ਪਟਿਆਲਾ

ਬਹਾਦਰਗੜ੍ਹ ਜ਼ੋਨ ਦੇ ਆਗੂਆਂ ਨੇ ਕੀਤਾ ਹਰਵਿੰਦਰ ਸਿੰਘ ਹਰਪਾਲਪੁਰ ਨੂੰ ਸਨਮਾਨਿਤ

-ਹਲਕਾ ਸਨੌਰ ‘ਚ ਇਸਤਰੀ ਵਿੰਗ ਦੀ ਵਿਸ਼ਾਲ ਰੈਲੀ ਜਲਦ : ਹਰਪਾਲਪੁਰ
ਪਟਿਆਲਾ, 12 ਅਕਤੂਬਰ (ਮਧੂਸਾਰ ਬਿਊਰੋ)
ਖਾਦ ਅਤੇ ਗਾ੍ਰਮ ਉਦਯੋਗ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ ਨੂੰ ਹਲਕਾ ਸਨੌਰ ਦੇ ਬਹਾਦਰਗੜ੍ਹ ਜ਼ੋਨ ਦੇ ਆਗੂਆਂ ਨੇ ਸਨਮਾਨਿਤ ਕੀਤਾ। ਇਸ ਮੌਕੇ ਸ਼੍ਰੀ ਹਰਪਾਲਪੁਰ ਨੇ ਕਿਹਾ ਕਿ ਹਲਕਾ ਸਨੌਰ ਦੇ ਵਿਕਾਸ ਵਿਚ ਹਲਕਾ ਇੰਚਾਰਜ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਵਿਕਾਸ ਕਰਨ ਵਿਚ ਕੋਈ ਕਮੀ ਨਹੀਂ ਛੱਡੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਹਲਕਾ ਸਨੌਰ ਵਿਚ ਇਸਤਰੀ ਵਿੰਗ ਦੀ ਵਿਸ਼ਾਲ ਰੈਲੀ ਜਲਦ ਹੋਣ ਜਾ ਰਹੀ ਹੈ, ਜਿਸ ਨੂੰ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ, ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਹਲਕਾ ਇੰਚਾਰਜ ਹਰਿੰਦਰਪਾਲ ਸਿੰਘ ਚੰਦੂਮਾਜਰਾ ਸੰਬੋਧਨ ਕਰਨਗੇ। ਹਰਵਿੰਦਰ ਹਰਪਾਲਪੁਰ ਨੇ ਕਿਹਾ ਕਿ ਹਲਕਾ ਸਨੌਰ ਵਿਚ ਵਿਕਾਸ ਦੀ ਹਨੇਰੀ ਜ਼ੋਰਾਂ ‘ਤੇ ਹੈ। ਪਿਛਲੇ 3 ਮਹੀਨਿਆਂ ਦੌਰਾਨ ਪੂਰੇ ਹਲਕੇ ਨੂੰ ਲਾਮਬੰਦ ਕਰਕੇ ਵਿਕਾਸ ਦਾ ਇਕੱਲੇ ਇਕੱਲੇ ਕੰਮ ਦੀ ਸੂਚੀ ਤਿਆਰ ਕਰਕੇ ਹਰ ਪਿੰਡ ਅਤੇ ਕਸਬੇ ਵਿਚ ਕੰਮ ਸ਼ੁਰੂ ਕੀਤਾ ਹੋਇਆ ਹੈ। ਇਸ ਮੌਕੇ ਤਰਸੇਮ ਸਿੰਘ ਕੌਲੀ ਸਰਕਲ ਪ੍ਰਧਾਨ ਬਹਾਦਰਗੜ੍ਹ, ਗੁਰਜੰਟ ਸਿੰਘ ਨੂਰਖੇੜੀਆਂ ਸਰਕਲ ਪ੍ਰਧਾਨ ਸਦਰ, ਜਤਿੰਦਰ ਮੁਹੱਬਤਪੁਰ, ਕਿਸਾਨ ਵਿੰਗ ਦਾ ਪ੍ਰਧਾਨ ਹਰਪਾਲ ਸਿੰਘ ਜਨਹੇੜੀਆਂ, ਇਸਤਰੀ ਅਕਾਲੀ ਦਲ ਦੀ ਪ੍ਰਧਾਨ ਅਮਨਦੀਪ ਕੌਰ ਦਿਉਲ, ਐਸ.ਸੀ. ਵਿੰਗ ਦਾ ਪ੍ਰਧਾਨ ਸਰਪੰਚ ਬਲਕਾਰ ਸਿੰਘ, ਬੀ.ਸੀ. ਵਿੰਗ ਦਾ ਜਿਲਾ ਪ੍ਰਧਾਨ ਗੁਰਦੀਪ ਸਿੰਘ ਸ਼ੇਖਪੁਰਾ, ਕੁਲਦੀਪ ਹਰਪਾਲਪੁਰ, ਹਰਭਜਨ ਸਿੰਘ ਮੁਹੱਬਤਪੁਰ, ਕੁਲਦੀਪ ਸਿੰਘ ਸਰਪੰਚ ਪਿੰਡ ਚੋਰਾ, ਜਗਜੀਤ ਸਿੰਘ ਕੌਲੀ, ਦਲਜੀਤ ਸਿੰਘ ਕੋਲੀ, ਕੁਲਦੀਪ ਸਮਸਪੁਰ, ਨਰਿੰਦਰ ਸਰਪੰਚ ਬਹਾਦਰਗੜ੍ਹ, ਦਿਨੇਸ਼ ਸਰਪੰਚ,ਬਿੰਦਰ ਮਹਿਦਪੁਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *