ਪੰਜਾਬਪਟਿਆਲਾ

ਪ੍ਰੋ: ਵੀ.ਕੇ. ਮਲਹੋਤਰਾ ਵੱਲੋਂ ਪੰਜਾਬੀ ਯੂਨੀਵਰਸਿਟੀ ਵਿਖੇ ਗੈਸਟ ਲੈਕਚਰ

ਪਟਿਆਲਾ (ਮਧੂਸਾਰ ਬਿਊਰੋ)
ਸਕੂਲ ਆਫ ਸੋਸ਼ਲ ਸਾਇੰਸਿਜ਼ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਇੰਡੀਅਨ ਇਨਸਚਿਊਟ ਆਫ਼ ਪਬਲਿਕ ਐਡਮਨਿਸਟਰੇਸ਼ਨ ਦੀ ਪਟਿਆਲਾ ਬਰਾਂਚ ਦੇ ਸਹਿਯੋਗ ਨਾਲ ਗੈਸਟ ਲੈਕਚਰ ਕਰਵਾਇਆ ਗਿਆ।

ਚੋਧਰੀ ਚਰਨ ਸਿੰਘ ਯੂਨੀਵਰਸਿਟੀ, ਮੇਰਠ ਤੋ ਅਰਥ ਸ਼ਾਸ਼ਤਰ ਵਿਭਾਗ ਦੇ ਮੁਖੀ ਡਾ. ਵੀ.ਕੇ. ਮਲਹੋਤਰਾ ਨੇ ਮੁਖ ਬੁਲਾਰੇ ਵੱਜੋਂ ਬੋਲਦਿਆਂ ਨੈਤਿਕ ਕਦਰਾਂ ਕੀਮਤਾਂ ਦੀ ਰੋਜਾਨਾ ਜੀਵਨ ਅਤੇ ਸੱਤਾ ਵਿੱਚ ਮਹੱਤਤਾ ਨੂੰ ਬਾਖੁੱਬੀ ਬਿਆਨ ਕੀਤਾ। ਵਿਭਾਗ ਦੇ ਮੁੱਖੀ ਡਾ. ਡੀ.ਕੇ ਮਦਾਨ ਵੱਲੋਂ ਆਏ ਮਹਿਮਾਨਾ ਦਾ ਸੁਆਗਤ ਕੀਤਾ ਗਿਆ ਅਤੇ ਨਾਲ ਹੀ ਇਸ ਵਿਸ਼ੇ ਦੀ ਮਹੱਤਤਾ ਦੱਸਦਿਆ ਕਿਹਾ ਕਿ ਸੰਸਾਰ ਦੇ 68% ਦੇਸ਼ਾ ਵਿੱਚ ਭ੍ਰਿਸ਼ਟਾਚਾਰ ਦੀ ਚਿੰਤਾਜਨਕ ਸਮੱਸਿਆ ਹੈ। ਇਸਦੇ ਵਿਸ਼ਾ-ਵਸਤੂ ਤੋ ਜਾਣੂ ਕਰਵਾਇਆ ਗਿਆ।
ਪ੍ਰੋ: ਮਲਹੋਤਰਾ ਨੇ ਬੋਲਦਿਆਂ ਦੱਸਿਆ ਕਿ ਨੈਤਿਕ ਕਦਰਾਂ ਕੀਮਤਾਂ ਦੀ ਮਨੁੱਖੀ ਜੀਵਨ ਵਿੱਚ ਵੱਡੀ ਭੁਮਿਕਾ ਹੈ। ਜਿਵੇ ਨੈਤਿਕਤਾ ਤੋ ਬਿਨ੍ਹਾਂ ਮਨੁੱਖੀ ਜੀਵਨ, ਸਮਾਜ ਤੇ ਸਭਿਆਚਾਰ ਸੰਭਵ ਨਹੀ ਉਸੇ ਤਰ੍ਹਾਂ ਨੈਤਿਕ ਕਦਰਾਂ ਕੀਮਤਾ ਤੋ ਬਿਨ੍ਹਾਂ ਚੰਗੀ ਸੱਤਾ ਵੀ ਸੰਭਵ ਨਹੀ।ਉਹਨਾਂ ਕਿਹਾ ਕਿ ਇਕ ਸਰਵੇ ਦੇ ਮੁਤਾਬਿਕ ਭਾਰਤ ਵਿੱਚ 54% ਲੋਕ ਰਿਸ਼ਵਤ ਦਿੰਦੇ ਹਨ ਜਦੋਕਿ ਸੰਸਾਰ ਵਿੱਚ ਇਹ ਅੰਕੜਾ 27% ਹੈ। ਚੰਗੀ ਸੱਤਾ ਤੋ ਭਾਵ ਹੈ ਕਿ ਕੋਈ ਸਰਕਾਰ ਇਸਦੇ ਨਾਗਰਿਕਾ ਨੂੰ ਜਿੰਦਗੀ ਜੀਊਣ ਤੇ ਵਧੀਆ ਬਣਾਉਣ ਲਈ ਕਿੰਨੇ ਮੌਕੇ ਉਪਲੱਬਧ ਕਰਵਾਉਂਦੀ ਹੈ। ਉਨ੍ਹਾਂ ਜੋਰ ਦਿਤਾ ਕੇ ਚੰਗੀ ਗਰਵਨੈਂਸ ਪ੍ਰਭਾਵਸ਼ਾਲੀ, ਉੱਤਰਦਾਈ, ਸਮਾਜਿਕ ਤੇ ਸਭਿਆਚਰਕ ਉਸਾਰੀ, ਚੰਗੀ ਅਰਥ ਅਤੇ ਰਾਜਨੀਤਿਕ ਵਿਵਸਥਾ ਉਪਰ ਕੇਂਦਰਿਤ ਹੁੰਦੀ ਹੈ।
ਡਾ. ਜਸਪਾਲ ਸਿੰਘ ਨੇ ਪ੍ਰਧਾਨਗੀ ਕਰਦਿਆਂ ਭ੍ਰਿਸ਼ਟਾਚਾਰ ਮੁਕਤ ਸਮਾਜ ਉਪਰ ਜ਼ੋਰ ਦਿੱਤਾ। ਉਹਨਾਂ ਮੁਤਾਬਿਕ ਅਸੀਂ ਜਿੰਦਗੀ ਨੂੰ ਵਧੀਆ ਬਣਾਉਣ ਲਈ ਇਤਿਹਾਸਕ ਅਤੇ ਧਾਰਮਿਕ ਸੋਮਿਆਂ ਤੋਂ ਸੇਧ ਲੈ ਸਕਦੇ ਹਾਂ। ਧਰਮ ਅਤੇ ਇਤਿਹਾਸ ਸਾਨੂੰ ਜਿੰਦਗੀ ਨੂੰ ਸਹੀ ਤਰੀਕੇ ਨਾਲ ਜਿਊਣ ਦਾ ਤਰੀਕਾ ਸੁਝਾਉਦੇਂ ਹਨ। ਪ੍ਰੋ: ਕੇਹਰ ਸਿੰਘ ਨੇ ਬਹਿਸ ਵਿੱਚ ਵਾਧਾ ਕਰਦਿਆ ਕਿਹਾ ਕਿ ਕੇਵਲ ਚੰਗੇ ਨਾਗਰਿਕ ਹੀ ਚੰਗੀ ਸੱਤਾ ਨੂੰ ਜਨਮ ਦੇ ਸਕਦੇ ਹਨ, ਇਸ ਲਈ ਸਭ ਤੋ ਪਹਿਲਾਂ ਚੰਗੇ ਨਾਗਰਿਕ ਬਣਨਾ ਸਾਡਾ ਧਰਮ ਹੈ।
ਲੈਕਚਰ ਦੇ ਅੰਤ ਵਿੱਚ ਡਾ. ਮਦਾਨ ਨੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਅਜਿਹੇ ਲੈਕਚਰ ਵਿਦਿਆਰਥੀਆਂ ਦੇ ਬੋਧਿਕ ਵਿਕਾਸ ਵਿੱਚ ਸਹਾਈ ਹੁੰਦੇ ਹਨ। ਉਹਨਾਂ ਨੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵਿਭਾਗ ਬਾਰੇ ਦੱਸਦਿਆਂ ਕਿਹਾ ਕਿ ਵਿਭਾਗ ਜੁਲਾਈ 2012 ਵਿੱਚ ਸਥਾਪਿਤ ਹੋਇਆ ਸੀ ਜਿਥੇ ਬੀ.ਏ(ਆਨਰਜ਼) ਸੋਸ਼ਲ ਸਾਇੰਸਿਜ਼ ਦਾ ਕੋਰਸ ਸਫਲਤਾਪੂਰਵਕ ਚਲ ਰਿਹਾ ਹੈ। ਡਾ. ਮਦਾਨ ਅਨੁਸਾਰ ਵਿਭਾਗ ਦਾ ਮੁਖ ਮੰਤਵ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣਾ ਅਤੇ ਸਮਾਜ ਨੂੰ ਵਧੀਆ ਪ੍ਰਸ਼ਾਸ਼ਨਿਕ ਅਧੀਕਾਰੀ ਦੇਣਾ ਹੈ। ਉਹਨਾਂ ਨੇ ਵਿਭਾਗ ਦੇ ਦਿਨ ਦੁਗਨੀ ਤੇ ਰਾਤ ਚੌਗਣੀ ਦੀ ਤਰੱਕੀ ਦਾ ਸਿਹਰਾ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੂੰ ਦਿੱਤਾ।

Leave a Reply

Your email address will not be published. Required fields are marked *