੀਆਂ ਗੈਸਾਂ ਨਾਲ ਬੀਮਾਰੀਆਂ ਫੈਲਦੀਆਂ ਹਨ। ਉਨ੍ਹਾਂ ਇਸ ਦੇ ਨਾਲ ਹੀ ਨੌਜਵਾਨ ਪੀੜੀ ਅਤੇ ਲੋਕਾਂ ਨੂੰ ਆਉਣ ਵਾਲੇ ਤਿਉਹਾਰਾਂ ਦੇ ਸੀਜਨ ਮੌਕੇ ਪ੍ਰਦੂਸ਼ਣ ਰਹਿਤ ਤਿਉਹਾਰ ਮਨਾਉਣ ਲਈ ਅਪੀਲ ਕੀਤੀ। ਇਸ ਮੋਟਰਸਾਈਕਲ ਰੈਲੀ ਨੇ ਵੱਖ-ਵੱਖ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ। ਇਸ ਮੌਕੇ ਮੱਖਣ ਰੋਂਗਲਾ, ਗੁਰਧਿਆਨ ਬਖਸ਼ੀਵਾਲਾ, ਲੱਕੀ ਹਰਦਾਸਪੁਰ, ਹਰਵਿੰਦਰ ਚਲੈਲਾ, ਸਵਰਨ ਰੋੜੇਵਾਲ, ਬਿੱਲਾ ਸਿੱਧੂਵਾਲ, ਸਤਿਗੁਰੂ ਸ਼ੇਰ ਗਿੱਲ ਪ੍ਰਧਾਨ ਯੂਥ ਫੈਡਰੇਸ਼ਨ ਆਫ ਇੰਡੀਆ ਪਟਿਆਲਾ, ਮੰਗਤ ਸਿੰਘ ਡਕੌਂਦਾ, ਗੁਰਪ੍ਰੀਤ ਗੁਣੀਆਮਾਜਰਾ, ਸਤਿਗੁਰੂ ਭੂਤਗੜ੍ਹ, ਲਵਪ੍ਰੀਤ ਪਾਤੜਾਂ, ਗੁਰਵਿੰਦਰ ਕੱਲਰਭੈਣੀ, ਰਾਜੂ ਨਲੀਨਾ, ਕਾਕਾ ਸਿੱਧੂਵਾਲ, ਬੂਟਾ ਖਲੀਫੇਵਾਲ, ਸਰਨਵੀਰ ਰੀਠਖੇੜੀ, ਬਲਜੀਤ ਉਚਾ ਗਾਉਂ ਅਤੇ ਵੱਖ-ਵੱਖ ਕਲੱਬਾਂ ਦੇ ਪ੍ਰਧਾਨ ਅਤੇ ਅਹੁਦੇਦਾਰ ਹਾਜ਼ਰ ਸਨ।
ਘਨੌਰ ਦੇ ਦਰਜਨਾਂ ਪਿੰਡਾਂ ‘ਚ ਚੋਣ ਲੜਨ ਦੀਆਂ ਤਿਆਰੀਆਂ ਨੂੰ ਲੈ ਕੇ ਸੰਧੂ ਵੱਲੋਂ ਮੀਟਿੰਗਾਂ ਦਾ ਸਿਲਸਿਲਾ ਬਰਕਰਾਰ
ਪਟਿਆਲਾ, 12 ਅਕਤੂਬਰ (ਮਧੂਸਾਰ ਬਿਊਰੋ)ਸ੍ਰ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਐਸਐਸ ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਤੇਜਿੰਦਰ ਪਾਲ ਸਿੰਘ ਸੰਧੂ ਵਲੋਂ ਹਲਕਾ ਘਨੌਰ ਦੇ ਦਰਜਨਾਂ ਪਿੰਡਾਂ ਦਾ ਦੌਰਾ ਕਰ ਆਪਣੇ ਸਮਰਥਕਾਂ ਨਾਲ ਮੀਟਿੰਗਾਂ ਕੀਤੀਆਂ।
ਸ੍ਰ. ਸੰਧੂ ਸੰਬੋਧਨ ਕਰਦਿਆਂ ਆਖਿਆ ਕਿ ਉਹ ਪਿਛਲੇ ਲੰਬੇ ਅਰਸੇ ਤੋਂ ਹਲਕਾ ਘਨੌਰ ‘ਚ ਵਿਚਰਦੇ ਆ ਰਹੇ ਹਨ ਤੇ ਉਨ੍ਹਾਂ ਦੀ ਸਾਂਝ ਅੱਜ ਵੀ ਆਪਣੇ ਸਵ. ਪਿਤਾ ਜਸਦੇਵ ਸਿੰਘ ਸੰਧੂ ਦੀ ਤਰ੍ਹਾਂ ਹਲਕੇ ਲੋਕਾਂ ਉਸੇ ਤਰ੍ਹਾਂ ਹੀ ਬਰਕਰਾਰ ਹੈ।ਉਨ੍ਹਾਂ ਕਿਹਾ ਕਿ ਇਹ ਗੱਲ ਸਪੱਸ਼ਟ ਹੋ ਚੁੱਕੀ ਹੈ ਕਿ ਆਉਣ ਵਾਲੇ ਦਿਨਾਂ ਵਿਚ ਹਲਕਾ ਘਨੌਰ ਦੇ ਹਜ਼ਾਰਾਂ ਸਮਰਥੱਕ ਖੁੱਲ੍ਹ ਕੇ ਉਨ੍ਹਾਂ ਦੇ ਨਾਲ ਚੱਲਣੇ ਸ਼ੁਰੂ ਹੋ ਜਾਣਗੇ।
ਸ੍ਰ. ਸੰਧੂ ਨੇ ਆਖਿਆ ਕਿ ਅਕਾਲੀ ਭਾਜਪਾ ਸਰਕਾਰ ਵਲੋਂ ਪਿਛਲੇ ਸਮੇਂ ਦੌਰਾਨ ਵੱਡੇ ਪੱਧਰ ‘ਤੇ ਵਿਕਾਸ ਕਾਰਜ ਕਰਵਾਏ ਗਏ ਹਨ ਜਿਸ ਤਹਿਤ 2017 ਵਿਚ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਮੁੜ ਤੋਂ ਅਕਾਲੀ ਭਾਜਪਾ ਦੀ ਨਿਰੋਲ ਸਰਕਾਰ ਬਣਨੀ ਤੈਅ ਹੈ।ਸ੍ਰ. ਸੰਧੂ ਵਲੋਂ ਉਕਸੀ, ਖਲਾਸਪੁਰ, ਨਨਹੇੜੀ, ਮਹਿਮਦਪੁਰ, ਬਪਰੌਰ ਤੇ ਡਾਹਰੀਆਂ ਆਦਿ ਪਿੰਡਾਂ ਵਿਚ ਮੀਟਿੰਗਾਂ ਕੀਤੀਆਂ।ਇਸ ਦੌਰਾਨ ਡਾ. ਰਜਿੰਦਰ ਸਿੰਘ, ਸੁੱਚਾ ਸਿੰਘ, ਨਵਤੇਜ ਸਿੰਘ, ਅਜੀਤ ਸਿੰਘ, ਗੁਰਜਿੰਦਰ ਸਿੰਘ, ਧਰਮਿੰਦਰ ਸਿੰਘ, ਕੁਲਵਿੰਦਰ ਸਿੰਘ, ਮਹਿੰਦਰ ਸਿੰਘ, ਅਵਤਾਰ ਸਿੰਘ, ਸੁਰਜੀਤ ਸਿੰਘ, ਲਾਭ ਸਿੰਘ ਸਮੇਤ ਵੱਡੀ ਗਿਣਤੀ ਅਕਾਲੀ ਵਰਕਰ ਹਾਜ਼ਰ ਸਨ।

